ਟਿਮਟਿਮਾਉਂਦੇ ਤਾਰਿਆ, ਦੁੱਖਾਂ ਦਿਆਂ ਮਾਰਿਆ
ਸਾਡੇ ਵਾਗੂੰ ਤੂੰ ਵੀ ਏ ਉਦਾਸ,
ਤੇਰਾ ਚੰਨ ਤੇ ਮਿਲ ਜਾਵੇਗਾ, ਸਾਡੇ ਦੀ ਨੀਂ ਆਸ
ਕੁਝ ਸੱਜਣ ਤੇ ਯਾਰੀ ਨੂੰ ਅਹਿਸਾਨ ਸਮਝ ਕੇ ਲਾਉਂਦੇ ਨੇ
ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਗਿਣਾਉਂਦੇ ਨੇ
ਇਸ਼ਕ ਸਕੂਲੋਂ ਕੱਚੀ ਪਹਿਲੀਂ ਕੋਈ ਕੋਈ ਕਰਦਾ ਪਾਸ
ਟਿਮਟਿਮਾਉਂਦੇ ਤਾਰਿਆ...
ਪਿੰਜਰੇ ਦੇ ਵਿੱਚ ਫ਼ਸ ਕੇ ਤੋਤੇ ਮੀਆਂ ਮਿੱਠੂ ਹੋ ਜਾਂਦੇ
ਯਾਰ ਪਰਾਈ ਚੂਰੀ ਖਾ ਕੇ ਆਪਣਾ ਸਭ ਕੁਝ ਖੋ ਜਾਂਦੇ
ਆਪਣੀ ਬੋਲੀ ਆਪਣੀ ਉੱਡਣੀ ਗਿਰਵੀ ਗ਼ੈਰਾਂ ਪਾਸ
ਟਿਮਟਿਮਾਉਂਦੇ ਤਾਰਿਆ...
ਕੁਸ਼ ਬੇਲੀ ਐਸੇ ਵੀ ਹੁੰਦੇ, ਬੋਲੇ ਬੋਲ ਪਗਾਉਂਦੇ ਜੋ
ਵਕਤ ਪਾਏ ਤੋਂ ਦਿਲ ਦਾ ਕਰਜ਼ਾ ਸਿਰ ਦੇ ਨਾਲ ਚਕਾਉਂਦੇ ਜੋ
ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ
ਟਿਮਟਿਮਾਉਂਦੇ ਤਾਰਿਆ...
ਓਸ ਦਾ ਨਾਮ ਨਿਸ਼ਾਨ ਨਾ ਕਿਧਰੇ, ਜਿਸ ਦੇ ਸੀਨੇ ਚੋਟਾਂ ਨੇ
ਖਾਈਆਂ ਖੋਦਣ ਵਾਲੇ ਨੂੰ ਫਰਿਹਾਦ ਸਮਝ ਲਿਆ ਲੋਕਾਂ ਨੇ
ਜਿਸ ਦੇ ਕਾਜ਼ੀ, ਉਸ ਦੀ ਬਾਜ਼ੀ, ਵਕਤ ਜੂਏ ਦੀ ਤਾਸ਼
ਟਿਮਟਿਮਾਉਂਦੇ ਤਾਰਿਆ...
ਜਦ ਕੱਟਿਆ ਬਨਵਾਸ ਹੀ ਕੱਟਿਆ ਮਰਿਯਾਦਾ ਪ੍ਰਸ਼ੋਤਮ ਨੇ
ਸਾਡੇ ਮਸਤ ਮਲੰਗਾਂ ਕੋਲੇ ਨਾਨਕ ਨੇ ਯਾ ਗੌਤਮ ਨੇ
ਜੀਵਣ ਜੋਗੀ ਮਾਂ ਬੋਲੀ ਦਾ ਮਰ ਜਾਣਾ ਗੁਰਦਾਸ
ਟਿਮਟਿਮਾਉਂਦੇ ਤਾਰਿਆ...
23 March 2009
Subscribe to:
Post Comments (Atom)
1 comment:
ਬਈ ਗੁਰਦਾਸ ਮਾਨ ਦਾ ਇਹ ਗੀਤ..ਮੇਰੇ ਦਿਲ ਦੇ ਸਾਹਾਂ ਤੋਂ ਵੀ ਜਿਆਦਾ ਕਰੀਬ ਹੈ।
Post a Comment