23 March 2009

ਆਖਰੀ ਸਲਾਮ ਮੇਰੇ ਦੋਸਤਾ - ਗੁਰਦਾਸ ਮਾਨ

ਕੁਝ ਦਿਨ ਹੋਰ ਹਾਂ ਮਹਿਮਾਨ ਤੇਰੇ ਦੋਸਤਾ,
ਫੇਰ ਤੈਨੂੰ ਆਖਰੀ ਸਲਾਮ ਮੇਰੇ ਦੋਸਤਾ

ਸਾਡੇ ਲਈ ਤੂੰ ਹੋਰ ਨਾ ਵਹਾਈ ਐਨੇ ਅੱਥਰੂ
ਅੱਗੇ ਤੇਰੇ ਬੜੇ ਅਹਿਸਾਨ ਮੇਰੇ ਦੋਸਤਾ
ਕੁਝ ਦਿਨ ਹੋਰ ਹਾਂ...

ਏਦੋਂ ਵੱਧ ਖੁਸ਼ੀ ਹੋਰ ਸਾਡੇ ਲਈ ਕੀ ਹੋਵੇਗੀ
ਯਾਰਾਂ ਹੱਥੋਂ ਹੋਏ ਹਾਂ ਨਿਲਾਮ ਮੇਰੇ ਦੋਸਤਾ
ਕੁਝ ਦਿਨ ਹੋਰ ਹਾਂ...

ਸਾਨੂੰ ਸਾਡੀ ਆਪਣੀ ਫ਼ਕੀਰੀ ਜੋਗਾ ਰਹਿਣ ਦੇ
ਸ਼ੋਹਰਤਾਂ ਨੇ ਕੀਤਾ ਬਦਨਾਮ ਮੇਰੇ ਦੋਸਤਾ
ਕੁਝ ਦਿਨ ਹੋਰ ਹਾਂ...

ਮੇਰਿਆਂ ਹੀ ਗੀਤਾਂ ਨੇ ਹੀ ਉਠਾਉਣੀ ਮੇਰੇ ਅਰਥੀ
ਇਹੋ ਈ ਮੇਰਾ ਸੱਜਰਾ ਕਲਾਮ ਮੇਰੇ ਦੋਸਤਾ
ਕੁਝ ਦਿਨ ਹੋਰ ਹਾਂ...

ਆਪਣੇ ਸਰੋਤਿਆਂ ਦੇ ਪਿਆਰ ਸਤਿਕਾਰ ਦੀ
ਰੋਟੀ ਖਾਂਦਾ ਮਰ ਜਾਣਾ ਮਾਨ ਮੇਰੇ ਦੋਸਤ
ਕੁਝ ਦਿਨ ਹੋਰ ਹਾਂ..

No comments: