ਮੈਨੂੰ ਗੁਰਦਾਸ ਮਾਨ ਉੱਤੇ ਮਾਣ ਹੈ ਤੁਹਾਡੇ ਵਾਂਗ ਹੀ, ਜੋ ਵੀ ਉਸ ਨੇ
ਕੀਤਾ ਹੈ, ਸ਼ਾਇਦ ਸਭ ਨੂੰ ਹੈ, ਪਰ ਨਵੀਂ ਆਈ ਕੈਸਿਟ ਉੱਤੇ
ਕੁਝ ਅਜੀਬ ਜੇਹਾ ਲੱਗਾ, ਜਦੋਂ ਵੇਖਿਆ ਕਿ ਪੰਜਾਬੀ ਵਿੱਚ ਕੈਸਿਟ
ਦਾ ਨਾਂ ਛੋਟਾ ਜੇਹਾ, ਸਾਰੇ ਗਾਣਿਆਂ ਬਾਰੇ ਜਾਣਕਾਰੀ ਵੀ ਕੇਵਲ
ਅੰਗਰੇਜ਼ੀ ਵਿੱਚ ਹੀ ਹੈ। ਇੱਕ ਵੀ ਲਫ਼ਜ਼ ਪੰਜਾਬੀ ਵਿੱਚ ਨਹੀਂ ਹੈ।
ਚੱਲੋਂ ਛੋਟਾ ਗਾਇਕ ਹੋਵੇ, ਹੋਰ ਕੋਈ ਵੀ ਹੋਵੇ, ਭਾਵੇਂ ਮਲਕੀਤ,
ਜ਼ੈਜੀ ਬੀ ਹੋਵੇ, ਮੈਂ ਪਰਵਾਹ ਨੀਂ ਕਰਦਾ, ਪਰ ਗੁਰਦਾਸ ਮਾਨ
ਦੀ ਕੈਸਿਟ ਹੋਵੇ ਅਤੇ ਪੰਜਾਬੀ ਦੀ ਏਡੀ ਬੇਕਦਰੀ!
ਭਾਵੇਂ ਕਿੱਡੀ ਵੀ ਵੱਡੀ ਕੰਪਨੀ ਕਿਓ ਨਾ ਹੋਵੇ, ਗੁਰਦਾਸ ਮਾਨ
ਤਾਂ ਕਹਿ ਸਕਦਾ ਹੈ ਬਾਈ ਪੰਜਾਬੀ ਵਿੱਚ "ਵੀ" ਲਿਖ ਦਿਓ,
ਜੇ ਅੰਗਰੇਜ਼ੀ ਵਿੱਚ ਨਹੀਂ ਲਿਖਣੇ ਤਾਂ, ਪਰ ਨਹੀਂ
ਲੋਕ ਵੀ ਪੁੱਛਦੇ ਨੀਂ, ਮੰਗਦੇ ਨਹੀਂ, ਅਤੇ ਕੰਪਨੀ ਨੂੰ ਲੋੜ ਹੀ
ਨਹੀਂ ਲੱਗਦੀ ਹੈ। ਇਸਕਰਕੇ ਗੁਰਦਾਸ ਮਾਨ ਅਤੇ ਲੋਕ
ਦੋਵੇਂ ਬਰੋਬਰ ਹਨ ਇਸ ਅਫਸੋਸ ਲਈ।
"ਮਾਂ ਬੋਲੀ ਦਾ ਮਰ-ਜਾਣਾ ਗੁਰਦਾਸ" ਗੱਲਾਂ ਤਾਂ ਨੀਂ ਕਿਤੇ?
19 February 2008
06 February 2008
ਛੱਪੜਾਂ ਦੀ ਗਾਥਾ
ਪੰਜਾਬ ਦਾ ਅਜਿਹਾ ਕੋੲੀ ਵੀ ਪਿੰਡ ਨਹੀਂ ਹੋਣਾ ਜਿਥੇ ਛੱਪੜ ਨਾ ਹੋਵੇ। ਵੱਡੇ ਪਿੰਡਾਂ ਵਿਚ ਤਾਂ ਛੱਪੜ ਤਿੰਨ-ਚਾਰ ਤੱਕ ਵੀ ਹੁੰਦੇ ਹਨ। ਪੁਰਾਤਨ ਸੱਭਿਆਚਾਰ ਵਿਚ ਲੋਕ ਗੀਤਾਂ, ਕਹਾਣੀਆਂ ’ਚ ਛੱਪੜ ਦਾ ਜ਼ਿਕਰ ਆਮ ਆਉਂਦਾ ਹੈ। ਪੁਰਾਣੇ ਸਮਿਆਂ ਵਿਚ ਲੋਕ ਆਪਣੇ ਪਸ਼ੂਆਂ ਨੂੰ ਛੱਪੜ ਦੇ ਨੇੜੇ ਚਾਰਿਆ ਕਰਦੇ ਸਨ। ਪਸ਼ੂਆਂ ਨੂੰ ਪਾਣੀ ਪਿਲਾਉਂਦੇ ਤੇ ਨਹਾਉਂਦੇ ਵੀ ਸਨ। ਔਰਤਾਂ ਛੱਪੜ ਦੇ ਕੰਢੇ ’ਤੇ ਬੋਰੀ ਜਾਂ ਪੋਲੀਥੀਨ ਵਿਛਾ ਕੇ ਕੱਪੜੇ ਧੋਇਆ ਕਰਦੀਆਂ ਸਨ। ਭਾਵੇਂ ਅੱਜ ਛੱਪੜਾਂ ’ਚ ਸਾਫ ਪਾਣੀ ਪਾਉਣ ਦੀ ਵਿਵਸਥਾ ਨਾ ਹੋਣ ਕਾਰਨ ਛੱਪੜ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਛੱਪੜ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਅੱਜ ਵੀ ਕੲੀ ਥਾੲੀਂ ਪ੍ਰੰਰਪਰਾ ਹੈ ਕਿ ਘਰ ’ਚ ਜਦੋਂ ਕੋੲੀ ਮੱਝ ਜਾਂ ਗਾਂ ਸੂੰਦੀ ਹੈ ਤਾਂ ਪਹਿਲੀ ਵਾਰ ਉਸ ਦਾ ਚੋਇਆ ਦੁੱਧ ਛੱਪੜ ਵਿਚ ਵਹਾ ਦਿੱਤਾ ਜਾਂਦਾ ਹੈ। ਮੌਜੂਦਾ ਦੌਰ ਵਿਚ ਲੋਕਾਂ ਦੇ ਘਰਾਂ ਵਿਚ ਬਿਜਲੲੀ ਮੋਟਰਾਂ ਆ ਗੲੀਆਂ ਹਨ। ਮੱਝਾਂ ਨਹਾਉਣ, ਉਨ੍ਹਾਂ ਨੂੰ ਪਾਣੀ ਪਿਆਉਣ ਤੇ ਔਰਤਾਂ ਕੱਪੜੇ ਧੋਣ ਦਾ ਕੰਮ ਘਰਾਂ ਅੰਦਰ ਹੀ ਕਰਦੀਆਂ ਹਨ।
ਦੂਜੇ ਪਾਸੇ ਪੇਂਡੂ ਰਹਿਣ-ਸਹਿਣ ਵਿਚ ਭਾਰੀ ਬਦਲਾਅ ਆਉਣ ਕਰਕੇ ਦੂਸ਼ਿਤ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਵਧ ਗੲੀ ਹੈ। ਇਸ ਲੲੀ ਚਾਹੀਦਾ ਤਾਂ ਇਹ ਹੈ ਕਿ ਛੱਪੜ ਸਾਬਤ-ਸਬੂਤੇ ਰਹਿਣ ਪਰ ਅਜਿਹਾ ਨਹੀਂ ਹੋ ਰਿਹਾ। ਇਨ੍ਹਾਂ ਛੱਪੜਾਂ ਦੇ ਕੰਢਿਆਂ ’ਤੇ ਵਸੇ ਘਰ ਪਹਿਲਾਂ-ਪਹਿਲ ਛੱਪੜ ’ਚ ਰੂੜੀ ਲਾਉਂਦੇ ਹਨ ਜਾਂ ਥੋੜ੍ਹੀ ਜਿਹੀ ਭਰਤੀ (ਮਿੱਟੀ) ਪਾ ਕੇ ਪਸ਼ੂ ਬੰਨ੍ਹ ਦਿੰਦੇ ਹਨ ਤੇ ਕੲੀ ਸੁੱਕਾ ਬਾਲਣ ਵੀ ਰੱਖ ਦਿੰਦੇ ਹਨ। ਅਗਲੇ ਪੜਾਅ ’ਚ ਪਸ਼ੂਆਂ ਦਾ ਵਾੜਾ ਤੇ ਕੁਝ ਸਮੇਂ ਬਾਅਦ ਉਥੇ ਮਕਾਨ ਉਸਰ ਜਾਂਦਾ ਹੈ। ਇਉਂ ਛੱਪੜ ਦੀ ਹੋਂਦ ਖਤਰੇ ਵਿਚ ਪੈ ਜਾਂਦੀ ਹੈ ਤੇ ਬਾਰਸ਼ਾਂ ਦੇ ਦਿਨਾਂ ਵਿਚ ਛੱਪੜ ਦਾ ਪਾਣੀ ਓਵਰ ਫਲੋਅ ਹੋ ਜਾਂਦਾ ਹੈ। ਛੱਪੜ ਦਾ ਆਕਾਰ ਘਟਣ ਨਾਲ ਇਸ ਦਾ ਪਾਣੀ ਵਧੇਰੇ ਬਦਬੂ ਮਾਰਦਾ ਹੈ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ। ‘ਕਿਹੜਾ ਦੁਸ਼ਮਣੀ ਮੁੱਲ ਲਵੇ’ ਕਹਿ ਕੇ ਪਿੰਡ ਦਾ ਕੋੲੀ ਵੀ ਜ਼ਿੰਮੇਵਾਰ ਵਿਅਕਤੀ ਛੱਪੜ ’ਤੇ ਹੋ ਰਹੇ ਨਾਜਾਇਜ਼ ਕਬਜ਼ੇ ਖਿਲਾਫ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੁੰਦਾ।
-ਮੋਹਰ ਗਿੱਲ ਸਿਰਸੜੀ,
ਪਿੰਡ ਤੇ ਡਾਕ: ਸਿਰਸੜੀ, ਫਰੀਦਕੋਟ-151207. ਮੋਬਾ: 98156-59110.
ਧੰਨਵਾਦ ਸਹਿਤ (ਰੋਜ਼ਾਨਾ ਅਜੀਤ ਜਲੰਧਰ - 7 ਫਰਵਰੀ 2008) ਵਿੱਚੋਂ

ਮਿੰਨੀ ਕਹਾਣੀ - ਸਰਪੰਚੀ
ਸਰਕਾਰ ਵੱਲੋਂ ਰਾਖਵੇਂਕਰਨ ਦੇ ਅਧੀਨ ਗਰੀਬ ਘਰ ਦਾ ਇਕ ਬੰਦਾ ਸਰਪੰਚ ਖੜ੍ਹ ਗਿਆ। ਪਿੰਡਾਂ ਵਿਚ ਜਦੋਂ ਵੀ ਕੋੲੀ ਚੋਣ ਲੜੀ ਜਾਂਦੀ ਹੈ ਤਾਂ ਧੜੇਬੰਦੀ ਕਾਰਨ ਖਰਚਾ ਵੱਧ ਹੋ ਜਾਂਦਾ ਹੈ। ਖਰਚਾ ਤਾਂ ਬਹੁਤਾ ਉਸ ਪਾਰਟੀ ਨੇ ਫੰਡ ਇਕੱਠਾ ਕਰਕੇ ਹੀ ਕਰ ਦਿੱਤਾ ਸੀ। ਫਿਰ ਵੀ ਥੋੜ੍ਹੇ-ਬਹੁਤੇ ਨਾਲ ਉਸ ਸਿਰ ਵੀ ਕਰਜ਼ਾ ਚੜ੍ਹ ਗਿਆ। ਪਰ ਸਰਪੰਚੀ ਆਖਰ ਉਹੀ ਜਿੱਤ ਗਿਆ। ਹੁਣ ਉਹ ਪਿੰਡ ਵਿਚ ਅਕਸਰ ਕਹਿੰਦਾ ਫਿਰਦਾ ਹੈ ਕਿ ਮੈਂ ਤਾਂ ਸਰਪੰਚੀ ਕਾਰਨ ਦਿਹਾੜੀ ਵੀ ਨਹੀਂ ਕਰ ਸਕਦਾ, ਲੋਕ ਕੀ ਕਹਿਣਗੇ ਕਿ ਸਰਪੰਚ ਦਿਹਾੜੀਆਂ ਕਰਦਾ ਹੈ। ਬਹੁਤੇ ਆਮ ਲੋਕ ਤਾਂ ਉਸ ਦੀ ਗੱਲ ਸੁਣ ਕੇ ਹੱਸ ਛੱਡਦੇ ਹਨ ਪਰ ਇਕ ਅੱਧ ਸੂਝਵਾਨ ਬੰਦਾ ਸਰਕਾਰ ਦੇ ਰਾਖਵੇਂਕਰਨ ਦੀ ਨੀਤੀ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਦਾ ਹੈ ਕਿ ਸਰਕਾਰ ਨੇ ਗਰੀਬਾਂ ਨੂੰ ਨੌਕਰੀ ਤਾਂ ਕੀ ਦੇਣੀ ਹੈ ਸਗੋਂ ਉਨ੍ਹਾਂ ਨੂੰ ਸਿਆਸਤ ਵਿਚ ਵਾੜ ਕੇ ਉਨ੍ਹਾਂ ਦੀ ਪਹਿਲਾਂ ਵਾਲੀ ਮਾੜੀ-ਮੋਟੀ ਆਮਦਨ ’ਤੇ ਵੀ ਰੋਕ ਲਗਾ ਰਹੀ ਹੈ।
-ਗੁਰਪ੍ਰੀਤ ਬਰਾੜ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।
(ਧੰਨਵਾਦ ਸਹਿਤ ਰੋਜ਼ਾਨਾ ਅਜੀਤ)
-ਗੁਰਪ੍ਰੀਤ ਬਰਾੜ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।
(ਧੰਨਵਾਦ ਸਹਿਤ ਰੋਜ਼ਾਨਾ ਅਜੀਤ)
Subscribe to:
Posts (Atom)