27 October 2009

ਓਸ ਕੁੜੀ ਵਿੱਚ ਮਿੱਤਰਾਂ ਦੀ ਜਾਨ...

ਗਾਇਕ: ਪ੍ਰੀਤ ਬਰਾੜ
ਐਲਬਮ: ਪੱਬ ਤੇ ਕਲੱਬ
ਮੁਖੜਾ: ਓਸ ਕੁੜੀ ਵਿੱਚ ਮਿੱਤਰਾਂ ਦੀ ਜਾਨ ਐ...

ਲੱਭਿਆ ਏ ਲੱਖਾਂ ਤੇ ਹਜ਼ਾਰਾਂ ਵਿੱਚ ਹਾਣਿਓ
ਨੰਗੇ ਪੈਰੀ ਘੁੰਮਿਆ ਬਜ਼ਾਰਾਂ ਵਿੱਚ ਹਾਣਿਓ
ਆਖਰੀ ਸਾਹਾਂ 'ਤੇ ਮਿਲੀ ਮੈਨੂੰ ਉਹ ਰਕਾਨ ਐ
ਓਸ ਕੁੜੀ ਵਿੱਚ ਯਾਰੋ ਮਿੱਤਰਾਂ ਦੀ ਜਾਨ ਐ...

ਲੱਖਾਂ ਉਹਨੂੰ ਚਾਹੁਣ ਵਾਲੇ ਮੈਂ ਇਹੋ ਸੁਣਿਆ
ਧੰਨ ਨੇ ਨਸੀਬ ਮੇਰੇ ਮੈਨੂੰ ਉਹਨੇ ਚੁਣਿਆ
ਮੇਰੇ ਉੱਤੇ ਯਾਰੋ ਉਹਦਾ ਉਹੋ ਅਹਿਸਾਨ ਐ
ਓਸ ਕੁੜੀ ਵਿੱਚ ਯਾਰੋ ਮਿੱਤਰਾਂ ਦੀ ਜਾਨ ਐ...

ਪਰੀਆਂ ਤੋਂ ਸੋਹਣੀ, ਜਿਹਦਾ ਸੋਹਣਾ ਜਿਹਾ ਸੁਭਾਅ ਏ
ਜਿਵੇਂ ਕਿਸੇ ਤੀਰਥ ਨੂੰ ਜਾਂਦਾ ਕੋਈ ਰਾਹ ਏ
ਜਿਹਨੂੰ ਗੋਰੇ ਰੰਗ ਦਾ ਨਾ ਭੋਰਾ ਵੀ ਗੁਮਾਨ ਆਂ
ਓਸ ਕੁੜੀ ਵਿੱਚ ਯਾਰੋ ਮਿੱਤਰਾਂ ਦੀ ਜਾਨ ਐ...

ਘਰ ਦੇ ਓਹ ਜਾਣ ਦੀ ਆ ਸਾਰੇ ਕੰਮ-ਕਾਰ ਓਏ
ਉਹਦਿਆਂ ਹੱਥਾਂ 'ਤੇ ਛਾਲੇ ਵੇਖੇ ਕਈ ਵਾਰ ਏ
ਪੁੱਤਾਂ ਜੇਹੀ ਧੀ ਉੱਤੇ ਮਾਪਿਆਂ ਨੂੰ ਮਾਣ ਆਂ
ਓਸ ਕੁੜੀ ਵਿੱਚ ਯਾਰੋ ਮਿੱਤਰਾਂ ਦੀ ਜਾਨ ਐ...

ਪ੍ਰੀਤ ਦੇ ਗੀਤਾਂ ਦੀ ਓਹ ਰਾਣੀ ਬਣ ਗਈ ਐ
ਜੱਗੇ ਲਈ ਪਿਆਰ ਦੀ ਕਹਾਣੀ ਬਣ ਗਈ ਐ
ਭਿੱਖੀ ਵਾਲਾ ਉਹਤੋਂ ਤਨੋਂ ਮਨੋ ਕੁਰਬਾਨ ਐ
ਓਸ ਕੁੜੀ ਵਿੱਚ ਯਾਰੋ ਮਿੱਤਰਾਂ ਦੀ ਜਾਨ ਐ...