22 November 2007

ਮਿੱਤਰਾਂ ਦੀ ਛੱਤਰੀ ਤੋਂ ਉੱਡਗੀ (ਬੱਬੂ ਮਾਨ)

ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ, ਅੰਬਰਾਂ 'ਤੇ ਲਾਉਨੀ ਏ ਉਡਾਰੀਆਂ,
ਫੁੱਲ ਕੋਈ ਵਲੈਤ ਵਾਲਾ ਲੈ ਗਿਆ, ਗੁੱਡਦਾ ਮੈਂ ਰਹਿ ਗਿਆ ਕਿਆਰੀਆਂ,
ਨੀਂ ਬੱਗੀਏ ਕਬੂਤਰੀਏ...

ਕੰਡੇ ਰਾਖੀ ਕਰਦੇ ਰਹਿ ਗਏ, ਹਾਏ ਭੌਰੇ ਨਜ਼ਾਰਾ ਲੈ ਗਏ,
ਲੰਡਨ ਤੋਂ ਆਏ ਵਪਾਰੀ ਨੱਥ ਪਾ ਸੋਨੇ ਦੀ ਲੈ ਗਏ,
ਪਤਾ ਨੀਂ ਕਰੇਜੀ ਕਿਓ ਵਲੈਤ ਲਈ ਸਾਰੀਆਂ ਪੰਜਾਬ 'ਚ ਕੁਆਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ

ਸਾਡੀ ਹਿੱਕ ਉੱਤੇ ਸੱਪ ਲਿਟਦੇ ਨੀਂ ਜਦ ਤੁਰਦੀ ਹੁਲਾਰਾ ਖਾ ਕੇ
ਹੁਣ ਬਣ ਗਈ ਪਰੀ ਵਲੈਤਣ, ਨੀਂ ਤੂੰ ਬੈਲੀ ਬਟਨ ਪੁਆ ਕੇ
ਮਿੱਤਰਾ ਦਾ ਗੱਡਾ ਅੱਜ ਭੁੱਲ ਗਈ ਕਰੇ ਲੀਮੋਜਿਨ ਵਿੱਚ ਤੂੰ ਸਵਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ...

ਸੌਂਦੀ ਸੀ ਤੂਤ ਦੀ ਛਾਵੇਂ ਨੀਂ ਤੂੰ ਪੱਟ ਦਾ ਸਰ੍ਹਾਣਾ ਲਾ ਕੇ
ਕਾਹਤੋਂ ਭੁੱਲ ਗਈ ਦਿਨ ਪੁਰਾਣੇ ਨੀਂ ਬਿੱਲੋਂ ਕੱਚੀਆਂ ਅੰਬੀਆਂ ਖਾ ਕੇ
ਲੰਘਦਾ ਜਦੋਂ ਗਲੀ 'ਚੋਂ ਮਾਨ ਸੀ ਰੱਖਦੀ ਸੀ ਤੂੰ ਖੋਲ ਕੇ ਬਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ...

07 November 2007

ਅਫ਼ਵਾਹ ਹੋਵੇ... (ਅਮਰਿੰਦਰ ਗਿੱਲ, ਰਾਜ ਕਾਕੜਾ)

ਸਭ ਕਹਿੰਦੇ ਨੇ ਉਹ ਬਦਲ ਗਏ, ਉਹ ਬੇਵਫ਼ਾ ਨੇ
ਤੀਰ ਕਲੇਜਿਓ ਨਿਕਲ ਗਏ, ਕਿ ਉਹ ਬੇਵਫ਼ਾ ਨੇ
ਇਹ ਤਾਂ ਹੋ ਨੀਂ ਸਕਦਾ ਕਿ ਉਹ ਨੂੰ ਮੇਰੀ ਨਾ ਪਰਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ, ਯਾਹ ਫਿਰ ਇਹ ਅਫਵਾਹ ਹੋਵੇ

ਚੰਨ ਦੇ ਕੋਲੋਂ ਚਾਨਣੀ, ਤੇ ਦੀਵੇ ਕੋਲੋ ਲੋਅ
ਹੋ ਸਕਦਾ ਏ ਵੱਖਰੀ ਹੋ ਜੇ ਫੁੱਲਾਂ ਤੋਂ ਖੁਸ਼ਬੋ
ਇਹ ਤਾਂ ਹੋ ਨੀਂ ਸਕਦਾ ਉਹਦਾ ਵੱਖ ਮੇਰੇ ਤੋਂ ਰਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ...

ਧਰਤੀ ਦੇ ਨਾਲ ਅੰਬਰ ਰੁੱਸ ਜਾਏ, ਰੁੱਖਾਂ ਦੇ ਨਾਲ ਛਾਂ,
ਪੰਛੀ ਭੁੱਲ ਜਾਵਣਗੇ ਉੱਡਣਾ, ਰਾਹੀਂ ਭੁੱਲਣ ਗਰਾਂ,
ਉਹ ਭੁੱਲ ਜੇ, ਮੈਂ ਜਿਉਂਦਾ ਰਹਿ ਜਾ, ਕਿੱਥੇ ਮਾਫ਼ ਗੁਨਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ...

ਸੋਹਣੇ ਯਾਰ ਦੀਆਂ ਪਲਕਾਂ ਤੇ ਜੇ ਅੱਥਰੂ ਜਾਵੇ ਆ
ਰਾਜ ਕਾਕੜੇ ਰੋ ਰੋ ਅੱਖੀਆਂ ਭਰ ਦੇਵਣ ਦਰਿਆ
ਇਸ਼ਕੇ ਦੇ ਵਿੱਚ ਡੰਗਿਆ ਦੀ ਕੀ ਇਹ ਤੋਂ ਵੱਧ ਸਜ਼ਾ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ...

05 November 2007

'ਇਸ਼ਕ' ਨਾਲ ਆਇਆ ਅਮਰਿੰਦਰ ਗਿੱਲ

ਅਮਰਿੰਦਰ ਗਿੱਲ ਦੀ ਪਹਿਲੀਂ ਐਲਬਮ ਤੋਂ ਲੈ ਕੇ ਅੱਜ
ਤੱਕ ਨਵੇਕਲੀ ਪਛਾਣ ਨਾਲ ਸਰੋਤਿਆਂ ਦੇ ਸਨਮੁੱਖ ਹੁੰਦਾ ਰਿਹਾ ਹੈ
ਅਤੇ ਇਸ ਵਾਰ ਵੀ ਉਸ ਨੇ ਉਹੀ ਪਛਾਣ ਬਣਾਈ ਰੱਖੀ ਹੈ
ਆਪਣੀ 'ਇਸ਼ਕ' ਐਲਬਮ ਨਾਲ।

ਉਸ ਦੀ ਨਵੀਂ ਆਈ ਐਲਬਮ ਵਿੱਚ ਉਹੀ ਸੋਹਣੇ
ਅੰਦਾਜ਼ ਵਿੱਚ 10 ਗਾਣੇ ਨੇ।

ਮੇਰੀ ਪਸੰਦ ਦਾ ਉਦਾਸ ਗੀਤ "ਅਫਵਾਹ" ਤਾਂ ਬਹੁਤ
ਹੀ ਲਾਜਵਾਬ ਹੈ, ਰਾਜ ਕਾਕੜੇ ਦੇ ਬੋਲਾਂ ਨੂੰ ਪਰ
ਦੇ ਦਿੱਤੇ ਅਮਰਿੰਦਰ ਗਿੱਲ ਨੇ:
'ਸੋਹਣੇ ਯਾਰ ਦੀਆਂ ਪਲਕਾਂ ਤੇ ਅੱਥਰੂ ਜਾਵੇ ਆਂ
ਰਾਜ ਕਾਕੜੇ ਰੋ ਰੋ ਅੱਖਰੀਆਂ ਭਰ ਦੇਵਣ ਦਰਿਆ"

ਇਸ ਤੋਂ ਬਿਨਾਂ, "ਨੀਂਦ", "ਗੇੜਾ", "ਦਿਲ"
ਆਦਿ ਗਾਣੇ ਵੀ ਬਹੁਤ ਹੀ ਵਧੀਆ ਸੁਣਨ ਨੂੰ ਹਨ।

ਦਾਰੂ ਗਾਣਾ ਤਾਂ ਸਟਿੱਪਣੀ ਲੱਗਦਾ ਹੈ। ਉਂਝ
ਕੁੱਲ ਮਿਲਾ ਕੇ ਐਲਬਮ ਬਹੁਤ ਸੋਹਣੀ ਹੈ, ਪਰ
ਅਮਰਿੰਦਰ ਗਿੱਲ ਵਾਸਤੇ ਇਹ ਨਵੀਂ ਨੀਂ, ਇਹ
ਤਾਂ ਉਸ ਦੀ ਆਦਤ ਹੈ:-)