31 August 2007

ਬੁੱਲਾ ਕੀ ਜਾਣਾ ਮੈਂ ਕੌਣ

ਬੁੱਲਾ ਕੀ ਜਾਣਾ ਮੈਂ ਕੌਣ

ਬੁਲ੍ਹਾ ਕੀ ਜਾਣਾ ਮੈਂ ਕੌਣ।

ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਕੁਫਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਫਜਔਨ।

ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ,
ਨਾ ਵਿਚ ਰਿੰਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੌਣ

ਨਾ ਵਿਚ ਸ਼ਾਦੀ ਨਾ ਗ਼ਮਨਾਕੀ, ਨਾ ਮੇਂ ਵਿਚ ਪਲੀਤੀ ਪਾਕੀ,
ਨਾ ਮੇਂ ਆਬੀ ਨਾ ਮੈਂ ਖ਼ਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ,

ਨਾ ਮੈਂ ਅਰਬੀ ਨਾ ਲਾਹੌਰੀ, ਨਾ ਹਿੰਦੀ ਸ਼ਹਿਰ ਨਗੌਰੀ,
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੌਨ

ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹੱਵਾ ਜਾਇਆ,
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਭੌਣ,

ਅਵੱਲ ਆਖਰ ਆਪ ਨੂੰ ਜਾਣਾਂ, ਨਾ ਕੋਈ ਹੋਰ ਪਛਾਣਾਂ,
ਮੈਥੋਂ ਹੋਰ ਨਾ ਕੋਈ ਸਿਆਣਾ, ਬੁਲਾ ਸ਼ੌਹ ਖੜਾ ਹੈ ਕੌਣ

---
ਲਿਖਤੁਮ: ਬਾਬਾ ਬੁੱਲ੍ਹੇ ਸ਼ਾਹ
ਗਾਇਕ: ਰੱਬੀ ਸ਼ੇਰਗਿਲ, ਹੋਰ ਕਈ...
---

ਆਰ ਟਾਂਗਾ ਪਾਰ ਟਾਂਗਾ

ਆਰ ਟਾਂਗਾ ਪਾਰ ਟਾਂਗਾ
ਵਿੱਚ ਟੱਲਮ ਟੱਲੀਆਂ
ਆਉਣ ਕੂੰਜਾਂ ਦੇਣ ਬੱਚੇ
ਨਦੀ ਨਹਾਉਣ ਚੱਲੀਆਂ

ਖੇਤਾਂ ਦਾ ਰਾਜਾ ਤੜਪਦਾ
ਡਿੱਠਾ ਹਮੇਸ਼ਾ ਆਬ ਨੂੰ
ਜੋਈਆਂ 'ਚੋਂ ਚੱਟੇ ਚੱਟ ਕੇ
ਬੀਜਾਂ ਗੇ ਕੀਕੂ ਲਾਭ ਨੂੰ
ਸੋਕੇ ਨੇ ਲੱਕ ਤਰੋੜਿਆ
ਨਾ ਜਾਣ ਸਾਂਗਾਂ ਝੱਲੀਆਂ
ਆਉਣ ਕੂੰਜਾਂ...

ਜੀਣਾ ਸੰਵਾਕੀ ਸੁੱਕ ਗਏ,
ਮਠਲ ਓਹ ਕੰਗਣਾ
ਅੰਨ ਬਾਝੋਂ ਜਾਪਦਾ ਹੁਣ
ਸਾਲ ਔਖਾ ਲੰਘਣਾ
ਔੜ ਮੱਕੀ ਮਾਰ ਗਈ
ਚੱਬਾਗੇ ਕਿੱਥੋਂ ਛੱਲੀਆਂ
ਆਉਣ ਕੂੰਜਾਂ ਦੇਣ ਬੱਚੇ...

ਚਰਸ ਬੋਕੇ ਪਾਕੇ
ਖੂਹਾਂ 'ਚੋਂ ਪਾਣੀ ਕੱਢਿਆ
ਛੋਟੇ ਕਿਆਰੇ ਪਾ ਕੇ ਮੈਂ
ਫ਼ਸਲ ਥੋੜਾ ਗੱਡਿਆ
ਸਿਰ ਕਰਜ਼ ਸਾਰੇ ਪਿੰਡ ਦਾ
ਨੰਘਾਗਾ ਕੇਹੜੀ ਗਲ਼ੀਆਂ
ਆਉਣ ਕੂੰਜਾਂ ਦੇਣ ਬੱਚੇ...

ਮੈਣੇ ਦੀ ਭੁਜਰੀ ਖਾ ਕੇ
ਕੱਢੇ ਦਿਹਾੜੇ ਜੱਟ ਨੇ
ਅੱਠ ਟੋਬੇ ਮਸਰ ਛੋਲੇ
ਜੌਂ ਭੋੜਕੀ ਘੱਟ ਨੇ
ਪੰਜ ਭਾਈ ਕਣਕ ਹੋ ਗਈ
ਵਿਰਲੀਆਂ ਸੀ ਬੱਲੀਆਂ
ਆਉਣ ਕੂੰਜਾਂ..

ਪੀਜੂ ਤੇ ਪੀਲਾਂ ਖਾਂਦੀਆਂ
ਮਲਿਆ ਤੋਂ ਖਾਂਦੇ ਬੇਰ ਨੇ
ਸਰੀਆਂ ਤੋਂ ਡੇਲੇ ਲਾਹ ਕੇ
ਭਾਬੀ ਨੂੰ ਦਿੱਤੇ ਦੇਰ ਨੇ
ਦਾਣੇ ਭੁੰਨਾਂ ਕੇ ਚੱਬਣੇ
ਜਦੋਂ ਦੁਪੈਹਰਾਂ ਢਲੀਆਂ
ਆਉਣ ਕੂੰਜਾਂ...

ਗਾਂਧੀ ਤੇ ਬੈਠਾ ਬਾਦਸ਼ਾਹ
ਸੋਚਦਾ ਤਕਵੀਰ ਨੂੰ
ਕੂੰਜਾਂ ਦੇ ਵਾਂਗੂੰ ਕੱਲਿਆ
ਖਾਲੀ ਟਿੰਡਾਂ ਨੂੰ ਨੀਰ ਨੂੰ
ਕਿਧਰ ਪਾਵਾਂ ਕੀਰਨੇ
ਦੇਕੇ ਮੁਰਦਾਂ ਘੱਲੀਆਂ
ਆਉਣ ਕੂੰਜਾਂ...

(ਲਾਲ ਚੰਦਾ ਯਮਲਾ ਜੱਟ, ਪੰਜਾਬੀ, ਪੁਰਾਣੇ)

23 August 2007

ਗੀਤਾਂ ਦੇ ਬੋਲ ਇੱਕਠੇ ਕਰਨ ਦਾ ਇੱਕ ਸੁਫਨਾ

ਹਾਂ, ਗੀਤਾਂ ਦੇ ਬੋਲ ਇੱਕਠੇ ਕਰਨ ਦਾ ਹੀ ਜਤਨ
ਸ਼ੁਰੂ ਕਰ ਦਿੰਦੇ ਹਾਂ। ਮੇਰੇ ਕੋਲ ਕੁਝ ਤਾਂ ਪਏ ਹਨ, ਬਾਕੀ ਹੋਰ ਜੇ ਕਿਸੇ ਵੀਰ ਕੋਲ
ਹੋਣ ਤਾਂ ਲਿਖਣ ਲਈ ਮੱਦਦ ਕਰਨੀ। ਕਈ ਵਾਰ ਤਾਂ ਕਈ ਗੀਤ
ਗਾਏ ਇੰਨੇ ਵਧੀਆ ਹੁੰਦੇ ਹਨ ਕਿ 'ਕੱਲਾ 'ਕੱਲਾ ਲਫ਼ਜ਼ ਸਮਝ ਆਉਦਾ ਹੈ
ਅਤੇ ਕਿਤੇ ਕਿਤੇ ਇੰਨਾ ਬੇਕਾਰ ਗਾਇਆ ਹੁੰਦਾ ਹੈ ਕਿ ਲਫ਼ਜ਼ ਸਮਝ
ਵੀ ਨਹੀਂ ਆਉਦੀ। ਕਈ ਵਾਰ ਆਪ ਹੀ ਸਮਝ ਨੀਂ ਆਉਦਾ ਹੈ
ਅਤੇ ਗਲਤ ਸਮਝੀ ਜਾਈ ਦਾ ਹੈ।
ਖ਼ੈਰ ਜੋ ਵੀ ਤੁਹਾਡੇ ਸਾਹਮਣੇ ਰੱਖਣ ਦਾ ਜਤਨ ਕਰਾਗਾਂ, ਇਸ ਵੇਲੇ ਮੇਰੇ
ਕੋਲ ਜੇਹੜਾ ਗਾਣਾ ਚੱਲਦਾ ਹੈ ਇੰਝ:

ਚੇਤੇ ਆਉਦੇ ਸ਼ਾਮ ਸਵੇਰੇ
ਵੱਜਦੇ ਲਾਊਂਡ ਸਪੀਕਰੇ ਨ੍ਹੇਰੇ
ਕਣਕਾਂ 'ਚ ਕੋਲਲਾਂ ਕਰਦੇ
ਕਾਲੇ ਤਿੱਤਰਾਂ ਨਾਲ ਬਟੇਰੇ
ਵੇਖਣ ਨੂੰ ਦਿਲ ਕਰੇ ਦੌੜ ਬਲਦਾਂ ਦੀ ਗੱਡੀ ਦੀ
ਭੁੱਲਦੀ ਨੀਂਓ ਖੁਸ਼ਬੋਂ ਘਰ ਦੀ ਕੱਢੀ ਦੀ
ਮੈਂ ਚਿੱਠੀ ਲੰਡਨੋਂ ਲਿਖਦਾ ਤਾਾਰਾ...
ਸੁਣੀਆਂ ਕੱਠੇ ਬਹਿ ਕੇ ਯਾਰਾਂ
ਢਾਡੀ ਅਮਰ ਸਿੰਘ ਦੀ ਵਾਰਾਂ
ਬੱਤੀ ਡਿਮ ਤੋਂ ਫੁੱਲ ਬਣਾਉਣੀ,
ਜੋੜ ਕੇ ਪੁੱਠੀਆਂ ਸਿੱਧੀਆਂ ਤਾਰਾਂ
ਰੱਖਦੀਆਂ ਸੀ ਖ਼ਬਰ ਕਾਲਜ ਦੀ ਹਰ ਇੱਕ ਨੱਢੀ ਦੀ
ਭੁੱਲਦੀ ਨੀਂਓ ਖੁਸ਼ਬੋ ਘਰ ਦੀ ਕੱਢੀ ਦੀ
---

ਲੇਬਲ - ਗੀਤ, <ਗਾਇਕ>, <ਗੀਤਕਾਰ>, <ਕੈਸਿਟ>,<ਵਰ੍ਹਾ>

ਸੁਫਨਾ ਤਾਂ ਇੰਝ ਹੈ ਕਿ ਆਖਰ ਇੰਨੇ ਬੋਲ ਇੱਕਠੇ ਹੋਣ ਜਾਣ ਕਿ ਜਦੋਂ
ਕੈਸਿਟ ਰੀਲਿਜ਼ ਹੋਵੇ ਤਾਂ ਉਸ ਦਿਨ ਹੀ ਸਾਰੇ ਗਾਣਿਆਂ ਦੇ ਬੋਲ
ਸਾਇਟ ਉੱਤੇ ਆ ਜਾਇਆ ਕਰਨ। ਕੰਪਨੀਆਂ ਕੋਲੋਂ ਵੀ ਮੱਦਦ
ਲਈ ਜਾਵੇ, ਕਿਉਂਕਿ ਆਖਰੀ ਵਿੱਚ ਲੋਕ ਇਹ ਵਰਤਣਗੇ।
ਪਤਾ ਨੀਂ ਮੇਰੇ ਵਰਗੇ ਕਿੰਨੇ ਕੁ ਸ਼ੌਕੀਨ ਹੁੰਦੇ ਹਨ, ਬਹੁਤੇ
ਤਾਂ ਸੰਗੀਤ ਹੀ ਸੁਣਦੇ ਹਨ, ਬੋਲਾਂ ਦੇ ਸ਼ੌਕੀਨ ਤਾਂ ਘੱਟ ਹੀ
ਹੁੰਦੇ ਹਨ।