ਮੱਖਣ ਬਰਾੜ, ਉਹ ਯਾਰ 'ਮਿੱਤਰਾਂ ਦੀ ਮੋਟਰ ਵਾਲਾ', ਲਈ
ਬਹੁਤ ਕਦੇ ਸ਼ੌਕੀਨ ਨੀਂ ਰਿਹਾ, ਪਰ ਇਸ ਵਾਰ ਐਲਬਮ 'ਯਾਰ ਮਸਤਾਨੇ'
ਸ਼ਾਨਦਾਰ ਹੈ ਅਤੇ ਮੈਨੂੰ ਹਮੇਸ਼ਾਂ ਦੀ ਤਰ੍ਹਾਂ ਦਿਲ ਨੂੰ ਟੁੰਬਦਾ ਗਾਣਾ
ਲੱਭ ਗਿਆ ਹੈ। ਕੁੱਲ ਮਿਲਾ ਕੇ ਐਲਬਮ ਬਹੁਤ ਸ਼ਾਨਦਾਰ ਹੈ ਅਤੇ ਸੁਣਨਯੋਗ ਹੈ,
ਮੇਰੀ ਪਸੰਦ ਦਾ ਗਾਣਾ ਹੇਠ ਦਿੱਤਾ ਹੈ (ਬਹੁਤ ਪਸੰਦ ਬੋਲੀ ਦੇ
ਮਿੱਠੇ ਮਿੱਠੇ ਲਫ਼ਜਾਂ ਦੀ ਨਿਖਾਰ ਹੀ ਹੈ, ਪਰ ਸੰਗੀਤ ਵੀ
ਬਹੁਤ ਸੋਹਣਾ ਹੈ।
ਸੁਣਨ ਵੇਲੇ 'ਨਹੀਓ', 'ਗਇਓ' ਲਫ਼ਜਾਂ ੱਤੇ ਧਿਆਨ ਦਿਓ ਤਾਂ
ਭਾਊ ਦੁਆਬੇ, ਮਾਝੇ ਦੀ ਮਿਠਾਸ ਦਿਲ ਦੇ ਗੱਭੇ ਜਾ ਬਹਿੰਦੀ ਵੇ!)
ਸਾਡਾ ਸਾਥ ਨਹੀਓ ਕੋਈ, ਸਾਡੀ ਬਾਤ ਨਹੀਂਓ ਕੋਈ
ਟੁੱਟੇ ਤਾਰਿਆਂ ਦੇ ਵਾਗੂੰ ਸਾਡੀ ਰਾਤ ਨਹੀਂਓ ਕੋਈ
ਪਾਣੀ ਅੱਖੀਓ'ਚ ਖਾਰਾ ਮੱਲੋ-ਮੱਲੀ ਵਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ, ਦਿਲ ਕੱਲਾ ਰਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ...
ਅਫਸੋਸ ਨਹੀਂ ਹੋਣਾ ਸੀ, ਕੁਝ ਦੱਸ ਕੇ ਜੇ ਜਾਂਦਾ
ਰਹਿੰਦੀ ਮਨ ਨੂੰ ਤਸੱਲੀ, ਥੋੜ੍ਹਾ ਡੱਸ ਜੇ ਕੇ ਜਾਂਦਾ
ਤੇਰਾ ਚੁੱਪ-ਚਾਪ ਜਾਣਾ ਸਾਡੀ ਜਾਨ ਲੈ ਗਿਆ
ਤੂੰ ਵੀ ਰੁੱਸ ਗਇਓ ਯਾਰਾ...
ਹੌਲ ਕਾਲਜੇ 'ਚ ਪੈਂਦੇ, ਤੈਨੂੰ ਪਤਾ ਵੀ ਨੀਂ ਹੋਣਾ
ਸਾਡੀ ਯਾਦ ਤੇ ਖਿਆਲ, ਤੈਨੂੰ ਰਤਾ ਵੀ ਨੀਂ ਹੋਣਾ
ਦੱਸ ਕੇਹੜੀ ਗੱਲੋਂ ਹੋਕੇ ਸਾਥੋਂ ਦੂਰ ਬਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ...
ਬਿਨ ਤੇਰੇ ਪਤਾ ਨਹੀਓ ਕਦੋਂ ਰੁੱਕ ਜਾਣੀ ਜਿੰਦ
ਪਿੰਡ ਰੁਕੜੀ 'ਚ ਖੌਰੇ ਕਿੱਥੇ ਮੁੱਕ ਜਾਣੀ ਜਿੰਦ
ਸਾਡੇ ਖਿੜ੍ਹਿਆ ਬਾਗਾਂ ਤੇ ਕਾਹਤੋਂ ਕਹਿਰ ਠਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ...
ਗਾਇਕ - ਕੇ.ਐਸ. ਮੱਖਣ
ਐਲਬਮ - ਯਾਰ ਮਸਤਾਨੇ
Subscribe to:
Post Comments (Atom)
3 comments:
is ks makhan is also brar? had not heard that earlier
ਨਹੀਂ ਇਹ ਮੱਖਣ ਬਰਾੜ ਨੀਂ, ਇਹ ਠੀਕ ਕਰਨ ਵਾਲਾ ਹੈ,
ਇਹ ਕੇ.ਐਸ. ਮੱਖਣ ਹੀ ਹੈ, ਉਹ ਗਲਤੀ ਨਾਲ 'ਦਿੱਲੀ
ਲਾਹੌਰ' ਵਾਲਾ ਮੱਖਣ ਬਰਾੜ ਯਾਦ ਗਿਆ ਕਿਤੇ
ਸੁਧਾਰ ਲਈ ਧੰਨਵਾਦ
Post a Comment