ਦੁੱਖਾਂ ਨੂੰ ਬਣਾ ਕੇ ਆਪਣਾ ਗਲ਼ ਖੁਸ਼ੀਆਂ ਦੀ ਕਰਦਾ ਏ
ਵੇਹੜੇ 'ਚ ਲਵਾਂ ਕੇ ਕਿੱਕਰਾਂ ਹੁਣ ਕੰਡਿਆਂ ਤੋਂ ਡਰਦਾ ਏ
ਹੀਰ ਦੀਆਂ ਚੂਰੀਆਂ ਜੇ ਸੌਖੀਆਂ ਲੁਕਾਦੀਆਂ
ਰਾਂਝੇ ਦੇ ਕੰਨਾਂ ਵਿੱਚ ਮੁੰਦਰਾਂ ਨਾ ਪੈਂਦੀਆਂ
ਸ਼ੇਰਾਂ ਨਾਲ ਲਾ ਕੇ ਯਾਰੀਆਂ, ਓਹ ਦਮ ਗਿੱਦੜਾਂ ਦੇ ਭਰਦਾ ਏ
ਦੁੱਖਾਂ ਨੂੰ ਬਣਾ ਕੇ ਆਪਣਾ...
ਦਸ ਕਿਵੇਂ ਮਹਿਕਦੇ ਬਗੀਚੇ ਫੁਲਵਾੜੀਆਂ
ਫੁੱਲਾਂ ਦੀਆਂ ਖਾਰਾਂ ਨਾਲ ਹੁੰਦੀਆਂ ਨਾ ਯਾਰੀਆਂ
ਦੁੱਖਾਂ ਨੂੰ ਵੀ ਜਰ ਸੋਹਣਿਆਂ, ਜੇ ਤੁਸੀਂ ਖੁਸ਼ੀਆਂ ਨੂੰ ਜ਼ਰਦਾ ਏ...
ਵੇਹੜੇ 'ਚ ਲਵਾਂ ਕਿੱਕਰਾਂ...
ਉਖਲੀ 'ਚ ਸਿਰ ਦੇ ਕੇ ਮੂਲਿਆਂ ਤੋਂ ਡਰਦਾ ਏ
ਧੋਬੀਆਂ ਦੇ ਕੁੱਤੇ ਵਾਂਗੂੰ ਘਾਟ ਦਾ ਨਾ ਘਰ ਦਾ ਏ
ਪਗੜੀ ਸੰਭਾਲ ਸੋਹਣਿਆਂ, ਜਿਹੜੀ ਥਾਂ ਥਾਂ 'ਤੇ ਧਰਦਾ ਏ
ਵੇਹੜੇ 'ਚ ਲਵਾਂ ਕੇ ਕਿੱਕਰਾਂ...
ਦਿਲ ਕੋਈ ਖਿਡੌਣਾ ਨੀਂ ਜੋ ਤੋੜ ਤੋੜ ਵੇਖਦਾ ਆਂ
ਪਿਆਰ ਕੋਈ ਹਿਸਾਬ ਨੀਂ ਜੋ ਜੋੜ ਜੋੜ ਵੇਖਦਾ ਆਂ
ਛੱਡ ਮਾਨਾਂ ਮਰ ਜਾਣਿਆਂ, ਦਿਲ ਲੈ ਕੇ ਮੁੱਕਰਦਾ ਏ
ਵੇਹੜੇ 'ਚ ਲਵਾਂ ਕੇ ਕਿੱਕਰਾਂ...
23 March 2009
Subscribe to:
Post Comments (Atom)
No comments:
Post a Comment