12 September 2007

ਹੜੰਬਾ (ਮਿੰਨੀ ਕਹਾਣੀ)

ਗੱਲ ਸਾਡੀ ਯੂਨੀਵਰਸਿਟੀ ਦੀ ਮੇਨ ਲਾਇਬ੍ਰੇਰੀ ਦੀ ੲੇ, ਮੈਂ ਆਪਣੇ ਦੋਸਤਾਂ ਇੰਦਰਜੀ ਬਾਜਵਾ, ਅੰਕੁਸ਼ ਤੇ ਹੋਰਨਾਂ ਨਾਲ ਬੈਠਾ ਸਾਂ... ਮੈਗਜ਼ੀਨ ਸੈਕਸ਼ਨ ਵਿਚ ਕੁਝ ਪੜ੍ਹਦਾ ਪਿਆ। ਮਨ ਵਿਚ ਕੁਝ ਖਿਆਲ ਆਇਆ ਤੇ ਮੈਂ ੳੁਠ ਕੇ ਡਾ: ਸ਼ਹਰਯਾਰ ਜੀ ਨੂੰ ਮਿਲਣ ਚਲਾ ਗਿਆ।
ਜਦੋਂ ਮੈਂ ੳੁਨ੍ਹਾਂ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਤਾਂ ਵੇਖਿਆ ਕੇ ਕਮਿਸਟਰੀ ਵਿਭਾਗ ਵਾਲਾ ਬੜਾ ਹੀ ਸਾੳੂ ਮੰੁਡਾ ਰਿਸ਼ੀ ਮੇਰੇ ਵਾਲੀ ਸੀਟ ’ਤੇ ਬੈਠਣ ਲੱਗਾ ਸੀ, ੳੁਸ ਨੂੰ ਬੈਠਦਿਆਂ ਵੇਖਕੇ ਮੇਰਾ ਦੋਸਤ ਇੰਦਰਜੀਤ ਬਾਜਵਾ ਕਹਿੰਦਾ, ‘ਹਾਂ ਕਿਧਰ ਮੰੂਹ ਚੁੱਕਿਆ ੲੀ ਗਾਂਹ (ਅੱਗੇ) ਹੜੰਬਾ ਲੱਗਾ ਵਾ, ਇਹ ਸੀਟ ਮਾਨ ਦੀ ਆ, ੳੁਹ ਵਿਚਾਰਾ ਸ਼ਰਮਿੰਦਾ ਜਿਹਾ ਹੋ ਕੇ’ ਸੌਰੀ ਕਹਿਕੇ ਵਾਪਸ ਚਲਾ ਗਿਆ।
ਸਾਡੇ ਵਿਭਾਗ ਦੇ ਨਾਲ ਹੀ ੳੁਸ ਦਾ ਵਿਭਾਗ ਸੀ। ੳੁਹ ਵਿਚਾਰਾ ਜਦ ਵੀ ਮੈਨੂੰ ਕੈਫ਼ੇ, ਸਟੱਡੀ ਹਾਲ ਜਾਂ ਮੈੱਸ ਕਿਤੇ ਵੀ ਟੱਕਰਿਆ ਕਰੇ ਤਾਂ ਮੈਨੂੰ ਇਹੀ ਪੁੱਛਦਾ ਰਿਹਾ ਕਰੇ... ਮਾਨ ਸਾਹਿਬ ਇਹ ਹੜੰਬਾ ਕੀ ਹੁੰਦਾ... ਮੈਂ ਦੱਸਣ ਦੀ ਬਜਾੲੇ ਹੱਸ ਛੱਡਦਾ ਕਿ, ਇਸ ਸ਼ਹਿਰੀੲੇ ਨੂੰ ਹੁਣ ਕੀ ਦੱਸਾਂ ਕਿ ਇਕ ਦਿਨ ੳੁਹ ਜ਼ਿਆਦਾ ਹੀ ਖਹਿੜੇ ਪੈ ਗਿਆ। ਮੈਨੂੰ ਕਹਿੰਦਾ ਭਾਅ ਜੀ ਇਹ ਹੜੰਬਾ ਤੁਹਾਡੀ ਪਿੰਡ ਵਾਲਿਆਂ ਦੀ ਕੋੲੀ ਗਾਲ੍ਹ ਹੋਣੀ ਆ... ਮੇਰਾ ਹਾਸਾ ਨਿਕਲ ਗਿਆ।
ਮੈਂ ਸਮਝਾਇਆ ਕੇ ਹੜੰਬਾ ਕਣਕ ਕੱਢਣ ਵਾਲੀ ਮਸ਼ੀਨ ਹੁੰਦੀ ੲੇ। ਜਦੋਂ ਆਪਣੇ ਕਮਰੇ ’ਚ ਆਣ ਕੇ ਇਹ ਗੱਲ... ਮੰਗਲ, ਸੰਧੂ, ਇੰਦਰਜੀਤ ਨੂੰ ਦੱਸੀ ਤਾਂ ੳੁਹ ਹੱਸੀ ਜਾਣ ਤਾੜ੍ਹੀਆਂ ਮਾਰ-ਮਾਰ ਕੇ।
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ)