18 October 2007

ਪੈਟਰੋਲ-2, ਝੋਨਾ-2, ਅੱਗੇ ਪੈਟਰੋਲ-3, ਝੋਨਾ-3 ਕੀ ਹੈ ਇਹ

ਹੁਣੇ ਹੁਣੇ ਪਰੀਤ ਬਰਾੜ ਦੀ ਨਵੀਂ ਐਲਬਮ ਆਈ ਹੈ ਪੈਟਰੋਲ-2,
ਥੋੜ੍ਹਾ ਚਿਰ ਪਹਿਲਾਂ ਝੋਨਾ-2 ਆਈ ਹੈ। ਇਹ ਇੱਕ ਨਵੀਂ ਭੇਡ ਚਾਲ
ਤੁਰ ਪਈ ਹੈ, ਕੈਸਿਟਾਂ ਕੱਢਣ ਦੀ। ਇੱਕ ਗੀਤ ਵਿੱਚ ਦੂਜੇ ਦੇ ਜਵਾਬ
ਹੁੰਦੇ ਅਤੇ ਤੀਜੇ ਵਿੱਚ ਦੂਜੇ ਦੇ। ਖ਼ੈਰ ਇਹ ਗਲਤ ਨਹੀਂ ਕਿਹਾ ਜਾ ਸਕਦਾ,
ਪਰ ਜਿਵੇਂ ਕਹਿੰਦੇ ਹਨ, ਇਹ ਸੇਹਤਮੰਦ ਰਵਾਇਤ ਨਹੀਂ ਹੈ।
ਸ਼ਾਇਦ ਇਹ ਕਹਿਣਾ ਪਵੇਗਾ ਕਿ ਕਲਾਕਾਰਾਂ ਕੋਲ ਬੋਲ ਮੁੱਕ ਚੱਲੇ
ਨੇ ਪੰਜਾਬੀ ਲਈ।
ਮੌਸਮੀ ਗੀਤ ਲਿਖਣ ਦੀ ਰਵਾਇਤ ਤਾਂ ਪਹਿਲਾਂ ਤੋਂ ਰਹੀ ਹੈ, ਪਰ
ਇਹ ਦਾ ਸਿਖਰ ਵੇਖਾਉਣ ਵਾਲਾ ਕਰਮਜੀਤ ਪੁਰੀ ਹੀ ਹੈ, ਜਿਸ
ਨੇ ਪਰੀਤ ਬਰਾੜ ਦੀ ਪਹਿਲੀਂ ਐਲਬਮ "ਤੇਰੇ ਜੇਹੀ ਕੁੜੀ" ਵਿੱਚ
"ਲਾ ਲਿਆ ਝੋਨਾ ਨੀਂ" ਫ਼ਸਲ ਬਾਰੇ ਮੌਸਮੀ ਗੀਤ ਲਿਖਿਆ,
ਉਹ ਗੀਤ ਇੰਨਾ ਹਿੱਟ ਸੀ ਕਿ ਵੇਖਾ ਵੇਖੀ ਕਈ ਗੀਤਕਾਰਾਂ
ਨੇ ਨਕਲ ਕੀਤੀ ਹੈ, ਹੱਦ ਤਾਂ ਉਦੋਂ ਹੋ ਗਈ, ਜਦੋਂ ਕਰਮਜੀਤ
ਪੁਰੀ ਨੇ ਖੁਦ ਹੀ ਇਸ ਦੇ ਜਵਾਬ ਵਿੱਚ ਦੂਜਾ ਗੀਤ
"ਝੋਨਾ ਲਾਉਣਾ ਹੀ ਛੱਡ ਦੇਣਾ" ਸ਼ਿੰਦਾ ਸ਼ੌਕੀ ਨੂੰ ਦੇ ਦਿੱਤਾ
(ਇਹ ਗਲ਼ ਜ਼ਿਕਰ ਯੋਗ ਹੈ ਕਿ ਉਹ ਵੀ ਪੰਜਾਬ ਵਿੱਚ ਚੰਗਾ ਵੱਜ
ਗਿਆ)। ਇਹ ਮੌਸਮੀ ਗੀਤਾ ਦੇ ਰੂਪ ਵਿੱਚ ਇਸ ਮੌਸਮੀ
ਗੀਤਕਾਰ ਨੇ ਆਪਣੀ ਹੀ ਇੱਕ ਹੋਰ ਸੁਪਰ-ਹਿੱਟ ਐਲਬਮ
"ਇੱਕ ਤੇਰੇ ਕਰਕੇ" ਦਾ ਹਿੱਟ ਗੀਤ "ਪੈਟਰੋਲ ਫੂਕਦਾ" ਲਈ ਪੂਰੀ
ਕੈਸਿਟ "ਪੈਟਰੋਲ -2" ਦੇ ਦਿੱਤੀ, ਜਿਸ ਨੂੰ ਆਵਾਜ਼ ਪਰੀਤ ਬਰਾੜ ਨੇ ਦਿੱਤੀ ਹੈ।
ਇਹ ਪੈਟਰੋਲ ਕਿੰਨਾ ਕੁ ਚੱਲਦਾ ਹੈ ਇਹ ਤਾਂ ਸਮਾਂ ਦੱਸੇਗਾ, ਪਰ ਮੈਨੂੰ
ਦੋ ਗੀਤ ਭਾਅ ਗਏ:
1. ਹੁਣ ਸਾਡਾ ਫੋਨ ਖੜਕ ਦਾ ਰਹਿੰਦਾ - ਇਹ ਦੀ ਤਰਜ਼ ਮੇਰੇ ਦਿਮਾਗ
ਵਿੱਚ ਨਿੱਕੇ ਹੁੰਦੇ ਸੁਣੀਆਂ ਗਿੱਧੇ ਦੀ ਕਿਸੇ ਬੋਲੀ ਦੀ ਝਲਕ ਦਿੰਦੀਆਂ ਹਨ, ਜੋ
ਮੁਟਿਆਰਾਂ ਬੜੇ ਜੋਸ਼ ਨਾਲ ਪਾਉਦੀਆਂ ਸਨ।
2. ਦੋ ਸੰਦਲੀ ਸਰੀਰ, ਚੱਲੇ ਜੰਮੂ ਕਸ਼ਮੀਰ, ਪਾਇਆ ਏ ਟਰੱਕ
ਮੇਰੀ ਨਣਦ ਦੇ ਵੀਰ, ਚਿੱਤ ਉੱਡ ਜੂ ਉੱਡ ਜੂ ਕਰਦਾ।
ਹੌਲੀ ਹੌਲੀ ਤੋਰ ਚੰਨ ਵੇ ਗੱਡੀ ਘਰ ਦੀ ਡਰਾਇਵਰ ਵੀ ਘਰਦਾ
- ਇੱਕ ਚੰਨ-ਸੋਹਣੀ ਦਾ ਗੀਤ ਚੰਗਾ ਪਰਭਾਵ ਦਿੰਦਾ ਹੈ।

ਇਨ੍ਹਾਂ ਮੌਸਮੀ ਗੀਤਾਂ ਬਾਰੇ ਇੱਕ ਪਰਸਿੱਧ ਗੀਤਕਾਰ, (ਸ਼ਾਇਦ
ਚੰਨ ਗੁਰਾਇਆ ਵਾਲਾ ਬਾਈ ਸੀ), ਨੇ ਕਿਹਾ ਸੀ ਕਿ ਇਨ੍ਹਾਂ ਦੀ ਉਮਰ
ਲੰਮੀ ਨਹੀਂ ਹੁੰਦੀ, ਪਰ ਮੇਰੇ ਮੁਤਾਬਕ ਉਮਰ ਭਾਵੇ ਕੁਝ ਵੀ ਕਹਿ ਬਾਈ,
ਪਰ ਅੱਜ ਹਿੱਟ ਨੇ, ਲੋਕਾਂ ਦੇ ਦਿਲਾਂ ਦੀ ਗਲ਼ ਕਹਿੰਦੇ ਨੇ ਅਤੇ ਅੱਜ ਸਿਰਮੱਥੇ
ਲਾਇਆ ਹੈ ਲੋਕਾਂ ਨੇ।
ਦੱਬੀ ਆਓ ਮਿੱਤਰੋ