31 August 2007

ਆਰ ਟਾਂਗਾ ਪਾਰ ਟਾਂਗਾ

ਆਰ ਟਾਂਗਾ ਪਾਰ ਟਾਂਗਾ
ਵਿੱਚ ਟੱਲਮ ਟੱਲੀਆਂ
ਆਉਣ ਕੂੰਜਾਂ ਦੇਣ ਬੱਚੇ
ਨਦੀ ਨਹਾਉਣ ਚੱਲੀਆਂ

ਖੇਤਾਂ ਦਾ ਰਾਜਾ ਤੜਪਦਾ
ਡਿੱਠਾ ਹਮੇਸ਼ਾ ਆਬ ਨੂੰ
ਜੋਈਆਂ 'ਚੋਂ ਚੱਟੇ ਚੱਟ ਕੇ
ਬੀਜਾਂ ਗੇ ਕੀਕੂ ਲਾਭ ਨੂੰ
ਸੋਕੇ ਨੇ ਲੱਕ ਤਰੋੜਿਆ
ਨਾ ਜਾਣ ਸਾਂਗਾਂ ਝੱਲੀਆਂ
ਆਉਣ ਕੂੰਜਾਂ...

ਜੀਣਾ ਸੰਵਾਕੀ ਸੁੱਕ ਗਏ,
ਮਠਲ ਓਹ ਕੰਗਣਾ
ਅੰਨ ਬਾਝੋਂ ਜਾਪਦਾ ਹੁਣ
ਸਾਲ ਔਖਾ ਲੰਘਣਾ
ਔੜ ਮੱਕੀ ਮਾਰ ਗਈ
ਚੱਬਾਗੇ ਕਿੱਥੋਂ ਛੱਲੀਆਂ
ਆਉਣ ਕੂੰਜਾਂ ਦੇਣ ਬੱਚੇ...

ਚਰਸ ਬੋਕੇ ਪਾਕੇ
ਖੂਹਾਂ 'ਚੋਂ ਪਾਣੀ ਕੱਢਿਆ
ਛੋਟੇ ਕਿਆਰੇ ਪਾ ਕੇ ਮੈਂ
ਫ਼ਸਲ ਥੋੜਾ ਗੱਡਿਆ
ਸਿਰ ਕਰਜ਼ ਸਾਰੇ ਪਿੰਡ ਦਾ
ਨੰਘਾਗਾ ਕੇਹੜੀ ਗਲ਼ੀਆਂ
ਆਉਣ ਕੂੰਜਾਂ ਦੇਣ ਬੱਚੇ...

ਮੈਣੇ ਦੀ ਭੁਜਰੀ ਖਾ ਕੇ
ਕੱਢੇ ਦਿਹਾੜੇ ਜੱਟ ਨੇ
ਅੱਠ ਟੋਬੇ ਮਸਰ ਛੋਲੇ
ਜੌਂ ਭੋੜਕੀ ਘੱਟ ਨੇ
ਪੰਜ ਭਾਈ ਕਣਕ ਹੋ ਗਈ
ਵਿਰਲੀਆਂ ਸੀ ਬੱਲੀਆਂ
ਆਉਣ ਕੂੰਜਾਂ..

ਪੀਜੂ ਤੇ ਪੀਲਾਂ ਖਾਂਦੀਆਂ
ਮਲਿਆ ਤੋਂ ਖਾਂਦੇ ਬੇਰ ਨੇ
ਸਰੀਆਂ ਤੋਂ ਡੇਲੇ ਲਾਹ ਕੇ
ਭਾਬੀ ਨੂੰ ਦਿੱਤੇ ਦੇਰ ਨੇ
ਦਾਣੇ ਭੁੰਨਾਂ ਕੇ ਚੱਬਣੇ
ਜਦੋਂ ਦੁਪੈਹਰਾਂ ਢਲੀਆਂ
ਆਉਣ ਕੂੰਜਾਂ...

ਗਾਂਧੀ ਤੇ ਬੈਠਾ ਬਾਦਸ਼ਾਹ
ਸੋਚਦਾ ਤਕਵੀਰ ਨੂੰ
ਕੂੰਜਾਂ ਦੇ ਵਾਂਗੂੰ ਕੱਲਿਆ
ਖਾਲੀ ਟਿੰਡਾਂ ਨੂੰ ਨੀਰ ਨੂੰ
ਕਿਧਰ ਪਾਵਾਂ ਕੀਰਨੇ
ਦੇਕੇ ਮੁਰਦਾਂ ਘੱਲੀਆਂ
ਆਉਣ ਕੂੰਜਾਂ...

(ਲਾਲ ਚੰਦਾ ਯਮਲਾ ਜੱਟ, ਪੰਜਾਬੀ, ਪੁਰਾਣੇ)

No comments: