23 March 2009

ਵੇਖੀ ਦਿਲਾ ਪਿਆਰ ਨਾ ਕਰੀਂ - ਗੁਰਦਾਸ ਮਾਨ

ਵੇਖੀ ਦਿਲਾ ਪਿਆਰ ਨਾ ਕਰੀਂ, ਗੱਲ ਗੱਲ ਤੇ ਪਉ ਪਛਤਾਉਣਾ
ਓਹੇ ਹੱਸਣਾ ਤੇ ਦੋ ਦਿਨ ਦਾ, ਸਾਰੀ ਜ਼ਿੰਦਗੀ ਉਮਰ ਦਾ ਰੋਣਾ

ਅੱਖੀਆਂ ਮਜਾਜਣਾਂ ਨੂੰ ਰੱਖ ਲੈ ਦਬੋਚ ਕੇ
ਕੰਡਿਆਂ ਦੀ ਵਾੜ ਹੱਥ ਪਾਈ ਜ਼ਰਾ ਸੋਚ ਕੇ
ਝੂਠੇ ਇਕਰਾਰ ਨਾ ਕਰੀਂ, ਗੱਲ ਗੱਲ ਤੇ ਪਉ ਪਛਤਾਉਣਾ
ਵੇਖੀ ਦਿਲਾ ਪਿਆਰ ਨਾ ਕਰੋ...

ਦੁਨਿਆਂ ਦੀਵਾਨਿਆਂ ਦੀ ਬਣੀ ਕਦੋਂ ਮਿੱਤ ਏ
ਆਸ਼ਕਾਂ ਨੂੰ ਸੂਲੀ ਤੇ ਚੜ੍ਹਾਉਣਾ ਏਹਦੀ ਜਿੱਤ ਏ
ਏਹਦਾ ਏਤਬਾਰ ਨਾ ਕਰੀਂ, ਗੱਲ ਗੱਲ ਤੇ ਪਉ ਪਛਤਾਉਣਾ

ਕਿਸੇ ਕੋਲੋਂ ਖੋਲ੍ਹੇਗਾ ਜੇ ਦੁੱਖਾਂ ਦੀ ਕਿਤਾਬ ਨੂੰ
ਕਿਵੇਂ ਪੂਰਾ ਕਰੇਗਾ ਇਹ ਪਿਆਰ ਦੇ ਹਿਸਾਬ ਨੂੰ
ਦੋ ਦੂਣੀ ਚਾਰ ਨਾ ਕਰੀਂ, ਗੱਲ ਗੱਲ ਤੇ ਪਉ ਪਛਤਾਉਣਾ

ਇੱਕ ਗੱਲ ਯਾਦ ਰੱਖੀ ਮਰ ਜਾਣੇ ਮਾਨ ਦੀ
ਲਾਈ ਤੇ ਨਿਭਾਈ ਯਾਰ ਹੁੰਦੀ ਏ ਨਿਭਾਣ ਦੀ
ਵੇਖੀ ਯਾਰ ਮਾਰ ਨਾ ਕਰੀਂ, ਗੱਲ ਗੱਲ ਤੇ ਪਉ ਪਛਤਾਉਣਾ
ਹੱਸਣਾ ਤੇ ਦੋ ਦਿਨ ਦਾ...

No comments: