12 July 2008

ਛੱਲਾ - ਰੱਬੀ (ਦਾ) (ਆਵੇਗੀ ਜਾਂ ਨਹੀਂ)

ਰੱਬੀ ਦੀ ਐਲਬਮ ਕੱਲ੍ਹ ਖਰੀਦੀ ਅਤੇ ਮੈਨੂੰ ਛੱਲਾ ਬਹੁਤ ਪਸੰਦ ਆਇਆ, ਬਾਕੀ
ਗਾਣੇ ਵੀ ਸੋਹਣੇ ਨੇ, ਪਰ ਇਹ ਤਾਂ ਖਾਸ ਤੌਰ ਉੱਤੇ ਜੱਚਿਆ, ਸੋ
ਇਸ ਦੇ ਬੋਲ ਅੱਗੇ ਦਿੱਤੇ ਹਨ।

ਗੁਰਦਾਸ ਮਾਨ ਦੇ ਛੱਲੇ ਬਾਅਦ ਇਹ ਛੱਲਾ ਹੀ ਦਿਲ ਛੋਹਦਾ ਹੈ, ਸੂਫ਼ੀ ਝਲਕ ਪੈਂਦੀ ਹੈ ਪੂਰੀ

ਐਲਬਮ: ****
ਛੱਲਾ: *****

ਛੱਲਾ ਵਸ ਨੀਂ ਓ ਮੇਰੇ
ਛੱਲਾ ਵੱਸ ਮੇਰੀ ਮਾਂ ਦੇ
ਘੱਲੇ ਗੀਤਾ ਜਾਗੇ
ਵੇ ਗੱਲ ਸੁਣ ਛੱਲਿਆ
ਖੌਰੇ ਕੀਤਾ ਕੀ ਇਸ ਤੇ ਟੂਣਾ

ਛੱਲਾ ਬੰਬੀ ਦਾ ਪਾਣੀ
ਕਿੱਥੇ ਬਹਿ ਗਏ ਨੇ ਜਾਨੀ
ਅਸਾਂ ਖ਼ਬਰ ਕੋ ਨਾ ਜਾਣੀ
ਵੇ ਗੱਲ ਸੁਣ ਛੱਲਿਆ
ਤੇਰੀ ਬੇਰੀ ਇੱਕ ਉਗਿਆ ਏ ਕੰਡਾ

ਛੱਲਾ ਗੁੱਤ ਇੱਕ ਲੰਮੀ
ਅਸਾਂ ਸੁਪਨੇ ਸੀ ਚੁੰਮੀ
ਹੋਈ ਨੀਅਤ ਸੀ ਅੰਨ੍ਹੀ
ਅਸਾਂ ਦਿਲ ਦੀ ਸੀ ਮੰਨੀ
ਵੇ ਗੱਲ ਸੁਣ ਛੱਲਿਆ
ਹੁਣ ਦੇ ਲੈ ਜਿਹੜੀ ਦੇਣੀ ਏ ਸਜ਼ਾ

ਵੇ ਛੱਲਾ ਬੋਹੜ ਇੱਕ 'ਕੱਲਾ
ਉਨ੍ਹੇ ਫੜਿਆ ਏ ਪੱਲਾ
ਥੱਲੇ ਧਰਤੀ ਤੇ ਅੱਲ੍ਹਾ
ਵੇ ਗੱਲ ਸੁਣ ਛੱਲਿਆ
ਖੌਰੇ ਜਾਂਦੀਆਂ ਨੇ ਕਿੰਨ੍ਹੀਆ ਡੂੰਘੀਆਂ ਜੜ੍ਹਾਂ
ਇਸ ਗੱਲ ਦਾ ਉਸ ਖੁਦ ਨੂੰ ਨਹੀਂ ਪਤਾ

ਛੱਲਿਆ ਵੱਸ ਨਹੀਂ ਮੇਰੇ
ਛੱਲਾ ਵੱਸ ਮੇਰੀ ਮਾਂ ਦੇ
ਛੱਲਾ ਵੱਸ ਮੇਰੀ ਭਾਬੋ ਦੇ
ਛੱਲਾ ਅੰਬੀਂ ਕੱਚੀਆਂ
ਮੱਤਾਂ ਦੇਏ ਕੋਈ ਸੱਚੀਆਂ
ਲਾਈਏ ਲੇਖੇ ਜੋ ਬੱਚੀਆਂ
ਤੇਰੀਆਂ ਮੇਰੀਆਂ ਘੜੀਆਂ
ਵੇ ਗੱਲ਼ ਸੁਣ ਛੱਲਿਆ,
ਛੱਲਾਂ ਬੋਹੜ ਇੱਕ ਇੱਕਲਾ
ਉਨ੍ਹੇ ਫੜਿਆ ਏ ਪੱਲਾ
ਥੱਲੇ ਧਰਤੀ ਉੱਤੇ ਅੱਲਾ
ਵੇ ਗੱਲ ਸੁਣ ਛੱਲਿਆ, ਵੇ ਗੱਲ ਸੁਣ ਛੱਲਿਆ..

2 comments:

Rawinder said...

SSA ji koi dass sakda hai ki challe da matlab ki lia janda hai is geet ch odda tan chale da matlab pta hai ... par is dong ch ki hai mere id te meil kar devo please rawinderjit_dhillon@yahoo.com

ਅ. ਸ. ਆਲਮ (A S Alam) said...

ਅਫਸੋਸ ਹੈ ਕਿ ਜਵਾਬ ਛੇਤੀ ਨਾ ਦੇ ਸਕਿਆ, ਪਰ ਇਸ ਦਾ ਮਤਲਬ ਸ਼ਬਦਕੋਸ਼ ਮੁਤਾਬਕ ਤਾਂ
1. ਅੰਗੂਠੀ, ਮੁੰਦਰੀ, ਉਹ ਅੰਗੂਠੀ ਵਿੱਚ ਥੇਵਾ ਨਹੀਂ ਹੁੰਦਾ, ਛਾਪ 2. ਗੋਲ ਆਕਾਰ ਦੀ ਚੀਜ਼ 3 (ਪੋਠੋਹਾਰੀ) ਵਾਲਾਂ ਦਾ ਘੁੰਗਰ 4. ਭੰਬੂਤਾਾਰ, ਉਹ ਰੰਗ ਬਰੰਗਾ ਚੱਕਰਾ, ਜੋ ਅੱਖਾਂ ਮੀਟਣ ਅਤੇ ਅੱਖਾਂ ਅੱਗੇ ਫਿਰਦਾ ਜਾਪੇ 5. ਇੱਕ ਗੀਤ

ਇਹੀ ਜਾਣਕਾਰੀ ਮੈਂ ਕੱਢ ਸਕਿਆ, ਹੋਰ ਮੈਨੂੰ ਵੱਧ ਪਤਾ ਨੀਂ, ਜੇ ਤੁਹਾਨੂੰ ਕਿਤੇ ਮਿਲੇ ਤਾਂ ਦੱਸਣਾ