23 March 2009

ਤੁਰ ਪਰਦੇਸ ਗਿਓ - ਗੁਰਦਾਸ ਮਾਨ

ਸਾਥੋਂ ਸੋਹਣਿਆਂ ਦਿਲ ਸਾਡਾ ਮੰਗ ਕੇ, ਤੁਰ ਪਰਦੇਸ ਗਿਓ
ਪਾਟੀ ਲੀਰ ਵਾਗੂੰ ਕਿੱਕਰਾਂ ਤੇ ਟੰਗ ਕੇ, ਤੁਰ ਪਰਦੇਸ ਗਿਓਂ

ਵੇ ਗਲ਼ੀ 'ਚ ਫਿਰਾਂ ਵਾਜਾਂ ਮਾਰਦੀ,
ਨਾਂ ਲਵਾਂ ਨਾ ਸਹੇਲੀਆਂ ਤੋਂ ਸੰਗ ਕੇ, ਤੁਰ ਪਰਦੇਸ ਗਿਓਂ


ਪਹਿਲੀ ਤੱਕਣੀ ਨੇ ਮਨ ਸਾਡਾ ਮੋਹ ਲਿਆ,
ਇੱਕੋ ਦਿਲ ਸੀ ਅਸਾਡਾ ਉਹ ਵੀ ਖੋਹ ਲਿਆ
ਪਾਏ ਪਿਆਰ ਦੇ ਪੁਲਾਂ ਦੀ ਹਿੱਕ ਲੰਘ ਕੇ, ਤੁਰ ਪਰਦੇਸ ਗਿਓਂ

ਲੋਕੀਂ ਮਾਰਦੇ ਨੇ ਗੱਲ੍ਹਾਂ ਮੇਹਣੇ ਵਾਲੀਆਂ,
ਨੀਂ ਤੂੰ ਨਿੱਤ ਦੇ ਮੁਸਾਫਿਰਾਂ ਨਾਲ ਲਾ ਲਈਆਂ
ਲੈ ਗਏ ਪਿਆਰ ਦੇ ਲਲਾਰੀ ਤੈਨੂੰ ਰੰਗ ਕੇ, ਤੁਰ ਪਰਦੇਸ ਗਿਓਂ

ਫਿਰਾ ਲੱਭਦੀ ਗੁਆਚੀ ਮੋਏ ਮਾਨ ਨੂੰ
ਮੈਂ ਵੀ ਸਾਂਭਿਆ ਨਾ ਕੱਚ ਦੇ ਸਾਮਾਨ ਨੂੰ
ਮਸਾਂ ਲਿਆ ਸੀ ਕਿਤੋਂ ਉਧਾਰਾ ਮੰਗ ਕੇ, ਤੁਰ ਪਰਦੇਸ ਗਿਓਂ

No comments: