ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ, ਅੰਬਰਾਂ 'ਤੇ ਲਾਉਨੀ ਏ ਉਡਾਰੀਆਂ,
ਫੁੱਲ ਕੋਈ ਵਲੈਤ ਵਾਲਾ ਲੈ ਗਿਆ, ਗੁੱਡਦਾ ਮੈਂ ਰਹਿ ਗਿਆ ਕਿਆਰੀਆਂ,
ਨੀਂ ਬੱਗੀਏ ਕਬੂਤਰੀਏ...
ਕੰਡੇ ਰਾਖੀ ਕਰਦੇ ਰਹਿ ਗਏ, ਹਾਏ ਭੌਰੇ ਨਜ਼ਾਰਾ ਲੈ ਗਏ,
ਲੰਡਨ ਤੋਂ ਆਏ ਵਪਾਰੀ ਨੱਥ ਪਾ ਸੋਨੇ ਦੀ ਲੈ ਗਏ,
ਪਤਾ ਨੀਂ ਕਰੇਜੀ ਕਿਓ ਵਲੈਤ ਲਈ ਸਾਰੀਆਂ ਪੰਜਾਬ 'ਚ ਕੁਆਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਸਾਡੀ ਹਿੱਕ ਉੱਤੇ ਸੱਪ ਲਿਟਦੇ ਨੀਂ ਜਦ ਤੁਰਦੀ ਹੁਲਾਰਾ ਖਾ ਕੇ
ਹੁਣ ਬਣ ਗਈ ਪਰੀ ਵਲੈਤਣ, ਨੀਂ ਤੂੰ ਬੈਲੀ ਬਟਨ ਪੁਆ ਕੇ
ਮਿੱਤਰਾ ਦਾ ਗੱਡਾ ਅੱਜ ਭੁੱਲ ਗਈ ਕਰੇ ਲੀਮੋਜਿਨ ਵਿੱਚ ਤੂੰ ਸਵਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ...
ਸੌਂਦੀ ਸੀ ਤੂਤ ਦੀ ਛਾਵੇਂ ਨੀਂ ਤੂੰ ਪੱਟ ਦਾ ਸਰ੍ਹਾਣਾ ਲਾ ਕੇ
ਕਾਹਤੋਂ ਭੁੱਲ ਗਈ ਦਿਨ ਪੁਰਾਣੇ ਨੀਂ ਬਿੱਲੋਂ ਕੱਚੀਆਂ ਅੰਬੀਆਂ ਖਾ ਕੇ
ਲੰਘਦਾ ਜਦੋਂ ਗਲੀ 'ਚੋਂ ਮਾਨ ਸੀ ਰੱਖਦੀ ਸੀ ਤੂੰ ਖੋਲ ਕੇ ਬਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ...
22 November 2007
07 November 2007
ਅਫ਼ਵਾਹ ਹੋਵੇ... (ਅਮਰਿੰਦਰ ਗਿੱਲ, ਰਾਜ ਕਾਕੜਾ)
ਸਭ ਕਹਿੰਦੇ ਨੇ ਉਹ ਬਦਲ ਗਏ, ਉਹ ਬੇਵਫ਼ਾ ਨੇ
ਤੀਰ ਕਲੇਜਿਓ ਨਿਕਲ ਗਏ, ਕਿ ਉਹ ਬੇਵਫ਼ਾ ਨੇ
ਇਹ ਤਾਂ ਹੋ ਨੀਂ ਸਕਦਾ ਕਿ ਉਹ ਨੂੰ ਮੇਰੀ ਨਾ ਪਰਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ, ਯਾਹ ਫਿਰ ਇਹ ਅਫਵਾਹ ਹੋਵੇ
ਚੰਨ ਦੇ ਕੋਲੋਂ ਚਾਨਣੀ, ਤੇ ਦੀਵੇ ਕੋਲੋ ਲੋਅ
ਹੋ ਸਕਦਾ ਏ ਵੱਖਰੀ ਹੋ ਜੇ ਫੁੱਲਾਂ ਤੋਂ ਖੁਸ਼ਬੋ
ਇਹ ਤਾਂ ਹੋ ਨੀਂ ਸਕਦਾ ਉਹਦਾ ਵੱਖ ਮੇਰੇ ਤੋਂ ਰਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ...
ਧਰਤੀ ਦੇ ਨਾਲ ਅੰਬਰ ਰੁੱਸ ਜਾਏ, ਰੁੱਖਾਂ ਦੇ ਨਾਲ ਛਾਂ,
ਪੰਛੀ ਭੁੱਲ ਜਾਵਣਗੇ ਉੱਡਣਾ, ਰਾਹੀਂ ਭੁੱਲਣ ਗਰਾਂ,
ਉਹ ਭੁੱਲ ਜੇ, ਮੈਂ ਜਿਉਂਦਾ ਰਹਿ ਜਾ, ਕਿੱਥੇ ਮਾਫ਼ ਗੁਨਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ...
ਸੋਹਣੇ ਯਾਰ ਦੀਆਂ ਪਲਕਾਂ ਤੇ ਜੇ ਅੱਥਰੂ ਜਾਵੇ ਆ
ਰਾਜ ਕਾਕੜੇ ਰੋ ਰੋ ਅੱਖੀਆਂ ਭਰ ਦੇਵਣ ਦਰਿਆ
ਇਸ਼ਕੇ ਦੇ ਵਿੱਚ ਡੰਗਿਆ ਦੀ ਕੀ ਇਹ ਤੋਂ ਵੱਧ ਸਜ਼ਾ ਹੋਵੇ

05 November 2007
'ਇਸ਼ਕ' ਨਾਲ ਆਇਆ ਅਮਰਿੰਦਰ ਗਿੱਲ
ਅਮਰਿੰਦਰ ਗਿੱਲ ਦੀ ਪਹਿਲੀਂ ਐਲਬਮ ਤੋਂ ਲੈ ਕੇ ਅੱਜ
ਤੱਕ ਨਵੇਕਲੀ ਪਛਾਣ ਨਾਲ ਸਰੋਤਿਆਂ ਦੇ ਸਨਮੁੱਖ ਹੁੰਦਾ ਰਿਹਾ ਹੈ
ਅਤੇ ਇਸ ਵਾਰ ਵੀ ਉਸ ਨੇ ਉਹੀ ਪਛਾਣ ਬਣਾਈ ਰੱਖੀ ਹੈ
ਆਪਣੀ 'ਇਸ਼ਕ' ਐਲਬਮ ਨਾਲ।
ਉਸ ਦੀ ਨਵੀਂ ਆਈ ਐਲਬਮ ਵਿੱਚ ਉਹੀ ਸੋਹਣੇ
ਅੰਦਾਜ਼ ਵਿੱਚ 10 ਗਾਣੇ ਨੇ।
ਮੇਰੀ ਪਸੰਦ ਦਾ ਉਦਾਸ ਗੀਤ "ਅਫਵਾਹ" ਤਾਂ ਬਹੁਤ
ਹੀ ਲਾਜਵਾਬ ਹੈ, ਰਾਜ ਕਾਕੜੇ ਦੇ ਬੋਲਾਂ ਨੂੰ ਪਰ
ਦੇ ਦਿੱਤੇ ਅਮਰਿੰਦਰ ਗਿੱਲ ਨੇ:
'ਸੋਹਣੇ ਯਾਰ ਦੀਆਂ ਪਲਕਾਂ ਤੇ ਅੱਥਰੂ ਜਾਵੇ ਆਂ
ਰਾਜ ਕਾਕੜੇ ਰੋ ਰੋ ਅੱਖਰੀਆਂ ਭਰ ਦੇਵਣ ਦਰਿਆ"
ਇਸ ਤੋਂ ਬਿਨਾਂ, "ਨੀਂਦ", "ਗੇੜਾ", "ਦਿਲ"
ਆਦਿ ਗਾਣੇ ਵੀ ਬਹੁਤ ਹੀ ਵਧੀਆ ਸੁਣਨ ਨੂੰ ਹਨ।
ਦਾਰੂ ਗਾਣਾ ਤਾਂ ਸਟਿੱਪਣੀ ਲੱਗਦਾ ਹੈ। ਉਂਝ
ਕੁੱਲ ਮਿਲਾ ਕੇ ਐਲਬਮ ਬਹੁਤ ਸੋਹਣੀ ਹੈ, ਪਰ
ਅਮਰਿੰਦਰ ਗਿੱਲ ਵਾਸਤੇ ਇਹ ਨਵੀਂ ਨੀਂ, ਇਹ
ਤਾਂ ਉਸ ਦੀ ਆਦਤ ਹੈ:-)

18 October 2007
ਪੈਟਰੋਲ-2, ਝੋਨਾ-2, ਅੱਗੇ ਪੈਟਰੋਲ-3, ਝੋਨਾ-3 ਕੀ ਹੈ ਇਹ
ਹੁਣੇ ਹੁਣੇ ਪਰੀਤ ਬਰਾੜ ਦੀ ਨਵੀਂ ਐਲਬਮ ਆਈ ਹੈ ਪੈਟਰੋਲ-2,
ਥੋੜ੍ਹਾ ਚਿਰ ਪਹਿਲਾਂ ਝੋਨਾ-2 ਆਈ ਹੈ। ਇਹ ਇੱਕ ਨਵੀਂ ਭੇਡ ਚਾਲ
ਤੁਰ ਪਈ ਹੈ, ਕੈਸਿਟਾਂ ਕੱਢਣ ਦੀ। ਇੱਕ ਗੀਤ ਵਿੱਚ ਦੂਜੇ ਦੇ ਜਵਾਬ
ਹੁੰਦੇ ਅਤੇ ਤੀਜੇ ਵਿੱਚ ਦੂਜੇ ਦੇ। ਖ਼ੈਰ ਇਹ ਗਲਤ ਨਹੀਂ ਕਿਹਾ ਜਾ ਸਕਦਾ,
ਪਰ ਜਿਵੇਂ ਕਹਿੰਦੇ ਹਨ, ਇਹ ਸੇਹਤਮੰਦ ਰਵਾਇਤ ਨਹੀਂ ਹੈ।
ਸ਼ਾਇਦ ਇਹ ਕਹਿਣਾ ਪਵੇਗਾ ਕਿ ਕਲਾਕਾਰਾਂ ਕੋਲ ਬੋਲ ਮੁੱਕ ਚੱਲੇ
ਨੇ ਪੰਜਾਬੀ ਲਈ।
ਮੌਸਮੀ ਗੀਤ ਲਿਖਣ ਦੀ ਰਵਾਇਤ ਤਾਂ ਪਹਿਲਾਂ ਤੋਂ ਰਹੀ ਹੈ, ਪਰ
ਇਹ ਦਾ ਸਿਖਰ ਵੇਖਾਉਣ ਵਾਲਾ ਕਰਮਜੀਤ ਪੁਰੀ ਹੀ ਹੈ, ਜਿਸ
ਨੇ ਪਰੀਤ ਬਰਾੜ ਦੀ ਪਹਿਲੀਂ ਐਲਬਮ "ਤੇਰੇ ਜੇਹੀ ਕੁੜੀ" ਵਿੱਚ
"ਲਾ ਲਿਆ ਝੋਨਾ ਨੀਂ" ਫ਼ਸਲ ਬਾਰੇ ਮੌਸਮੀ ਗੀਤ ਲਿਖਿਆ,
ਉਹ ਗੀਤ ਇੰਨਾ ਹਿੱਟ ਸੀ ਕਿ ਵੇਖਾ ਵੇਖੀ ਕਈ ਗੀਤਕਾਰਾਂ
ਨੇ ਨਕਲ ਕੀਤੀ ਹੈ, ਹੱਦ ਤਾਂ ਉਦੋਂ ਹੋ ਗਈ, ਜਦੋਂ ਕਰਮਜੀਤ
ਪੁਰੀ ਨੇ ਖੁਦ ਹੀ ਇਸ ਦੇ ਜਵਾਬ ਵਿੱਚ ਦੂਜਾ ਗੀਤ
"ਝੋਨਾ ਲਾਉਣਾ ਹੀ ਛੱਡ ਦੇਣਾ" ਸ਼ਿੰਦਾ ਸ਼ੌਕੀ ਨੂੰ ਦੇ ਦਿੱਤਾ
(ਇਹ ਗਲ਼ ਜ਼ਿਕਰ ਯੋਗ ਹੈ ਕਿ ਉਹ ਵੀ ਪੰਜਾਬ ਵਿੱਚ ਚੰਗਾ ਵੱਜ
ਗਿਆ)। ਇਹ ਮੌਸਮੀ ਗੀਤਾ ਦੇ ਰੂਪ ਵਿੱਚ ਇਸ ਮੌਸਮੀ
ਗੀਤਕਾਰ ਨੇ ਆਪਣੀ ਹੀ ਇੱਕ ਹੋਰ ਸੁਪਰ-ਹਿੱਟ ਐਲਬਮ
"ਇੱਕ ਤੇਰੇ ਕਰਕੇ" ਦਾ ਹਿੱਟ ਗੀਤ "ਪੈਟਰੋਲ ਫੂਕਦਾ" ਲਈ ਪੂਰੀ
ਕੈਸਿਟ "ਪੈਟਰੋਲ -2" ਦੇ ਦਿੱਤੀ, ਜਿਸ ਨੂੰ ਆਵਾਜ਼ ਪਰੀਤ ਬਰਾੜ ਨੇ ਦਿੱਤੀ ਹੈ।
ਇਹ ਪੈਟਰੋਲ ਕਿੰਨਾ ਕੁ ਚੱਲਦਾ ਹੈ ਇਹ ਤਾਂ ਸਮਾਂ ਦੱਸੇਗਾ, ਪਰ ਮੈਨੂੰ
ਦੋ ਗੀਤ ਭਾਅ ਗਏ:
1. ਹੁਣ ਸਾਡਾ ਫੋਨ ਖੜਕ ਦਾ ਰਹਿੰਦਾ - ਇਹ ਦੀ ਤਰਜ਼ ਮੇਰੇ ਦਿਮਾਗ
ਵਿੱਚ ਨਿੱਕੇ ਹੁੰਦੇ ਸੁਣੀਆਂ ਗਿੱਧੇ ਦੀ ਕਿਸੇ ਬੋਲੀ ਦੀ ਝਲਕ ਦਿੰਦੀਆਂ ਹਨ, ਜੋ
ਮੁਟਿਆਰਾਂ ਬੜੇ ਜੋਸ਼ ਨਾਲ ਪਾਉਦੀਆਂ ਸਨ।
2. ਦੋ ਸੰਦਲੀ ਸਰੀਰ, ਚੱਲੇ ਜੰਮੂ ਕਸ਼ਮੀਰ, ਪਾਇਆ ਏ ਟਰੱਕ
ਮੇਰੀ ਨਣਦ ਦੇ ਵੀਰ, ਚਿੱਤ ਉੱਡ ਜੂ ਉੱਡ ਜੂ ਕਰਦਾ।
ਹੌਲੀ ਹੌਲੀ ਤੋਰ ਚੰਨ ਵੇ ਗੱਡੀ ਘਰ ਦੀ ਡਰਾਇਵਰ ਵੀ ਘਰਦਾ
- ਇੱਕ ਚੰਨ-ਸੋਹਣੀ ਦਾ ਗੀਤ ਚੰਗਾ ਪਰਭਾਵ ਦਿੰਦਾ ਹੈ।
ਇਨ੍ਹਾਂ ਮੌਸਮੀ ਗੀਤਾਂ ਬਾਰੇ ਇੱਕ ਪਰਸਿੱਧ ਗੀਤਕਾਰ, (ਸ਼ਾਇਦ
ਚੰਨ ਗੁਰਾਇਆ ਵਾਲਾ ਬਾਈ ਸੀ), ਨੇ ਕਿਹਾ ਸੀ ਕਿ ਇਨ੍ਹਾਂ ਦੀ ਉਮਰ
ਲੰਮੀ ਨਹੀਂ ਹੁੰਦੀ, ਪਰ ਮੇਰੇ ਮੁਤਾਬਕ ਉਮਰ ਭਾਵੇ ਕੁਝ ਵੀ ਕਹਿ ਬਾਈ,
ਪਰ ਅੱਜ ਹਿੱਟ ਨੇ, ਲੋਕਾਂ ਦੇ ਦਿਲਾਂ ਦੀ ਗਲ਼ ਕਹਿੰਦੇ ਨੇ ਅਤੇ ਅੱਜ ਸਿਰਮੱਥੇ
ਲਾਇਆ ਹੈ ਲੋਕਾਂ ਨੇ।
ਦੱਬੀ ਆਓ ਮਿੱਤਰੋ

12 September 2007
ਹੜੰਬਾ (ਮਿੰਨੀ ਕਹਾਣੀ)
ਗੱਲ ਸਾਡੀ ਯੂਨੀਵਰਸਿਟੀ ਦੀ ਮੇਨ ਲਾਇਬ੍ਰੇਰੀ ਦੀ ੲੇ, ਮੈਂ ਆਪਣੇ ਦੋਸਤਾਂ ਇੰਦਰਜੀ ਬਾਜਵਾ, ਅੰਕੁਸ਼ ਤੇ ਹੋਰਨਾਂ ਨਾਲ ਬੈਠਾ ਸਾਂ... ਮੈਗਜ਼ੀਨ ਸੈਕਸ਼ਨ ਵਿਚ ਕੁਝ ਪੜ੍ਹਦਾ ਪਿਆ। ਮਨ ਵਿਚ ਕੁਝ ਖਿਆਲ ਆਇਆ ਤੇ ਮੈਂ ੳੁਠ ਕੇ ਡਾ: ਸ਼ਹਰਯਾਰ ਜੀ ਨੂੰ ਮਿਲਣ ਚਲਾ ਗਿਆ।
ਜਦੋਂ ਮੈਂ ੳੁਨ੍ਹਾਂ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਤਾਂ ਵੇਖਿਆ ਕੇ ਕਮਿਸਟਰੀ ਵਿਭਾਗ ਵਾਲਾ ਬੜਾ ਹੀ ਸਾੳੂ ਮੰੁਡਾ ਰਿਸ਼ੀ ਮੇਰੇ ਵਾਲੀ ਸੀਟ ’ਤੇ ਬੈਠਣ ਲੱਗਾ ਸੀ, ੳੁਸ ਨੂੰ ਬੈਠਦਿਆਂ ਵੇਖਕੇ ਮੇਰਾ ਦੋਸਤ ਇੰਦਰਜੀਤ ਬਾਜਵਾ ਕਹਿੰਦਾ, ‘ਹਾਂ ਕਿਧਰ ਮੰੂਹ ਚੁੱਕਿਆ ੲੀ ਗਾਂਹ (ਅੱਗੇ) ਹੜੰਬਾ ਲੱਗਾ ਵਾ, ਇਹ ਸੀਟ ਮਾਨ ਦੀ ਆ, ੳੁਹ ਵਿਚਾਰਾ ਸ਼ਰਮਿੰਦਾ ਜਿਹਾ ਹੋ ਕੇ’ ਸੌਰੀ ਕਹਿਕੇ ਵਾਪਸ ਚਲਾ ਗਿਆ।
ਸਾਡੇ ਵਿਭਾਗ ਦੇ ਨਾਲ ਹੀ ੳੁਸ ਦਾ ਵਿਭਾਗ ਸੀ। ੳੁਹ ਵਿਚਾਰਾ ਜਦ ਵੀ ਮੈਨੂੰ ਕੈਫ਼ੇ, ਸਟੱਡੀ ਹਾਲ ਜਾਂ ਮੈੱਸ ਕਿਤੇ ਵੀ ਟੱਕਰਿਆ ਕਰੇ ਤਾਂ ਮੈਨੂੰ ਇਹੀ ਪੁੱਛਦਾ ਰਿਹਾ ਕਰੇ... ਮਾਨ ਸਾਹਿਬ ਇਹ ਹੜੰਬਾ ਕੀ ਹੁੰਦਾ... ਮੈਂ ਦੱਸਣ ਦੀ ਬਜਾੲੇ ਹੱਸ ਛੱਡਦਾ ਕਿ, ਇਸ ਸ਼ਹਿਰੀੲੇ ਨੂੰ ਹੁਣ ਕੀ ਦੱਸਾਂ ਕਿ ਇਕ ਦਿਨ ੳੁਹ ਜ਼ਿਆਦਾ ਹੀ ਖਹਿੜੇ ਪੈ ਗਿਆ। ਮੈਨੂੰ ਕਹਿੰਦਾ ਭਾਅ ਜੀ ਇਹ ਹੜੰਬਾ ਤੁਹਾਡੀ ਪਿੰਡ ਵਾਲਿਆਂ ਦੀ ਕੋੲੀ ਗਾਲ੍ਹ ਹੋਣੀ ਆ... ਮੇਰਾ ਹਾਸਾ ਨਿਕਲ ਗਿਆ।
ਮੈਂ ਸਮਝਾਇਆ ਕੇ ਹੜੰਬਾ ਕਣਕ ਕੱਢਣ ਵਾਲੀ ਮਸ਼ੀਨ ਹੁੰਦੀ ੲੇ। ਜਦੋਂ ਆਪਣੇ ਕਮਰੇ ’ਚ ਆਣ ਕੇ ਇਹ ਗੱਲ... ਮੰਗਲ, ਸੰਧੂ, ਇੰਦਰਜੀਤ ਨੂੰ ਦੱਸੀ ਤਾਂ ੳੁਹ ਹੱਸੀ ਜਾਣ ਤਾੜ੍ਹੀਆਂ ਮਾਰ-ਮਾਰ ਕੇ।
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ)

31 August 2007
ਬੁੱਲਾ ਕੀ ਜਾਣਾ ਮੈਂ ਕੌਣ
ਬੁੱਲਾ ਕੀ ਜਾਣਾ ਮੈਂ ਕੌਣ
ਬੁਲ੍ਹਾ ਕੀ ਜਾਣਾ ਮੈਂ ਕੌਣ।
ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਕੁਫਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਫਜਔਨ।
ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ,
ਨਾ ਵਿਚ ਰਿੰਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੌਣ
ਨਾ ਵਿਚ ਸ਼ਾਦੀ ਨਾ ਗ਼ਮਨਾਕੀ, ਨਾ ਮੇਂ ਵਿਚ ਪਲੀਤੀ ਪਾਕੀ,
ਨਾ ਮੇਂ ਆਬੀ ਨਾ ਮੈਂ ਖ਼ਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ,
ਨਾ ਮੈਂ ਅਰਬੀ ਨਾ ਲਾਹੌਰੀ, ਨਾ ਹਿੰਦੀ ਸ਼ਹਿਰ ਨਗੌਰੀ,
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੌਨ
ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹੱਵਾ ਜਾਇਆ,
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਭੌਣ,
ਅਵੱਲ ਆਖਰ ਆਪ ਨੂੰ ਜਾਣਾਂ, ਨਾ ਕੋਈ ਹੋਰ ਪਛਾਣਾਂ,
ਮੈਥੋਂ ਹੋਰ ਨਾ ਕੋਈ ਸਿਆਣਾ, ਬੁਲਾ ਸ਼ੌਹ ਖੜਾ ਹੈ ਕੌਣ
---
ਲਿਖਤੁਮ: ਬਾਬਾ ਬੁੱਲ੍ਹੇ ਸ਼ਾਹ
ਗਾਇਕ: ਰੱਬੀ ਸ਼ੇਰਗਿਲ, ਹੋਰ ਕਈ...

ਆਰ ਟਾਂਗਾ ਪਾਰ ਟਾਂਗਾ
ਆਰ ਟਾਂਗਾ ਪਾਰ ਟਾਂਗਾ
ਵਿੱਚ ਟੱਲਮ ਟੱਲੀਆਂ
ਆਉਣ ਕੂੰਜਾਂ ਦੇਣ ਬੱਚੇ
ਨਦੀ ਨਹਾਉਣ ਚੱਲੀਆਂ
ਖੇਤਾਂ ਦਾ ਰਾਜਾ ਤੜਪਦਾ
ਡਿੱਠਾ ਹਮੇਸ਼ਾ ਆਬ ਨੂੰ
ਜੋਈਆਂ 'ਚੋਂ ਚੱਟੇ ਚੱਟ ਕੇ
ਬੀਜਾਂ ਗੇ ਕੀਕੂ ਲਾਭ ਨੂੰ
ਸੋਕੇ ਨੇ ਲੱਕ ਤਰੋੜਿਆ
ਨਾ ਜਾਣ ਸਾਂਗਾਂ ਝੱਲੀਆਂ
ਆਉਣ ਕੂੰਜਾਂ...
ਜੀਣਾ ਸੰਵਾਕੀ ਸੁੱਕ ਗਏ,
ਮਠਲ ਓਹ ਕੰਗਣਾ
ਅੰਨ ਬਾਝੋਂ ਜਾਪਦਾ ਹੁਣ
ਸਾਲ ਔਖਾ ਲੰਘਣਾ
ਔੜ ਮੱਕੀ ਮਾਰ ਗਈ
ਚੱਬਾਗੇ ਕਿੱਥੋਂ ਛੱਲੀਆਂ
ਆਉਣ ਕੂੰਜਾਂ ਦੇਣ ਬੱਚੇ...
ਚਰਸ ਬੋਕੇ ਪਾਕੇ
ਖੂਹਾਂ 'ਚੋਂ ਪਾਣੀ ਕੱਢਿਆ
ਛੋਟੇ ਕਿਆਰੇ ਪਾ ਕੇ ਮੈਂ
ਫ਼ਸਲ ਥੋੜਾ ਗੱਡਿਆ
ਸਿਰ ਕਰਜ਼ ਸਾਰੇ ਪਿੰਡ ਦਾ
ਨੰਘਾਗਾ ਕੇਹੜੀ ਗਲ਼ੀਆਂ
ਆਉਣ ਕੂੰਜਾਂ ਦੇਣ ਬੱਚੇ...
ਮੈਣੇ ਦੀ ਭੁਜਰੀ ਖਾ ਕੇ
ਕੱਢੇ ਦਿਹਾੜੇ ਜੱਟ ਨੇ
ਅੱਠ ਟੋਬੇ ਮਸਰ ਛੋਲੇ
ਜੌਂ ਭੋੜਕੀ ਘੱਟ ਨੇ
ਪੰਜ ਭਾਈ ਕਣਕ ਹੋ ਗਈ
ਵਿਰਲੀਆਂ ਸੀ ਬੱਲੀਆਂ
ਆਉਣ ਕੂੰਜਾਂ..
ਪੀਜੂ ਤੇ ਪੀਲਾਂ ਖਾਂਦੀਆਂ
ਮਲਿਆ ਤੋਂ ਖਾਂਦੇ ਬੇਰ ਨੇ
ਸਰੀਆਂ ਤੋਂ ਡੇਲੇ ਲਾਹ ਕੇ
ਭਾਬੀ ਨੂੰ ਦਿੱਤੇ ਦੇਰ ਨੇ
ਦਾਣੇ ਭੁੰਨਾਂ ਕੇ ਚੱਬਣੇ
ਜਦੋਂ ਦੁਪੈਹਰਾਂ ਢਲੀਆਂ
ਆਉਣ ਕੂੰਜਾਂ...
ਗਾਂਧੀ ਤੇ ਬੈਠਾ ਬਾਦਸ਼ਾਹ
ਸੋਚਦਾ ਤਕਵੀਰ ਨੂੰ
ਕੂੰਜਾਂ ਦੇ ਵਾਂਗੂੰ ਕੱਲਿਆ
ਖਾਲੀ ਟਿੰਡਾਂ ਨੂੰ ਨੀਰ ਨੂੰ
ਕਿਧਰ ਪਾਵਾਂ ਕੀਰਨੇ
ਦੇਕੇ ਮੁਰਦਾਂ ਘੱਲੀਆਂ
ਆਉਣ ਕੂੰਜਾਂ...
(ਲਾਲ ਚੰਦਾ ਯਮਲਾ ਜੱਟ, ਪੰਜਾਬੀ, ਪੁਰਾਣੇ)
ਵਿੱਚ ਟੱਲਮ ਟੱਲੀਆਂ
ਆਉਣ ਕੂੰਜਾਂ ਦੇਣ ਬੱਚੇ
ਨਦੀ ਨਹਾਉਣ ਚੱਲੀਆਂ
ਖੇਤਾਂ ਦਾ ਰਾਜਾ ਤੜਪਦਾ
ਡਿੱਠਾ ਹਮੇਸ਼ਾ ਆਬ ਨੂੰ
ਜੋਈਆਂ 'ਚੋਂ ਚੱਟੇ ਚੱਟ ਕੇ
ਬੀਜਾਂ ਗੇ ਕੀਕੂ ਲਾਭ ਨੂੰ
ਸੋਕੇ ਨੇ ਲੱਕ ਤਰੋੜਿਆ
ਨਾ ਜਾਣ ਸਾਂਗਾਂ ਝੱਲੀਆਂ
ਆਉਣ ਕੂੰਜਾਂ...
ਜੀਣਾ ਸੰਵਾਕੀ ਸੁੱਕ ਗਏ,
ਮਠਲ ਓਹ ਕੰਗਣਾ
ਅੰਨ ਬਾਝੋਂ ਜਾਪਦਾ ਹੁਣ
ਸਾਲ ਔਖਾ ਲੰਘਣਾ
ਔੜ ਮੱਕੀ ਮਾਰ ਗਈ
ਚੱਬਾਗੇ ਕਿੱਥੋਂ ਛੱਲੀਆਂ
ਆਉਣ ਕੂੰਜਾਂ ਦੇਣ ਬੱਚੇ...
ਚਰਸ ਬੋਕੇ ਪਾਕੇ
ਖੂਹਾਂ 'ਚੋਂ ਪਾਣੀ ਕੱਢਿਆ
ਛੋਟੇ ਕਿਆਰੇ ਪਾ ਕੇ ਮੈਂ
ਫ਼ਸਲ ਥੋੜਾ ਗੱਡਿਆ
ਸਿਰ ਕਰਜ਼ ਸਾਰੇ ਪਿੰਡ ਦਾ
ਨੰਘਾਗਾ ਕੇਹੜੀ ਗਲ਼ੀਆਂ
ਆਉਣ ਕੂੰਜਾਂ ਦੇਣ ਬੱਚੇ...
ਮੈਣੇ ਦੀ ਭੁਜਰੀ ਖਾ ਕੇ
ਕੱਢੇ ਦਿਹਾੜੇ ਜੱਟ ਨੇ
ਅੱਠ ਟੋਬੇ ਮਸਰ ਛੋਲੇ
ਜੌਂ ਭੋੜਕੀ ਘੱਟ ਨੇ
ਪੰਜ ਭਾਈ ਕਣਕ ਹੋ ਗਈ
ਵਿਰਲੀਆਂ ਸੀ ਬੱਲੀਆਂ
ਆਉਣ ਕੂੰਜਾਂ..
ਪੀਜੂ ਤੇ ਪੀਲਾਂ ਖਾਂਦੀਆਂ
ਮਲਿਆ ਤੋਂ ਖਾਂਦੇ ਬੇਰ ਨੇ
ਸਰੀਆਂ ਤੋਂ ਡੇਲੇ ਲਾਹ ਕੇ
ਭਾਬੀ ਨੂੰ ਦਿੱਤੇ ਦੇਰ ਨੇ
ਦਾਣੇ ਭੁੰਨਾਂ ਕੇ ਚੱਬਣੇ
ਜਦੋਂ ਦੁਪੈਹਰਾਂ ਢਲੀਆਂ
ਆਉਣ ਕੂੰਜਾਂ...
ਗਾਂਧੀ ਤੇ ਬੈਠਾ ਬਾਦਸ਼ਾਹ
ਸੋਚਦਾ ਤਕਵੀਰ ਨੂੰ
ਕੂੰਜਾਂ ਦੇ ਵਾਂਗੂੰ ਕੱਲਿਆ
ਖਾਲੀ ਟਿੰਡਾਂ ਨੂੰ ਨੀਰ ਨੂੰ
ਕਿਧਰ ਪਾਵਾਂ ਕੀਰਨੇ
ਦੇਕੇ ਮੁਰਦਾਂ ਘੱਲੀਆਂ
ਆਉਣ ਕੂੰਜਾਂ...
(ਲਾਲ ਚੰਦਾ ਯਮਲਾ ਜੱਟ, ਪੰਜਾਬੀ, ਪੁਰਾਣੇ)
23 August 2007
ਗੀਤਾਂ ਦੇ ਬੋਲ ਇੱਕਠੇ ਕਰਨ ਦਾ ਇੱਕ ਸੁਫਨਾ
ਹਾਂ, ਗੀਤਾਂ ਦੇ ਬੋਲ ਇੱਕਠੇ ਕਰਨ ਦਾ ਹੀ ਜਤਨ
ਸ਼ੁਰੂ ਕਰ ਦਿੰਦੇ ਹਾਂ। ਮੇਰੇ ਕੋਲ ਕੁਝ ਤਾਂ ਪਏ ਹਨ, ਬਾਕੀ ਹੋਰ ਜੇ ਕਿਸੇ ਵੀਰ ਕੋਲ
ਹੋਣ ਤਾਂ ਲਿਖਣ ਲਈ ਮੱਦਦ ਕਰਨੀ। ਕਈ ਵਾਰ ਤਾਂ ਕਈ ਗੀਤ
ਗਾਏ ਇੰਨੇ ਵਧੀਆ ਹੁੰਦੇ ਹਨ ਕਿ 'ਕੱਲਾ 'ਕੱਲਾ ਲਫ਼ਜ਼ ਸਮਝ ਆਉਦਾ ਹੈ
ਅਤੇ ਕਿਤੇ ਕਿਤੇ ਇੰਨਾ ਬੇਕਾਰ ਗਾਇਆ ਹੁੰਦਾ ਹੈ ਕਿ ਲਫ਼ਜ਼ ਸਮਝ
ਵੀ ਨਹੀਂ ਆਉਦੀ। ਕਈ ਵਾਰ ਆਪ ਹੀ ਸਮਝ ਨੀਂ ਆਉਦਾ ਹੈ
ਅਤੇ ਗਲਤ ਸਮਝੀ ਜਾਈ ਦਾ ਹੈ।
ਖ਼ੈਰ ਜੋ ਵੀ ਤੁਹਾਡੇ ਸਾਹਮਣੇ ਰੱਖਣ ਦਾ ਜਤਨ ਕਰਾਗਾਂ, ਇਸ ਵੇਲੇ ਮੇਰੇ
ਕੋਲ ਜੇਹੜਾ ਗਾਣਾ ਚੱਲਦਾ ਹੈ ਇੰਝ:
ਚੇਤੇ ਆਉਦੇ ਸ਼ਾਮ ਸਵੇਰੇ
ਵੱਜਦੇ ਲਾਊਂਡ ਸਪੀਕਰੇ ਨ੍ਹੇਰੇ
ਕਣਕਾਂ 'ਚ ਕੋਲਲਾਂ ਕਰਦੇ
ਕਾਲੇ ਤਿੱਤਰਾਂ ਨਾਲ ਬਟੇਰੇ
ਵੇਖਣ ਨੂੰ ਦਿਲ ਕਰੇ ਦੌੜ ਬਲਦਾਂ ਦੀ ਗੱਡੀ ਦੀ
ਭੁੱਲਦੀ ਨੀਂਓ ਖੁਸ਼ਬੋਂ ਘਰ ਦੀ ਕੱਢੀ ਦੀ
ਮੈਂ ਚਿੱਠੀ ਲੰਡਨੋਂ ਲਿਖਦਾ ਤਾਾਰਾ...
ਸੁਣੀਆਂ ਕੱਠੇ ਬਹਿ ਕੇ ਯਾਰਾਂ
ਢਾਡੀ ਅਮਰ ਸਿੰਘ ਦੀ ਵਾਰਾਂ
ਬੱਤੀ ਡਿਮ ਤੋਂ ਫੁੱਲ ਬਣਾਉਣੀ,
ਜੋੜ ਕੇ ਪੁੱਠੀਆਂ ਸਿੱਧੀਆਂ ਤਾਰਾਂ
ਰੱਖਦੀਆਂ ਸੀ ਖ਼ਬਰ ਕਾਲਜ ਦੀ ਹਰ ਇੱਕ ਨੱਢੀ ਦੀ
ਭੁੱਲਦੀ ਨੀਂਓ ਖੁਸ਼ਬੋ ਘਰ ਦੀ ਕੱਢੀ ਦੀ
---
ਲੇਬਲ - ਗੀਤ, <ਗਾਇਕ>, <ਗੀਤਕਾਰ>, <ਕੈਸਿਟ>,<ਵਰ੍ਹਾ>
ਸੁਫਨਾ ਤਾਂ ਇੰਝ ਹੈ ਕਿ ਆਖਰ ਇੰਨੇ ਬੋਲ ਇੱਕਠੇ ਹੋਣ ਜਾਣ ਕਿ ਜਦੋਂ
ਕੈਸਿਟ ਰੀਲਿਜ਼ ਹੋਵੇ ਤਾਂ ਉਸ ਦਿਨ ਹੀ ਸਾਰੇ ਗਾਣਿਆਂ ਦੇ ਬੋਲ
ਸਾਇਟ ਉੱਤੇ ਆ ਜਾਇਆ ਕਰਨ। ਕੰਪਨੀਆਂ ਕੋਲੋਂ ਵੀ ਮੱਦਦ
ਲਈ ਜਾਵੇ, ਕਿਉਂਕਿ ਆਖਰੀ ਵਿੱਚ ਲੋਕ ਇਹ ਵਰਤਣਗੇ।
ਪਤਾ ਨੀਂ ਮੇਰੇ ਵਰਗੇ ਕਿੰਨੇ ਕੁ ਸ਼ੌਕੀਨ ਹੁੰਦੇ ਹਨ, ਬਹੁਤੇ
ਤਾਂ ਸੰਗੀਤ ਹੀ ਸੁਣਦੇ ਹਨ, ਬੋਲਾਂ ਦੇ ਸ਼ੌਕੀਨ ਤਾਂ ਘੱਟ ਹੀ
ਹੁੰਦੇ ਹਨ।

14 June 2007
ਰੁਲ ਰਹੀਂ ਪੰਜਾਬੀ ਮਾਂ ਬੋਲੀ ਆਪਣੇ ਹੀ ਸੂਬੇ 'ਚ
ਪੰਜਾਬੀ ਸੂਬਾ ਪੰਜਾਬ ਦੀ ਮਾਂ ਬੋਲੀ ਨੂੰ ਲੈ ਕੇ ਹੋਂਦ ਵਿਚ ਆਇਆ ਸੀ। ਪੰਜਾਬ ਵਿਚ ਬੇਸ਼ੱਕ ਅਨੇਕਾਂ ਮੁੱਖ ਮੰਤਰੀ ਆੲੇ ਪਰ ਪੰਜਾਬੀ ਮਾਂ ਬੋਲੀ ਪ੍ਰਤੀ ਜੋ ਸਖ਼ਤ ਕਦਮ ਸਾਬਕ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਤੇ ਸ: ਲਛਮਣ ਸਿੰਘ ਗਿੱਲ ਨੇ ਉਠਾੲੇ ਸਨ, ਉਹ ਕਿਸੇ ਹੋਰ ਨੇ ਨਹੀਂ ਉਠਾੲੇ। ਦਿਨੋ-ਦਿਨ ਪੰਜਾਬੀ ਮਾਂ ਬੋਲੀ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਸ ਵਿਚ ਸਭ ਤੋਂ ਵੱਡਾ ਹਿੱਸਾ ਪੰਜਾਬ ਦੀ ਅਫ਼ਸਰਸ਼ਾਹੀ ਦਾ ਹੈ ਜੋ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਵਿਚ ਕੰਮ ਕਰਨ ਨੂੰ ਤਰਜੀਹ ਦਿੰਦੀ ਹੈ। ਸਭ ਤੋਂ ਅਹਿਮ ਵਿਭਾਗ ਪੰਜਾਬ ਦਾ ਲੋਕ ਸੰਪਰਕ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਹਾਲ ਹੀ ਵਿਚ ਲੋਕ ਸੰਪਰਕ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਸਮੂਹ ਲੋਕ ਸੰਪਰਕ ਦਫ਼ਤਰਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਪੱਤਰ ਲਿਖਿਆ ਹੈ ਜੋ ਅੰਗਰੇਜ਼ੀ ਵਿਚ ਹੈ। ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬੀ ਸੂਬਾ ਸਥਾਪਿਤ ਕਰਨ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪ੍ਰੰਤੂ ਅਕਾਲੀ ਸਰਕਾਰ ਮੌਕੇ ਹੀ ਪੰਜਾਬੀ ਨੂੰ ਉਹ ਰੁਤਬਾ ਨਹੀਂ ਦਿੱਤਾ ਜਾ ਸਕਿਆ ਜੋ ਦੇਣਾ ਬਣਦਾ ਸੀ। ਹਰ ਰੋਜ਼ ਪੰਜਾਬ ਦਾ ਲੋਕ ਸੰਪਰਕ ਵਿਭਾਗ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਇਸ਼ਤਿਹਾਰ ਨਸ਼ਰ ਕਰ ਰਿਹਾ ਹੈ। ਇਨ੍ਹਾਂ ਇਸ਼ਤਿਹਾਰਾਂ ਵਿਚ ਪਿੰਡਾਂ ਦੇ ਨਾਮ ਹੀ ਬਦਲ ਦਿੱਤੇ ਹਨ। ਜੋ ਇਸ਼ਤਿਹਾਰ ਮਾਰਗਾਂ ਸਬੰਧੀ ਛਪਿਆ ਹੈ ਉਸ ਵਿਚ ‘ਕੋਟ ਈਸੇ ਖਾਂ’ ਦੀ ਥਾਂ ’ਤੇ ‘ਕੋਟ ਇਸੇ ਖਾਨ’ ਲਿਖਿਆ ਹੈ। ਇਸੇ ਤਰ੍ਹਾਂ ਤਾਪ ਬਿਜਲੀ ਘਰ ‘ਲਹਿਰਾ ਮੁਹੱਬਤ’ ਦੀ ਥਾਂ ‘ਲਹਿਰਾ ਮੋਹੱਬਤ’ ਲਿਖਿਆ ਹੈ। ਦਿਲਚਸਪ ਗੱਲ ਇਹ ਹੈ ਕਿ ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਮਾਰਗ ਉਪਰ ਪੰਜਾਬੀ ਵਿਚ ਬੋਰਡ ਸ਼ੰਭੂ ਤੋਂ ਸ਼ੁਰੂ ਹੁੰਦੇ ਹਨ ਜੋ ਪੰਜਾਬੀ ਦੀਆਂ ਧੱਜੀਆਂ ਇਸ ਰਾਸ਼ਟਰੀ ਕੰਪਨੀ ਨੇ ਉਡਾਈਆਂ ਹਨ ਉਸ ਦਾ ਰੱਬ ਹੀ ਰਾਖਾ ਹੈ। ਇਥੋਂ ਤੱਕ ਕਿ ਟੌਹੜਾ ਪਿੰਡ ਨੂੰ ਟੌਡਾ, ਕੌੜੀ ਪਿੰਡ ਨੂੰ ਕੌਡੀ ਸਮੇਤ ਅੰਮ੍ਰਿਤਸਰ ਤੱਕ ਅਨੇਕਾਂ ਹੀ ਗਲਤੀਆਂ ਕਰਕੇ ਪਿੰਡਾਂ ਦੇ ਨਾਮਕਰਨ ਹੀ ਬਦਲ ਦਿੱਤੇ ਹਨ। ਸਰਕਾਰੀ ਵਿਭਾਗਾਂ ’ਚ ਪੰਜਾਬੀ ਮਾਂ ਬੋਲੀ ਦਾ ਦਰਜਾ : ਪੰਜਾਬ ਦੇ ਸਰਕਾਰੀ ਵਿਭਾਗਾਂ ਵਿਚ ਪੰਜਾਬੀ ਮਾਂ ਬੋਲੀ ਸਿਰਫ ਨਾਮਾਤਰ ਰਹਿ ਗਈ ਹੈ। ਕਈ ਵਿਭਾਗਾਂ ਨੇ ਜਿਥੇ ਪੱਤਰ ਜਾਣਾ ਹੁੰਦਾ ਹੈ ਅਤੇ ਜਿਸ ਵੱਲੋਂ ਭੇਜਿਆ ਜਾਂਦਾ ਹੈ, ਨੂੰ ਪੰਜਾਬੀ ਵਿਚ ਛਾਪ ਕੇ ਪੱਤਰ ਦਾ ਸਾਰਾ ਹੀ ਮਜ਼ਬੂਨ ਅੰਗਰੇਜ਼ੀ ਵਿਚ ਲਿਖਿਆ ਹੁੰਦਾ ਹੈ। ਪੰਜਾਬ ਬਿਜਲੀ ਬੋਰਡ ’ਚ ਇਹ ਵਰਤਾਰਾ ਅਕਸਰ ਦੇਖਿਆ ਜਾ ਸਕਦਾ ਹੈ। ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਬਿਜਲੀ ਬੋਰਡ ਦੇ ਸਾਰੇ ਤਬਾਦਲੇ ਅੰਗਰੇਜ਼ੀ ਵਿਚ ਜਾਰੀ ਹੁੰਦੇ ਹਨ। ਬਹੁਤ ਸਾਰੇ ਨੌਕਰਸ਼ਾਹ (ਆਈ.ੲੇ.ਐਸ. ਜਾਂ ਆਈ.ਪੀ.ਐਸ.) ਪੰਜਾਬ ਵਿਚ ਸਥਾਪਿਤ ਹੋ ਗੲੇ ਹਨ ਪ੍ਰੰਤੂ ਇਨ੍ਹਾਂ ਦਾ ਨਾ ਤਾਂ ਪੰਜਾਬੀ ਮਾਂ ਬੋਲੀ ਨਾਲ ਕੋਈ ਸਬੰਧ ਹੈ ਅਤੇ ਨਾ ਹੀ ਪੰਜਾਬੀ ਸੱਭਿਆਚਾਰ ਤੋਂ ਜਾਣੂ ਹਨ। ਭਾਸ਼ਾ ਵਿਭਾਗ ਵੱਲੋਂ ਲਈ ਜਾਂਦੀ ਪ੍ਰਬੋਧ ਪ੍ਰੀਖਿਆ ਰਾਹੀਂ ਇਹ ਲੋਕ ਪੰਜਾਬੀ ’ਚ ਮੁਹਾਰਤ ਵਾਲੇ ਬਣ ਜਾਂਦੇ ਹਨ। ਇਸ ਪ੍ਰੀਖਿਆ ਦਾ ਪੱਧਰ ਇਹ ਹੈ ਕਿ ਅੱਧੇ ਤੋਂ ਵੱਧ ਪਰਚਾ ਅਬਜ਼ੈਕਟਿਵ ਟਾਈਪ (ਸਿਰਫ ਨਿਸ਼ਾਨੀਆਂ ਲਗਾਉਣਾ) ਵਾਲਾ ਹੁੰਦਾ ਹੈ। ਜੇਕਰ ਇਸ ਦਾ ਪੱਧਰ ਉੱਚਾ ਕਰ ਦਿੱਤਾ ਜਾਵੇ ਤਾਂ ਸਬੰਧਿਤ ਅਧਿਕਾਰੀ ਜ਼ਰੂਰ ਪੰਜਾਬੀ ਪੜ੍ਹ ਕੇ ਹੀ ਪਰਚਾ ਦੇਵੇ। 75 ਅਧਿਕਾਰੀ ਤੇ 79 ਕਰਮਚਾਰੀ ਕੋਤਾਹੀ ਕਰਦੇ ਪਾੲੇ : ਭਾਸ਼ਾ ਵਿਭਾਗ ਅਨੁਸਾਰ ਪਿਛਲੇ ਵਰ੍ਹੇ 2006 ਵਿਚ ਭਾਸ਼ਾ ਵਿਭਾਗ ਨੇ ਪੰਜਾਬ ਵਿਚ 1100 ਦਫਤਰਾਂ ਦੀ ਪੜਤਾਲ ਕੀਤੀ। ਇਨ੍ਹਾਂ ਵਿਚ 75 ਅਧਿਕਾਰੀ ਅਤੇ 79 ਕਰਮਚਾਰੀ ਪੰਜਾਬੀ ’ਚ ਕੰਮ ਨਾ ਕਰਨ ਦੀ ਕੋਤਾਹੀ ਕਰਦੇ ਪਾੲੇ ਗੲੇ। ਇਸੇ ਤਰ੍ਹਾਂ ਇਸ ਵਰ੍ਹੇ ਵਿਚ ਪਹਿਲੇ 4 ਮਹੀਨਿਆਂ ’ਚ 350 ਦਫਤਰ ਭਾਸ਼ਾ ਵਿਭਾਗ ਵੱਲੋਂ ਪੜਤਾਲੇ ਗੲੇ, 11 ਅਧਿਕਾਰੀ ਅਤੇ 30 ਕਰਮਚਾਰੀ ਪੰਜਾਬੀ ’ਚ ਕੰਮ ਨਾ ਕਰਨ ਦੇ ਦੋਸ਼ ਅਧੀਨ ਪਾੲੇ ਗੲੇ। ਇਨ੍ਹਾਂ ਵਿਰੁੱਧ ਜਦੋਂ ਸਬੰਧਤ ਵਿਭਾਗਾਂ ਨੂੰ ਲਿਖਿਆ ਤਾਂ 3 ਅਧਿਕਾਰੀਆਂ ਅਤੇ 7 ਕਰਮਚਾਰੀਆਂ ਵਿਰੁੱਧ ਰਾਜ ਸਰਕਾਰ ਨੇ ਕਾਰਵਾਈ ਕੀਤੀ।
13 June 2007
ਕਿਉਂ ਵਿਸਰ ਗੲੇ ਹਨ ਪੁਰਾਤਨ ਲੋਕ-ਗੀਤ
ਸਾਧਾਰਨ ਲੋਕਾਂ ਦੇ ਮੂੰਹੋਂ ਬੋਲੇ ਲਫਜ਼ਾਂ ਨੂੰ ਤੁਕਬੰਦੀ ਵਿਚ ਪਰੋ ਕੇ ਸੱਭਿਆਚਾਰ ਤੇ ਵਿਰਸੇ, ਸਮਾਜਿਕ ਰਿਸ਼ਤਿਆਂ ਨਾਲ ਜੁੜੀਆਂ ਲਾਈਨਾਂ ਨੂੰ ਪੁਰਾਣੇ ਜ਼ਮਾਨੇ ਵਿਚ ਕੇਵਲ ਗਾਇਕ ਹੀ ਨਹੀਂ, ਘਰਾਂ ਦੀਆਂ ਸੁਆਣੀਆਂ, ਹਲ ਵਾਹੁੰਦਾ ਕਿਸਾਨ, ਖੇਤ ਵਿਚ ਕੰਮ ਕਰਦਾ ਮਜ਼ਦੂਰ ਆਦਿ ਸਮੇਂ-ਸਮੇਂ ਗੁਣਗੁਣਾਉਂਦੇ ਰਹਿੰਦੇ ਸੀ ਅਤੇ ਇਨਸਾਨ ਦਾ ਜੀਵਨ ਗੀਤਾਂ ਦੀ ਸ਼ੁਰੂਆਤ ਤੋਂ ਹੁੰਦਾ ਸੀ ਅਤੇ ਉਹ ਗੀਤਾਂ ਵਿਚ ਮਰ ਜਾਂਦਾ ਸੀ। ਸੱਭਿਆਚਾਰ ਦਾ ਸ਼ੀਸ਼ਾ ਅਖਵਾਉਣ ਵਾਲੇ ਗੀਤਾਂ ਨੂੰ ਅੱਜ ਘਟੀਆ ਤੇ ਹਲਕੀ ਤੁਕਬੰਦੀ ਕਰਕੇ ਕੁਝ ਸੱਭਿਆਚਾਰ-ਦੋਖੀਆਂ ਨੇ ਲੀਰੋ-ਲੀਰ ਕਰ ਦਿੱਤਾ ਹੈ। ਕਲਮਾਂ ਦੇ ਧਨੀ ਕਹਾਉਣ ਵਾਲਿਓ, ਕਿਥੇ ਗੲੇ ਉਹ ਬੱਚੇ ਦੇ ਪਹਿਲੀ ਕਿਲਕਾਰੀ ਮਾਰਨ ਸਮੇਂ ਗਾੲੇ ਜਾਣ ਵਾਲੇ ਗੀਤ ‘ਤੈਂ ਘਰ ਜੰਮਿਆ ਪੁੱਤ ਵੇ ਨਰੰਜਣਾ, ਦਾਰੂ ਪੀ ਕੇ ਬੁੱਕ ਵੇ ਨਰੰਜਣਾ।’ ਕੰਮਾਂਕਾਰਾਂ ਵਿਚ ਰੁੱਝੀ ਮਾਂ ਨੂੰ ਬੱਚਾ ਜਦੋਂ ਤੰਗ ਕਰਦਾ ਸੀ ਤਾਂ ਮਾਂ ਲੋਰੀਆਂ ਦੇ ਕੇ ਸੁਲਾਉਣ ਦਾ ਯਤਨ ਕਰਦੀ ਕਹਿੰਦੀ :
ਲੈ ਲਾ ਕਾਕਾ ਲੋਰੀਆਂ, ਪਹਿਲੀ ਲੋਰੀ ਤੇਰੀ ਮੰਮੀ ਦੇਵੇ,
ਦੂਜੀ ਲੋਰੀ ਤੇਰੀ ਦਾਦੀ ਦੇਵੇ, ਤੇਰਾ ਬਾਪੂ ਵੰਡੇ ਦੰਮਾਂ ਦੀਆਂ ਬੋਰੀਆਂ,
ਲੈ ਲਾ ਕਾਕਾ ਲੋਰੀਆਂ।
ਵਿਆਹਾਂ ਵੇਲੇ ਕੁੜੀ ਦੇ ਘਰ ਸੁਹਾਗ ਗਾੲੇ ਜਾਂਦੇ ਸਨ ਤੇ ਮੁੰਡੇ ਦੇ ਘਰ ਘੋੜੀਆਂ ਗਾ ਕੇ ਸ਼ਗਨ ਪੂਰੇ ਕੀਤੇ ਜਾਂਦੇ ਸੀ। ਔਰਤਾਂ ਇਕੱਠੀਆਂ ਹੋ ਕੇ ਅੱਧੀ-ਅੱਧੀ ਰਾਤ ਤੱਕ ਵਿਆਹ ਦੇ ਕੰਮ ਕਰਦੀਆਂ ਤੇ ਗੀਤ ਗਾਉਂਦੀਆਂ ਸੀ ਪਰ ਆਹ ਨਹੀਂ ਸੀ ਕਿ ਸ਼ਰਾਬ ਪੀ ਕੇ, ਡੀ. ਜੇ. ਲਗਾ ਕੇ ਧੀਆਂ-ਭੈਣਾਂ ਸਾਹਮਣੇ ਦੂਜੀਆਂ ਲੜਕੀਆਂ ਨਾਲ ਡਾਂਸ ਕਰਕੇ ਖੁਦ ਨੂੰ ਆਧੁਨਿਕ ਅਖਵਾਉਣਾ। ਪਤੈ ਕੀ ਗਾਉਂਦੇ ਸੀ :
ਘੋੜੀ ਚੜ੍ਹਿਆ ਵੀਰਾ ਮਾਂ ਦਾ ਨੰਦ ਆ,
ਜਿਉਂ ਤੇਰ੍ਹਵੀਂ ਰਾਤ ਦਾ ਚੰਦ ਆ।
ਤੇ ਫਿਰ ਮੁਟਿਆਰਾਂ, ਭਰਜਾਈਆਂ, ਬੁੱਢੀਆਂ ਔਰਤਾਂ ਗਿੱਧੇ ਵਿਚ ਬੋਲੀਆਂ ਰਾਹੀਂ ਬਰਾਤੀਆਂ ਨੂੰ ਸਿੱਠਣੀਆਂ ਦਿੰਦੀਆਂ, ਪਤਾ ਕੀ ਕਹਿੰਦੀਆਂ ਸੀ-
ਸਾਡੇ ਤਾਂ ਵਿਹੜੇ ਮੁੱਢ ਮਕਈ ਦਾ, ਦਾਣੇ ਤਾਂ ਮੰਗਦਾ ਉਧਲ ਮਈ ਦਾ,
ਭੱਠੀ ਤਪਾਉਣੀ ਪਈ, ਨਿਰਲੱਜਿਓ, ਲੱਜ ਤੁਹਾਨੂੰ ਨਹੀਂ।
ਸੱਭਿਆਚਾਰ ਆਹ ਨਹੀਂ ਸੀ ਕਿ ਆਰਥਿਕਤਾ ਦੀਆਂ ਸ਼ਿਕਾਰ ਹੋ ਕੇ ਰੋਜ਼ੀ-ਰੋਟੀ ਲਈ ਪੇਸ਼ੇ ਵਜੋਂ ਕੰਮ ਕਰਦੀਆਂ ਆਰਕੈਸਟਰਾ ਵਾਲੀਆਂ ਲੜਕੀਆਂ ਦੇ ਸਿਰ ਤੋਂ ਹੱਥ ਫੜ ਕੇ ਨੋਟ ਵਾਰਨੇ। ਡੋਲੀ ਵੇਲੇ ਦਾ ਮਾਹੌਲ ਵੇਖਿਐ ਕਦੀ? ਕੁੜੀ ਸਾਰੇ ਸਮਾਜਿਕ ਰਿਸ਼ਤਿਆਂ ਤੋਂ ਵਿਛੜਨ ਲੱਗਿਆਂ ਅਰਜੋਈ ਕਿਵੇਂ ਕਰਦੀ ਐ-
‘ਬਾਬਲ ਵਿਦਾ ਕਰੇਂਦਿਆਂ, ਵੇ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ,
ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸੀਂ ਉਡ ਜਾਣਾ।’
ਤੇ ਮਾਤਾ-ਪਿਤਾ ਵੀ ਧੀ ਦੀ ਡੋਲੀ ਸਮੇਂ ਕਿੱਡਾ ਜਿਗਰਾ ਕਰਕੇ ਆਖਦੇ ਸੀ-
‘ਛੱਡ ਦੇ ਬੀਬੀ ਪੀੜ੍ਹੀ ਦੀ ਡੋਰ, ਨੀ ਸਾਡਾ ਕਿਹੜਾ ਜ਼ੋਰ, ਜ਼ੋਰਾਂ ਵਾਲੇ ਲੈ ਨੀ ਗੲੇ।’
ਪਤਾ ਪੰਜਾਬ ਦੇ ਕਿਸਾਨ ਸਿਆਲਾਂ ਦੀ ਤਿੱਖੀ ਠੰਢ ਤੇ ਜੇਠ-ਹਾੜ੍ਹ ਦੀ ਧੁੱਪ ਨੂੰ ਲੋਕ-ਗੀਤਾਂ ਦੇ ਸਹਾਰੇ ਹੀ ਮਹਿਸੂਸ ਤੱਕ ਨਹੀਂ ਸੀ ਕਰਦੇ।
ਗੱਲ ਕੀ ਜੀਵਨ ਦੀ ਕਾਰਜ-ਸ਼ੈਲੀ ਨਾਲ ਸੰਬੰਧਿਤ ਹਰ ਖੇਤਰ ਨੂੰ ਪੰਜਾਬ ਦੇ ਲੋਕਾਂ ਨੇ ਪਿਆਰ ਭਰੇ ਤੇ ਸੁਰੀਲੇ ਗੀਤਾਂ ਨਾਲ ਸ਼ਿੰਗਾਰਿਆ ਹੋਇਆ ਸੀ। ਇਨ੍ਹਾਂ ਰਚਣਹਾਰਿਆਂ ਨੇ ਹਰ ਗੀਤ ਦੇ ਸ਼ਬਦ ਨੂੰ ਆਪਣੇ ਘਰ ਪਰਿਵਾਰ, ਸਮਾਜ, ਕੌਮ, ਦੇਸ਼ ਦੇ ਹਿਤਾਂ ਤੇ ਜਜ਼ਬਾਤਾਂ ਨੂੰ ਮੁੱਖ ਰੱਖ ਕੇ ਕਲਮਬੱਧ ਕੀਤਾ ਸੀ ਅਤੇ ਜੇਕਰ ਪਿਆਰ, ਵਿਛੋੜੇ ਦੇ ਜਜ਼ਬਾਤਾਂ ਨੂੰ ਲਿਖਿਆ ਤਾਂ ‘ਗੱਡੀ ਥੱਲੇ ਆ ਕੇ ਮਰਜੂੰ’, ‘ਘਰੋਂ ਕੱਢ ਕੇ ਲੈ ਜਾਊਂ’ ਵਰਗੇ ਗੀਤ ਨਹੀਂ ਲਿਖੇ, ਸਗੋਂ ਇਉਂ ਲਿਖਿਆ ਕਰਦੇ ਸੀ, ‘ਇਸ਼ਕ ਤੰਦੂਰ ਹੱਡਾਂ ਦਾ ਬਾਲਣ, ਹੌਕਿਆਂ ਨਾਲ ਤਪਾਵਾਂ। ਕੱਢ ਕੇ ਕਾਲਜਾ ਕਰ ਲੈ ਪੇੜੇ, ਹੁਸਨ ਪਲੇਥਣ ਲਾਵਾਂ।’
ਕਲਮਾਂ ਵਾਲਿਓ ਨਿੱਤ ਨਵੇਂ ਸੂਰਜ ਚੜ੍ਹੇ ਪਾਣੀ ਦੇ ਬੁਲਬੁਲੇ ਵਾਂਗ ਹਿੱਟ ਹੋਣ ਦਾ ਸੁਪਨਾ ਛੱਡ ਦਿਓ। ਪੰਜਾਬੀ ਲੋਕ-ਗੀਤ ਸਾਡੇ ਜੀਵਨ ਦੀ ਰੂਹ ਦੀ ਖੁਰਾਕ ਹਨ, ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਦੇ ਹਾਮੀ ਹਨ, ਧਰਵਾਸੇ ਹਨ ਤੇ ਅਜਿਹਾ ਲਿਖੋ, ਅਜਿਹੀ ਕਲਮ ਚੁੱਕੋ ਕਿ ਤੁਹਾਡੇ ਵੱਲੋਂ ਉਕਰਿਆ ਇਕ-ਇਕ ਸ਼ਬਦ ਸਮਾਜ ਨੂੰ ਹਮੇਸ਼ਾ ਖੁਸ਼ੀ ਦੀ ਮਿੱਠੀ ਮਹਿਕ ਦੇਵੇ।
-ਹਰਮਿੰਦਰ ਸਹਾਰਨ ਮਾਜਰਾ (ਪ੍ਰਸਾਰ ਅਫਸਰ),
ਪਿੰਡ ਤੇ ਡਾਕ: ਸਹਾਰਨ ਮਾਜਰਾ, ਜ਼ਿਲ੍ਹਾ ਲੁਧਿਆਣਾ।
(ਰੋਜ਼ਾਨਾ ਅਜੀਤ ਜਲੰਧਰ)

...ਰਿਸ਼ਤੇ ਭਾਵੇਂ ਲੱਖ ਹੰਢਾਈੲੇ ਪਰ ਨਾਨਕਿਆਂ ਜੇਡ ਨਾ ਕੋਈ
ਦਾਦਕੇ ਪਰਿਵਾਰ ਵੱਲੋਂ ਆਰੰਭੇ ਹਰ ਕਾਰਜ ਵਿਚ ਨਾਨਕਿਆਂ ਦੀ ਵਿਸ਼ੇਸ਼ ਮਹੱਤਤਾ ਰਹੀ ਹੈ। ਖੁਸ਼ੀ-ਖੇੜਿਆਂ ਦੇ ਸਮਾਗਮਾਂ ਵਿਚ ਤਾਂ ‘ਨਾਨਕਾ ਮੇਲ’ ਦੀ ਪੂਰੀ ਟੌਹਰ ਤੇ ਉਚੇਚੀ ਪੁੱਛ-ਪ੍ਰਤੀਤ ਵੀ ਹੁੰਦੀ ਆ ਰਹੀ ਹੈ। ਖੁਸ਼ੀਆਂ ਦੇ ਵੇਲੇ (ਵਿਆਹ-ਸ਼ਾਦੀ ਸਮੇਂ) ਕਿਸੇ ਕਾਰਨ ਹੋਈ ‘ਨਾਨਕਾ ਮੇਲ’ ਦੀ ਗ਼ੈਰ-ਹਾਜ਼ਰੀ ਖੂਬ ਰੜਕਦੀ। ਇਸ ਦਰਦ ਵੇਦਨਾ ਨੂੰ ਇੰਜ ਪ੍ਰਗਟਾਇਆ ਜਾਂਦਾ :
‘ਲੋਈ... ਈ... ਈ, ਰਿਸ਼ਤੇ ਭਾਵੇਂ ਲੱਖ ਹੰਢਾਈੲੇ, ਪਰ ਨਾਨਕਿਆਂ ਜੇਡ ਨਾ ਕੋਈ।’
ਦਾਦਕੇ ਪਰਿਵਾਰ ਵੱਲੋਂ ਜਦ ਕੋਈ ਵੀ ਕਾਰ-ਵਿਹਾਰ (ਧੀ-ਪੁੱਤ ਦੀ ਵਿਆਹ-ਸ਼ਾਦੀ) ਦੀ ਸ਼ੁਰੂਆਤ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਨਾਨਕੇ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨ ਦਾ ਮਾਣਮੱਤਾ ਰਿਵਾਜ ਚਲਦਾ ਆ ਰਿਹਾ ਹੈ। ਇਨ੍ਹਾਂ ਕਾਰ-ਵਿਹਾਰਾਂ ’ਤੇ ਪਹੁੰਚਣ ਲਈ ਸਭ ਤੋਂ ਪਹਿਲਾਂ ਨਿਉਂਦਾ ਵੀ ਨਾਨਕੇ ਪਰਿਵਾਰ ਨੂੰ ਹੀ ਦਿੱਤਾ ਜਾਂਦਾ ਹੈ।
ਵਿਆਂਹੁਦੜ (ਕੁੜੀ-ਮੁੰਡੇ) ਦੀ ਮਾਂ ਖੁਦ ਇਹ ਨਿਉਂਦਾ ਦੇਣ ਲਈ ਪੇਕੇ ਘਰ ਪਹੁੰਚਦੀ ਤੇ ਨਾਲ ਭਾਜੀ (ਪਤਾਸੇ, ਬੂੰਦੀ, ਲੱਡੂ ਤੇ ਗੁੰਦਵੇਂ ਲੱਡੂ ਆਦਿ) ਪੇਕੇ ਪਰਿਵਾਰ ਵਿਚ ਵੰਡਦੀ। ਆਪਣੇ ਪੇਕਿਆਂ ਦੀ ਸ਼ਰੀਕੇ-ਬਰਾਦਰੀ (ਚਾਚੇ-ਤਾਇਆਂ) ਨੂੰ ਰਚਾੲੇ ਜਾਣ ਵਾਲੇ ਕਾਰਜ ’ਤੇ ਪਹੁੰਚਣ ਦੀ ਤਾਕੀਦ ਕਰਦੀ। ਵਿਆਹੁਲੇ ਦੀ ਮਾਂ ਵੱਲੋਂ ਦਿੱਤੇ ਜਾਂਦੇ ਇਸ ਨਿਉਂਦੇ ਨੂੰ ਵਿਆਹ ਦੀ ‘ਭੇਲੀ’ ਜਾਂ ‘ਗੰਢੜੀ’ ਵੀ ਆਖਿਆ ਜਾਂਦਾ।
ਇਸ ਤਰ੍ਹਾਂ ਵਿਆਹ ਦੀ ਭੇਲੀ ਜਾਂ ਗੰਢ ਖੁੱਲ੍ਹਣ ਤੋਂ ਬਾਅਦ ‘ਨਾਨਕਾ ਮੇਲ’ ਨੇ ਵਿਆਹ ਤੋਂ ਇਕ ਜਾਂ ਦੋ ਦਿਨ ਪਹਿਲਾਂ ਪਹੁੰਚਣਾ ਹੁੰਦਾ। ਨਾਨਕਾ ਮੇਲ ਦੀ ਆਮਦ ਦੀ ਭਿਣਕ ਪੈਣ ’ਤੇ ਹੀ ਵਿਆਹ ਵਾਲੇ ਘਰ ਪਰਿਵਾਰ ਦੀਆਂ ਨੱਢੀਆਂ ਤੇ ਸੁਆਣੀਆਂ ਉਸ ਦੇ ਸੁਆਗਤ ਲਈ ਅਗਲਵਾਂਢੇ (ਅਗਾਉਂ) ਹੀ ਰਾਹ ਵਿਚ ਆਣ ਖਲੋਂਦੀਆਂ ਅਤੇ ਆਉਂਦੇ ਨਾਨਕੇ ਪਰਿਵਾਰ ਨੂੰ ਦੇਖ ਕੇ ਉੱਚੀ-ਉੱਚੀ ਤੇ ਲੰਮੀ ਹੇਕ ਵਿਚ ਇੰਜ ਗਾਉਣਾ ਸ਼ੁਰੂ ਕਰ ਦਿੰਦੀਆਂ :
‘ਹੁਣ ਕਿਧਰ ਗਈਆਂ ਵੇ ਮੁੰਡਿਆ,
ਨੀ ਕੁੜੀੲੇ ਤੇਰੀਆਂ ਨਾਨਕੀਆਂ।
ਸਭ ਉਧਲ ਗਈਆਂ ਵੇ,
ਨੀ ਤੇਰੀਆਂ ਨਾਨਕੀਆਂ।’
ਉਧਰ ਨਾਨਕਾ ਮੇਲ ਵੀ ਇਹ ਕਹਿੰਦਾ ਆਣ ਹਾਜ਼ਰ ਹੁੰਦਾ :
‘ਅਸੀਂ ਹਾਜ਼ਰ ਨਾਜਰ ਫੁੱਲਾਂ ਬਰਾਬਰ ਖੜ੍ਹੀਆਂ ਵੇ,
ਨੀ ਤੇਰੀਆਂ ਨਾਨਕੀਆਂ।’
ਇਸ ਦੇ ਨਾਲ ਹੀ ਦਾਦਕੀਆਂ ਤੇ ਨਾਨਕੀਆਂ ਵਿਚਕਾਰ ਚੋਭਾਂ ਤੇ ਹਾਸੇ-ਠੱਠੇ ਭਰੀਆਂ ਸਿੱਠਣੀਆਂ ਸ਼ੁਰੂ ਹੋ ਜਾਂਦੀਆਂ। ਕਾਫੀ ਰੌਣਕ ਭਰਿਆ ਹਾਸਾ-ਠੱਠਾ ਕਰਕੇ ਨੈਣ (ਲਾਗਣ) ਵੱਲੋਂ ਬਰੂਹਾਂ ’ਤੇ ਤੇਲ ਚੋ ਕੇ ਅੰਦਰ ਲੰਘਾਇਆ ਜਾਂਦਾ। ਵਿਆਹ ਵਾਲੇ ਘਰ ਵਿਚ ਬਣੇ ਵਧੀਆ ਤੇ ਉਚੇਚੇ ਪਕਵਾਨ ਨਾਨਕਾ ਮੇਲ ਅੱਗੇ ਪਰੋਸੇ ਜਾਂਦੇ। ਨਾਨਕਾ ਮੇਲ ਵੱਲੋਂ ਆਪਣੇ ਦੋਹਤੇ\ਦੋਹਤੀ ਲਈ ਵਿੱਤ ਮੁਤਾਬਿਕ ਲਿਆਂਦੇ ਸਾਜ਼ੋ-ਸਾਮਾਨ ਨੂੰ ‘ਜੋੜਾ ਜਾਮਾ’ ਜਾਂ ‘ਨਾਨਕੀ ਛੱਕ’ ਵੀ ਦਿੱਤਾ ਜਾਂਦਾ।
ਵਿਆਹੁਲੀ ਭਣੇਵੀ ਲਈ ਮਾਮੇ ਵੱਲੋਂ ਚੂੜਾ ਚੜ੍ਹਾਇਆ ਜਾਣਾ, ਖਾਰਿਓਂ ਉਠਾਇਆ ਜਾਣਾ ਤੇ ਵਿਆਹੁਲੇ (ਭਣੇਵੇਂ) ਦੀ ਸਿਹਰਾਬੰਦੀ ਵੀ ਕੀਤੀ ਜਾਣੀ ਆਦਿ ਅਹਿਮ ਰਸਮਾਂ ਸਨ। ਇਸ ਤੋਂ ਇਲਾਵਾ ਮਿਲਣੀ ਸਮੇਂ ਕੁੜੀ-ਮੁੰਡੇ ਦੇ ਬਾਬਲਾਂ (ਕੁੜਮਾਂ) ਦੀ ਮਿਲਣੀ ਤੋਂ ਬਾਅਦ ਮਾਮੇ ਦੀ ਮਿਲਣੀ ਦੀ ਖਾਸ ਮਹੱਤਤਾ ਚਲਦੀ ਆ ਰਹੀ ਹੈ।
ਭਾਵੇਂ ਨਾਨਕਾ ਮੇਲ ਦੀ ਹੁਣ ਵੀ ਆਪਣੇ ਦੋਹਤੇ-ਦੋਹਤੀਆਂ ਦੇ ਵਿਆਹ ’ਤੇ ਪੂਰੀ ਮਹੱਤਤਾ ਹੈ ਪਰ ਇਸ ਦੀ ਹੁਲਾਸ ਤੇ ਰੌਣਕ ਭਰੀ ਆਮਦ ਕਾਫੀ ਹੱਦ ਤੱਕ ਅਲੋਪ ਹੋ ਚੁੱਕੀ ਹੈ।
ਐਸ. ਐਸ. ਮਾਸਟਰ, ਸ. ਹਾ. ਸਕੂਲ, ਚੀਮਾ ਬਾਠ (ਅੰਮ੍ਰਿਤਸਰ)-143112
E-mail : lakhwinderhaveliana@yahoo.com
ਮੈਨੂੰ ਨਵਾਂ ਸਵੇਰਾ ਕੀ ਜਾਣੇ?
ਲਖਵਿੰਦਰ ਸਿੰਘ ਰਈਆ ਹਵੇਲੀਆਣਾ

ਚਲਦਿਆਂ ਦੇ ਖੂਹ, ਮਿਲਦਿਆਂ ਦੇ ਸਾਕ (ਕਹਿੰਦੇ ਸੱਚ ਸਿਆਣੇ...)
ਖੇਤਾਂ ਦੀਆਂ ਆਡਾਂ ਵਿਚ ਚਾਂਦੀ ਰੰਗਾ ਪਾਣੀ ਵਗਾਉਣ ਵਾਲੇ, ਟਿੱਕ-ਟਿੱਕ ਦਾ ਸੰਗੀਤ ਵਜਾੳੁਂਦੇ ਹਲਟਾਂ ਵਾਲੇ ਖੂਹ ਸਾਡੇ ਸੱਭਿਆਚਾਰ ਦੇ ਬੀਤੇ ਹੋੲੇ ਸਮੇਂ ਦੀ ਦਾਸਤਾਨ ਬਣ ਗੲੇ ਹਨ। ਜਦੋਂ ਬਲਦਾਂ ਨੇ ਗਾਂਧੀ ਨਾਲ ਜੁੜ ਕੇ ਹਲਟ ਦੀਆਂ ਟਿੰਡਾਂ ਨੂੰ ਘੁਮਾਉਣਾ ਤਾਂ ਟਿੰਡਾਂ ਨੇ ਭਰ-ਭਰ ਕੇ ਪਾੜਸੇ ’ਚ ਡਿਗਣਾ। ਚਮਕਦਾ ਚਿੱਟਾ ਠੰਢੇ-ਠਾਰ ਅਹਿਸਾਸ ਵਾਲਾ ਪਾਣੀ ਧਾਰ ਬਣ ਕੇ ਵਗਣਾ। ਜੇਕਰ ਖੂਹ ਕਈ-ਕਈ ਦਿਨ ਨਾ ਚੱਲਣਾ ਤਾਂ ਉਸ ਵਿਚ ਪੱਤੇ ਜਾਂ ਹੋਰ ਗੰਦਗੀ ਡਿਗ ਕੇ ਖੂਹ ਦੇ ਪਾਣੀ ਦੀ ਉਪਰਲੀ ਸਤ੍ਹਾ ਸੜ-ਤਰੱਕ ਜਾਂਦੀ। ਖੂਹ ਦਾ ਪਾਣੀ ਬਦਬੂ ਮਾਰਨ ਲਗਦਾ ਪਰ ਉਹੀ ਖੂਹ ਜਦੋਂ ਹਰ ਰੋਜ਼ ਗਿੜਦਾ, ਹਰ ਰੋਜ਼ ਪਾਣੀ ਕੱਢਿਆ ਜਾਂਦਾ ਤਾਂ ਮੁੜ ਫਿਰ ਪਵਿੱਤਰ ਹੋ ਜਾਂਦਾ। ਇਸ ਲਈ ਸਿਆਣਿਆਂ ਨੇ ਕਿਹਾ ਸੀ ਕਿ ਖੂਹ ਤਾਂ ਜਿੰਨਾ ਚਿਰ ਗਿੜਦਾ ਹੈ, ਓਨਾ ਚਿਰ ਹੀ ਖੂਹ ਹੈ, ਨਹੀਂ ਤਾਂ ਇਹ ਬਦਬੂ ਮਾਰਦੇ ਪਾਣੀ ਦੇ ਨਰਕ ਕੁੰਡ ਦਾ ਰੂਪ ਧਾਰਨ ਕਰ ਜਾਂਦਾ ਹੈ। ਸਿਆਣਿਆਂ ਨੇ ਨਿੱਤ ਗਿੜਨ ਵਾਲੇ ਖੂਹ ਦੇ ਪਵਿੱਤਰ ਅਤੇ ਸਾਫ-ਸੁਥਰੇ ਪਾਣੀਆਂ ਨੂੰ ਧਿਆਨ ਵਿਚ ਰੱਖ ਕੇ ਇਸ ਕਹਾਵਤ ਵਿਚ ਕਿਹਾ ਹੈ ਕਿ ਖੂਹ ਉਹੀ ਹਨ ਜਿਹੜੇ ਨਿੱਤ ਚਲਦੇ ਹਨ। ਇਸ ਦੀ ਤੁਲਨਾ ਉਨ੍ਹਾਂ ਮਨੁੱਖ ਦੇ ਆਪਸ ਵਿਚ ਮਿਲਵਰਤਣ ਅਤੇ ਰਿਸ਼ਤਿਆਂ ਦੀ ਕਾਇਮੀ ਨਾਲ ਕੀਤੀ ਹੈ। ਸਾਡੇ ਵਡੇਰਿਆਂ ਨੇ ਇਸ ਅਖਾਣ ਰਾਹੀਂ ਸਾਨੂੰ ਸਮਝਾਇਆ ਕਿ ਜਿਵੇਂ ਖੂਹ ਜਿੰਨਾ ਚਿਰ ਲਗਾਤਾਰ ਗੇੜਿਆ ਜਾਂਦਾ ਹੈ, ਉਸ ਵਿਚੋਂ ਪਾਣੀ ਕੱਢਿਆ ਜਾਂਦਾ ਹੈ, ਓਨਾ ਚਿਰ ਹੀ ਸਹੀ ਅਤੇ ਸਾਫ-ਸੁਥਰਾ ਰਹਿੰਦਾ ਹੈ, ਉਵੇਂ ਹੀ ਮਨੁੱਖ ਦੇ ਆਪਸ ਵਿਚਲੇ ਰਿਸ਼ਤੇ ਵੀ ਓਨਾ ਚਿਰ ਹੀ ਕਾਇਮ ਰਹਿੰਦੇ ਹਨ, ਜਿੰਨਾ ਚਿਰ ਆਪਸ ਵਿਚ ਮਿਲਵਰਤਣ ਰੱਖੀ ਜਾਂਦੀ ਹੈ। ਜਿੰਨਾ ਚਿਰ ਅਸੀਂ ਮਿਲਦੇ ਹਾਂ, ਓਨਾ ਚਿਰ ਰਿਸ਼ਤੇ ਕਾਇਮ ਰਹਿੰਦੇ ਹਨ। ਅਗਰ ਆਪਸ ਵਿਚ ਆਉਣ-ਜਾਣ ਨਹੀਂ ਤਾਂ ਖੂਹ ਵਾਂਗ ਇਹ ਰਿਸ਼ਤੇ ਵੀ ਸੜ-ਤਰੱਕ ਜਾਂਦੇ ਹਨ। ਇਕ-ਦੂਜੇ ਦੇ ਆਉਣ-ਜਾਣ ਨਾਲ ਹੀ ਰਿਸ਼ਤਿਆਂ ਵਿਚ ਨਵਾਂਪਨ ਤੇ ਤਾਜ਼ਗੀ ਆਉਂਦੀ ਹੈ। ਨਹੀਂ ਤਾਂ ਗ਼ਲਤ-ਫਹਿਮੀਆਂ, ਭੁਲੇਖਿਆਂ ਅਤੇ ਅਜੀਬ ਤਰ੍ਹਾਂ ਦੀਆਂ ਨਫਰਤਾਂ ਦਾ ਗੰਦ ਇਨ੍ਹਾਂ ਰਿਸ਼ਤਿਆਂ ਵਿਚ ਮਨੁੱਖੀ ਭਾਵਨਾ ਤੋਂ ਰਹਿਤ ਇਕ ਅਜਿਹੀ ਬਦਬੂ ਫੈਲਾਅ ਦਿੰਦਾ ਹੈ ਕਿ ਸਦਾ-ਸਦਾ ਲਈ ਇਹ ਰਿਸ਼ਤੇ ਸੜ-ਬਲ ਕੇ ਖਾਕ ਹੋ ਜਾਂਦੇ ਹਨ। ਸਿਰਫ ਇਹ ਬੋਲ ਹੀ ਬੁੱਲ੍ਹਾਂ ’ਤੇ ਆਇਆ ਕਰਦੇ ਹਨ ਕਿ ਹਾਂ ਹੁੰਦਾ ਸੀ ਸਾਡਾ ਇਕ ਰਿਸ਼ਤੇਦਾਰ। ਰਿਸ਼ਤੇ ਦੀ ਹੰਢਣਸਾਰਤਾ ਮਿਲਵਰਤਣ ’ਤੇ ਨਿਰਭਰ ਕਰਦੀ ਹੈ। ਆਧੁਨਿਕ ਯੁੱਗ ਵਿਚ ਫੈਲੀ ਮਤਲਬਪ੍ਰਸਤੀ, ਸਵੈ-ਪੋਸ਼ਣ ਦੀ ਭਾਵਨਾ ਖੂਹ ਵਾਂਗ ਰਿਸ਼ਤਿਆਂ ਦੀ ਹੰਢਣਸਾਰਤਾ ਨੂੰ ਵੀ ਨਿਗਲ ਚੁੱਕੀ ਹੈ। ਖੂਹ ਵਾਂਗ ਕਈਆਂ ਰਿਸ਼ਤਿਆਂ ਨੂੰ ਕੇਵਲ ਯਾਦ ਕੀਤਾ ਜਾਇਆ ਕਰੇਗਾ। ਉਹ ਰਿਸ਼ਤੇ ਮਿਟ ਜਾਣਗੇ। ਭਰੂਣ ਹੱਤਿਆ ਵਰਗੇ ਪਾਪ ਨੇ ਰਿਸ਼ਤਿਆਂ ਨੂੰ ਮਿਟਾਉਣ ਅਤੇ ਸਾੜਨ ਦਾ ਕੰਮ ਆਰੰਭ ਕੀਤਾ ਹੋਇਆ ਹੈ, ਜਿਸ ਦੀ ਲਪੇਟ ਵਿਚ ਆ ਕੇ ਕਈ ਭਾਵਪੂਰਤ ਅਤੇ ਅਤਿ ਦਿਲ ਦੇ ਕਰੀਬ ਵਸਣ ਵਾਲੇ ਖੂਨ ਦੇ ਰਿਸ਼ਤੇ ਵੀ ਮਿਟ ਜਾਣਗੇ। ਰਿਸ਼ਤਿਆਂ ਵਿਚ ਪਾਕੀਜ਼ਗੀ ਤਦ ਹੀ ਰਹਿ ਸਕਦੀ ਹੈ ਜੇਕਰ ਸਾਫ ਦਿਲ ਨਾਲ ਇਕ-ਦੂਜੇ ਦੇ ਜਾਇਆ ਜਾਵੇ। ਔਖੇ-ਸੌਖੇ ਵੇਲਿਆਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਇਕ-ਦੂਜੇ ਦੇ ਨਾਲ ਖੜ੍ਹਿਆ ਜਾਵੇ। ਇਕ-ਦੂਜੇ ਦੀ ਪੀੜ ਨੂੰ, ਲੋੜ ਨੂੰ, ਔਖ ਨੂੰ ਸਮਝਿਆ ਜਾਵੇ। ਅਹਿਸਾਨ ਦੀ ਭਾਵਨਾ ਖਤਮ ਕਰਕੇ ਮਿਲਿਆ-ਵਰਤਿਆ ਜਾਵੇ। ਤਦ ਹੀ ਰਿਸ਼ਤਿਆਂ ਵਿਚ ਨਵਾਂਪਨ ਤੇ ਤਾਜ਼ਗੀ ਆ ਸਕਦੀ ਹੈ। ਨਹੀਂ ਤਾਂ ਜਿਵੇਂ ਪੰਜਾਬ ’ਚੋਂ ਪਾਣੀ ਦਾ ਸੋਮਾ ਖੂਹ ਮਿਟ ਗੲੇ ਹਨ, ਇਹ ਰਿਸ਼ਤੇ ਵੀ ਖਤਮ ਹੋ ਜਾਣਗੇ।
ਪਿੰਡ ਤੇ ਡਾਕ: ਲਧਾਣਾ ਉੱਚਾ, ਜ਼ਿਲ੍ਹਾ ਨਵਾਂਸ਼ਹਿਰ-144510.
ਸੁਰਿੰਦਰ ਸਿੰਘ ਕਰਮ
(ਰੋਜ਼ਾਨਾ ਅਜੀਤ ਜਲੰਧਰ)
ਪਿੰਡ ਤੇ ਡਾਕ: ਲਧਾਣਾ ਉੱਚਾ, ਜ਼ਿਲ੍ਹਾ ਨਵਾਂਸ਼ਹਿਰ-144510.
ਸੁਰਿੰਦਰ ਸਿੰਘ ਕਰਮ
(ਰੋਜ਼ਾਨਾ ਅਜੀਤ ਜਲੰਧਰ)
ਅਜਨਾਲੇ ਦਾ ਕਾਲਿਆਂ ਵਾਲਾ ਖੂਹ (1857 ਗ਼ਦਰ ਵਿਚ ਜੂਝਣ ਵਾਲੇ ਸੈਂਕੜੇ ਪੰਜਾਬੀਆਂ ਦੀ ਇਤਿਹਾਸਕ ਯਾਦਗਾਰ)
ਅੱਜਕਲ੍ਹ ਭਾਰਤ ਸਰਕਾਰ ਆਜ਼ਾਦੀ ਦੀ ਪਹਿਲੀ ਲੜਾਈ 1857 ਦੀ 150ਵੀਂ ਵਰ੍ਹੇਗੰਢ ਬੜੇ ਜੋਸ਼ੋ-ਖਰੋਸ਼ ਨਾਲ ਮਨਾਉਣ ’ਚ ਰੁੱਝੀ ਹੋਈ ਹੈ। ਸਰਕਾਰੀ ਦੇਸ਼ ਪ੍ਰੇਮ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਦੇ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਮੰਤਰਾਲੇ ਵੱਲੋਂ 10 ਹਜ਼ਾਰ ਯੁਵਕਾਂ ਦੀ ਮੇਰਠ ਤੋਂ ਦਿੱਲੀ ਤੱਕ ਮੈਰਾਥਨ ਦੌੜ ਕਰਵਾ ਕੇ ਅਤੇ ਸੰਸਦ ਦੇ ਕੇਂਦਰੀ ਹਾਲ ’ਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀਆਂ, ਸੰਸਦ ਮੈਂਬਰਾਂ ਅਤੇ ਬਾਹਰਲੇ ਮੁਲਕਾਂ ਦੇ ਰਾਜਦੂਤਾਂ ਦੀ ਮੌਜੂਦਗੀ ’ਚ 1857 ਦੇ ਗਦਰ\ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਖਬਰਾਂ ਹਨ ਕਿ ਕੇਂਦਰ ਸਰਕਾਰ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਕੌਮਾਂਤਰੀ ਸੈਮੀਨਾਰਾਂ, ਨਾਟਕਾਂ, ਸਮਾਰਕਾਂ, ਗਲੀ-ਮੁਹੱਲਿਆਂ, ਸੜਕਾਂ ਦੇ ਨਾਮਕਰਨ, ਡਾਕੂਮੈਂਟਰੀ ਫਿਲਮਾਂ, ਮਿਊਜ਼ਿਕ ਐਲਬਮਾਂ ਅਤੇ ਮੁਸ਼ਾਇਰਿਆਂ ਆਦਿ ’ਤੇ 100 ਕਰੋੜ ਰੁਪੲੇ ਖਰਚ ਕਰਨ ਜਾ ਰਹੀ ਹੈ ਪਰ ਖੂਨੀ ਸਾਕਾ ਕਾਨਪੁਰ ਤੇ ਖੂਨੀ ਸਾਕਾ ਕਲਕੱਤਾ ਤੋਂ ਇਲਾਵਾ ਕਈ ਹੋਰ ਬਲੈਕ ਹੋਲਾਂ ਨੂੰ ਵੀ ਮਾਤ ਪਾਉਂਦੇ ਅਤੇ 282 ਦੇਸ਼ ਭਗਤਾਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੀ ਬੁੱਕਲ ਵਿਚ ਹੁਣ ਤੱਕ ਸਮੋਈ ਬੈਠੇ ਅਜਨਾਲਾ (ਅੰਮ੍ਰਿਤਸਰ) ਕਾਲਿਆਂ ਵਾਲਾ ਦੇ ਸ਼ਹੀਦੀ ਖੂਹ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਕੋਈ ਵੀ ਉਚਿਤ ਕਦਮ ਨਾ ਚੁੱਕਣ ਅਤੇ ਨਾ ਹੀ ਇਸ ਸ਼ਹੀਦੀ ਖੂਹ ’ਚ ਪਿਛਲੇ 150 ਸਾਲਾਂ ਤੋਂ ਦੱਬੇ ਪੲੇ ਸੁਤੰਤਰਤਾ ਸੈਨਾਨੀਆਂ ਦੀਆਂ ਦੇਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ, ਅਸਥੀਆਂ ਜਲ ਪ੍ਰਵਾਹ ਕਰਨ ਲਈ ਅੱਗੇ ਨਾ ਆਉਣ ਕਾਰਨ ਸ਼ਹੀਦਾਂ ਪ੍ਰਤੀ ਸਰਕਾਰੀ ਦੇਸ਼ ਪ੍ਰੇਮ ’ਤੇ ਕਈ ਤਰ੍ਹਾਂ ਦੇ ਪ੍ਰਸ਼ਨ ਉਠਣੇ ਸ਼ੁਰੂ ਹੋ ਗੲੇ ਹਨ।
ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਹਾਕਮਾਂ ਨੇ ਆਜ਼ਾਦੀ ਲਈ ਮਰ ਮਿਟਣ ਦਾ ਸੰਦੇਸ਼ ਦਿੰਦੇ ਕਾਲਿਆਂ ਵਾਲਾ ਦੇ ਸ਼ਹੀਦੀ ਖੂਹ ਦਾ ਖੁਰਾ-ਖੋਜ ਮਿਟਾਉਣ ਲਈ ਹਰ ਸੰਭਵ ਯਤਨ ਕੀਤੇ ਸਨ। ਚਿੰਤਾਜਨਕ ਸਥਿਤੀ ਇਹ ਵੀ ਰਹੀ ਹੈ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਜਨਾਲਾ ਸ਼ਹਿਰ ’ਚ 1962, 1975, 1976, 1982 ’ਚ ਕਾਂਗਰਸੀ ਸਰਕਾਰਾਂ ਵੇਲੇ ਕ੍ਰਮਵਾਰ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ, ਤਤਕਾਲੀ ਟਰਾਂਸਪੋਰਟ ਮੰਤਰੀ ਦਿਲਬਾਗ ਸਿੰਘ ਡਾਲੇਕੇ, ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਸਪੁੱਤਰ ਤੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸੰਜੇ ਗਾਂਧੀ, ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ, ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ, ਤਤਕਾਲੀ ਸਿੱਖਿਆ ਮੰਤਰੀ ਹਰਚਰਨ ਸਿੰਘ ਅਜਨਾਲਾ ਅਤੇ ਤਤਕਾਲੀ ਪੇਂਡੂ ਵਿਕਾਸ ਮੰਤਰੀ ਸੰਤੋਖ ਸਿੰਘ ਰੰਧਾਵਾ ਨੇ ਇਥੇ ਵਿਸ਼ਾਲ ਕਾਨਫਰੰਸਾਂ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਰਕ\ਗੇਟ\ਲਾਟ ਉਸਾਰਨ ਤੋਂ ਇਲਾਵਾ ਕਾਲਿਆਂ ਵਾਲੇ ਸ਼ਹੀਦੀ ਖੂਹ ਦੀ ਖੁਦਾਈ ਕਰਕੇ ਸ਼ਹੀਦ ਕੌਮੀ ਪ੍ਰਵਾਨਿਆਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦੇ ਮਤੇ ਪਕਾੲੇ ਗੲੇ ਸਨ ਜੋ ਅੱਜ ਤੱਕ ਵੀ ਹਕੀਕੀ ਰੂਪ ਅਖਤਿਆਰ ਨਹੀਂ ਕਰ ਸਕੇ।
ਕਾਲਿਆਂ ਵਾਲੇ ਸ਼ਹੀਦੀ ਖੂਹ ਦਾ ਇਤਿਹਾਸ ਬੋਲਦਾ ਹੈ ਕਿ 11 ਮਈ, 1857 ਨੂੰ ਮੇਰਠ ਤੋਂ ਸ਼ੁਰੂ ਹੋੲੇ ਗਦਰ\ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ ਪੰਜਾਬ ਦੀ ਮੀਆਂ ਮੀਰ ਛਾਉਣੀ (ਲਾਹੌਰ) ਤੋਂ 500 ਦੇਸ਼ ਭਗਤ ਫੌਜੀਆਂ ਨੇ 30 ਜੁਲਾਈ ਦੀ ਰਾਤ ਨੂੰ ਬਰਤਾਨਵੀ ਸਰਕਾਰ ਵਿਰੁੱਧ ਬਗਾਵਤ ਦਾ ਬਿਗਲ ਵਜਾ ਦਿੱਤਾ। 31 ਜੁਲਾਈ ਦੀ ਸਵੇਰ ਨੂੰ ਅਜਨਾਲਾ ਸ਼ਹਿਰ ਤੋਂ ਪਿਛਾਂਹ 6-7 ਕਿਲੋਮੀਟਰ ਦੀ ਦੂਰੀ ’ਤੇ ਰਾਵੀ ਦਰਿਆ ਦੇ ਕੰਢੇ ’ਤੇ ਆਰਾਮ ਕਰਨ ਲਈ ਰੁਕੇ ਤਾਂ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਮਿਸਟਰ ਫਰੈਡਰਿਕ ਕੂਪਰ ਨੇ ਬਰਤਾਨਵੀ ਸੈਨਿਕਾਂ ਅਤੇ ਅਜਨਾਲਾ ਦੇ ਤਹਿਸੀਲਦਾਰ ਪ੍ਰੇਮ ਨਾਥ ਦੀ ਸਹਾਇਤਾ ਨਾਲ ਉਨ੍ਹਾਂ ਦੀ ਘੇਰਾਬੰਦੀ ਕਰ ਲਈ। ਘੇਰਾਬੰਦੀ ਦੌਰਾਨ 150 ਦੇ ਕਰੀਬ ਬਾਗੀ ਦੇਸ਼ ਭਗਤ ਫੌਜੀ ਬਰਤਾਨਵੀ ਸੈਨਿਕਾਂ ਵੱਲੋਂ ਡੀ. ਸੀ. ਮਿਸਟਰ ਕੂਪਰ ਦੇ ਹੁਕਮਾਂ ’ਤੇ ਚਲਾਈ ਗਈ ਗੋਲੀ ਨਾਲ ਲਹੂ-ਲੂਹਾਣ ਹੋੲੇ ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ’ਚ ਵਹਿ ਕੇ ਸ਼ਹੀਦੀ ਦਾ ਜਾਮ ਪੀ ਗੲੇ ਅਤੇ 68 ਆਜ਼ਾਦੀ ਸੰਗਰਾਮੀਆਂ ਨੂੰ ਬਰਤਾਨਵੀ ਸੈਨਿਕਾਂ ਨੇ ਲਾਈਨਾਂ ’ਚ ਖੜ੍ਹੇ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ। ਬਾਕੀ ਬਚੇ 282 ਬਾਗੀਆਂ ਨੂੰ ਬੰਨ੍ਹ ਕੇ ਅਜਨਾਲਾ ਸ਼ਹਿਰ ਦੀ ਤਹਿਸੀਲ ਦੀ ਹਵਾਲਾਤ\ਬੁਰਜਾਂ ’ਚ ਬੰਦ ਕਰ ਦਿੱਤਾ। ਅਗਲੇ ਦਿਨ 1 ਅਗਸਤ ਨੂੰ ਮਿਸਟਰ ਕੂਪਰ ਨੇ ਇਨ੍ਹਾਂ ਦੇਸ਼ ਪ੍ਰੇਮੀਆਂ ਨੂੰ ਖ਼ਤਮ ਕਰਕੇ ਬਕਰੀਦ ਦਾ ਤਿਉਹਾਰ ਮਨਾਉਣ ਦਾ ਫੈਸਲਾ ਲਿਆ। 200 ਦੇ ਕਰੀਬ ਇਨ੍ਹਾਂ ਦੇਸ਼ ਭਗਤਾਂ ਨੂੰ 10-10 ਦੇ ਗਰੁੱਪ ਵਿਚ ਹਵਾਲਾਤ ’ਚੋਂ ਬਾਹਰ ਕੱਢ ਕੇ ਪੁਲਿਸ ਥਾਣੇ ਦੇ ਸਾਹਮਣੇ ਬਰਤਾਨਵੀ ਹਾਕਮਾਂ ਦੇ ਹੁਕਮਾਂ ਨਾਲ ਗੋਲੀਆਂ ਨਾਲ ਉਡਾ ਕੇ ਅਜਨਾਲੇ ਦੀ ਧਰਤੀ ਨੂੰ ਸ਼ਹੀਦਾਂ ਦੇ ਖੂਨ ਨਾਲ ਸਿੰਜ ਦਿੱਤਾ ਗਿਆ। 82 ਦੇ ਕਰੀਬ ਭੁੱਖੇ-ਪਿਆਸੇ ਦੇਸ਼ ਭਗਤ ਹਵਾਲਾਤ ਦੇ ਬੁਰਜ ਵਿਚ ਹੀ ਸਾਹ ਘੁਟਣ ਕਾਰਨ ਤੜਫ ਰਹੇ ਸਨ। ਇਨ੍ਹਾਂ ਤੜਫਦਿਆਂ ਨੂੰ ਘਸੀਟ-ਘਸੀਟ ਕੇ ਥਾਣੇ ਸਾਹਮਣੇ ਲਿਆਂਦਾ ਗਿਆ। ਥਾਣੇ ਦੇ ਕੋਲ ਖੜ੍ਹੇ ਪਿੰਡਾਂ ਦੇ ਲੋਕੀਂ ਇਹ ਕਹਿਰ ਦੇਖ ਕੇ ਦੂਰੋਂ ਹੀ ਤ੍ਰਾਹ-ਤ੍ਰਾਹ ਕਰ ਰਹੇ ਸਨ। ਇਨ੍ਹਾਂ ਸ਼ਹੀਦ ਕੀਤੇ ਗੲੇ 282 ਆਜ਼ਾਦੀ ਘੁਲਾਟੀਆਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦੀ ਬਜਾੲੇ ਡੀ. ਸੀ. ਮਿਸਟਰ ਕੂਪਰ ਦੇ ਹੁਕਮਾਂ ਨਾਲ ਥਾਣੇ ਤੋਂ 100 ਗਜ਼ ਦੂਰੀ ’ਤੇ ਖੂਹ ਵਿਚ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਸੁੱਟ ਕੇ ਮਿੱਟੀ ਪਾ ਕੇ ਦਬਾ ਦਿੱਤਾ ਗਿਆ।
ਬਾਅਦ ਵਿਚ ਲੰਮੇ ਸਮੇਂ ਤੱਕ ਪੰਜਾਬ ’ਤੇ ਅੰਗਰੇਜ਼ੀ ਰਾਜ ਰਹਿਣ ਕਾਰਨ ਇਸ ਖੂਹ ਨੂੰ ਭੁਲਾ ਦਿੱਤਾ ਗਿਆ। ਪਿਛੋਂ ਇਸ ’ਤੇ ਇਕ ਛੋਟਾ ਜਿਹਾ ਕਮਰਾ ਬਣਾ ਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਇਕ ਬਜ਼ੁਰਗ ਸੇਵਾਦਾਰ ਭਾਈ ਹਰਬੰਸ ਸਿੰਘ ਇਸ ਦੇ ਸਹਾਰੇ ਪਿਛਲੇ 35 ਸਾਲਾਂ ਤੋਂ ਆਪਣੇ ਪਰਿਵਾਰ ਦੀ ਉਪਜੀਵਕਾ ਦਾ ਕੰਮ ਚਲਾਇਆ ਜਾ ਰਿਹਾ ਹੈ ਅਤੇ ਇਸ ਇਤਿਹਾਸਕ ਸਥਾਨ ਨੂੰ ਥਾਣੇ ਨੇੜਿਓਂ ਜਾਂਦਾ 14 ਫੁੱਟ ਚੌੜਾ ਰਸਤਾ ਨਜਾਇਜ਼ ਕਬਜ਼ਿਆਂ ਕਾਰਨ ਸੁੰਗੜ ਕੇ 3 ਫੁੱਟ ਰਹਿ ਗਿਆ ਹੈ। ਸ਼ਹੀਦੀ ਖੂਹ ਨਾਲ ਜੁੜੀ ਪੁਰਾਣੀ ਇਤਿਹਾਸਕ ਤਹਿਸੀਲ ਤੇ ਖੂਨੀ ਬੁਰਜਾਂ ਨੂੰ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗ ਵੱਲੋਂ 1994 ਵਿਚ ਸੁਰੱਖਿਅਤ ਰੱਖਣ ਲਈ ਲਗਾੲੇ ਗੲੇ ਚਿਤਾਵਨੀ ਬੋਰਡ ਦੇ ਬਾਵਜੂਦ ਤਹਿਸੀਲ ਦੇ ਬਾਹਰੀ ਦ੍ਰਿਸ਼ ਨੂੰ ਕਈ ਤਰ੍ਹਾਂ ਦੀਆਂ ਦੁਕਾਨਾਂ ਗ੍ਰਹਿਣ ਲਗਾ ਰਹੀਆਂ ਹਨ। ਇਤਿਹਾਸਕ ਤਹਿਸੀਲ ਇਮਾਰਤ ਅੰਦਰ ਭਾਰਤ ਦੂਰਸੰਚਾਰ ਨਿਗਮ ਲਿਮ: ਵੱਲੋਂ ਪੁਰਾਤੱਤਵ ਵਿਭਾਗ ਦੇ ਚਿਤਾਵਨੀ ਬੋਰਡ ਦੀਆਂ ਧੱਜੀਆਂ ਉਡਾ ਕੇ ਆਪਣਾ ਟਾਵਰ ਸਥਾਪਤ ਕੀਤਾ ਹੋਇਆ ਹੈ।
ਲੋਕ ਸਭਾ ਹਲਕਾ ਤਰਨ ਤਾਰਨ ਤੋਂ ਅਕਾਲੀ ਸਾਂਸਦ ਡਾ: ਰਤਨ ਸਿੰਘ ਅਜਨਾਲਾ ਵੱਲੋਂ ਕੇਂਦਰੀ ਸਰਕਾਰ ਵੱਲੋਂ ਸਥਾਪਤ 1857 ਨਾਲ ਸਬੰਧਤ ਸ਼ਹੀਦਾਂ ਦੀ 150ਵੀਂ ਵਰ੍ਹੇਗੰਢ ਨਾਲ ਸਬੰਧਤ ਸਮਾਰੋਹ ਕਮੇਟੀ ਨੂੰ ਦਿੱਤੇ ਯਾਦ-ਪੱਤਰ ਅਤੇ ਫ੍ਰੀਡਮ ਫਾਇਟਰ ਸੁਰਜਨ ਸਿੰਘ ਚੋਗਾਵਾਂ ਵੱਲੋਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ’ਚ ਉਠਾੲੇ ਮਾਮਲੇ ਅਤੇ ਕਾਲਿਆਂ ਵਾਲਾ ਸ਼ਹੀਦੀ ਖੂਹ ਯਾਦਗਾਰ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਰਕਾਰੀਆ ਤੇ ਜਨਰਲ ਸਕੱਤਰ ਭਾਈ ਵਰਿੰਦਰ ਸਿੰਘ ਨਿੱਝਰ ਵੱਲੋਂ ਕੇਂਦਰੀ ਸਰਕਾਰ ਨੂੰ ਕਾਲਿਆਂ ਵਾਲੇ ਖੂਹ ਦੇ ਇਤਿਹਾਸਕ ਸਥਾਨ ਦਾ ਵਿਕਾਸ ਕਰਨ ਲਈ ਲਿਖੇ ਗੲੇ ਪੱਤਰਾਂ ਦੇ ਸੰਦਰਭ ’ਚ ਜ਼ਿਲ੍ਹਾ ਅੰਮ੍ਰਿਤਸਰ ਦੇ ਮੌਜੂਦਾ ਡਿਪਟੀ ਕਮਿਸ਼ਨਰ ਸ: ਕਾਹਨ ਸਿੰਘ ਪੰਨੂ ਨੇ ਇਸ ਅਲੋਪ ਹੋਣ ਜਾ ਰਹੇ ਕਾਲਿਆਂ ਵਾਲਾ ਸ਼ਹੀਦੀ ਖੂਹ ਦੀ ਸਥਿਤੀ ਦਾ ਮੌਕੇ ’ਤੇ ਪੁੱਜ ਕੇ ਨਿਰੀਖਣ ਕੀਤਾ ਪਰ ਕਾਲਿਆਂ ਵਾਲੇ ਖੂਹ ਦੀ ਸਥਿਤੀ ਅਜੇ ਉਥੇ ਹੀ ਖੜ੍ਹੀ ਹੈ। ਸੀ. ਪੀ. ਐਮ. (ਪੰਜਾਬ) ਕਾਲਿਆਂ ਵਾਲੇ ਸ਼ਹੀਦੀ ਖੂਹ ਦੀ ਮੌਜੂਦਾ ਤਰਸਯੋਗ ਹਾਲਤ ਤੋਂ ਡਾਢੀ ਚਿੰਤਤ ਹੈ। ਸੀ. ਪੀ. ਐਮ. ਪੰਜਾਬ ਦੇ ਆਗੂ ਡਾ: ਸਤਨਾਮ ਸਿੰਘ ਪ੍ਰਧਾਨ ਦਾ ਕਹਿਣਾ ਹੈ ਕਿ ਜੇਕਰ ਆਜ਼ਾਦੀ ਦੀ ਪਹਿਲੀ ਲੜਾਈ 1857 ਦੇ ਸ਼ਹੀਦਾਂ ਨਾਲ ਜੁੜੀਆਂ ਦਿੱਲੀ, ਮੇਰਠ, ਝਾਂਸੀ, ਕਾਨਪੁਰ, ਲਖਨਊ ਆਦਿ ਸ਼ਹਿਰਾਂ ਦੇ ਸ਼ਹੀਦੀ ਸਮਾਰਕਾਂ ਵੱਲ ਧਿਆਨ ਦੇਣ ਦੇ ਨਾਲ ਕਾਲਿਆਂ ਵਾਲਾ ਸ਼ਹੀਦੀ ਖੂਹ ’ਤੇ ਨਵੀਨਤਮ ਸਮਾਰਕ ਦੀ ਉਸਾਰੀ ਅਤੇ ਇਤਿਹਾਸਕ ਤਹਿਸੀਲ ਇਮਾਰਤ ਨੂੰ ਸ਼ਹੀਦਾਂ ਦੇ ਅਜਾਇਬਘਰ ’ਚ ਕੇਂਦਰ ਸਰਕਾਰ ਵੱਲੋਂ ਤਬਦੀਲ ਨਹੀਂ ਕੀਤਾ ਜਾਂਦਾ ਤਾਂ 1857 ਦੀ ਪਹਿਲੀ ਲੜਾਈ ਦੇ 150ਵੀਂ ਵਰ੍ਹੇਗੰਢ ਦੇ ਸਮੁੱਚੇ ਸਰਕਾਰੀ ਦੇਸ਼ ਪ੍ਰੇਮ ਦੇ ਸਮਾਗਮ ਇਕ ਡਰਾਮਾ ਬਣ ਕੇ ਰਹਿ ਜਾਣਗੇ।
3, ਆਦਰਸ਼ ਨਗਰ, ਅਜਨਾਲਾ (ਅੰਮ੍ਰਿਤਸਰ)। ਮੋਬਾ: 98152-71246.
ਐਸ. ਪਰਸ਼ੋਤਮ

1857 ਦੇ ਗ਼ਦਰ ਵਿੱਚ ਸਿੱਖ ਅੰਗਰੇਜ਼ਾਂ ਵਿਰੁੱਧ ਬਹਾਦਰੀ ਨਾਲ ਲੜੇ
ਕਹਿੰਦੇ ਹਨ, ਬਿੱਲੀ ਨੌਂ ਜਨਮ ਧਾਰਦੀ ਹੈ ਪਰ ਇਕ ਮਿਥ ਜਾਂ ਮਨੌਤ ਦੇ ਅਨੇਕਾਂ ਹੀ ਜਨਮ ਹੁੰਦੇ ਹਨ। ਮਾੜੇ ਤੋਂ ਮਾੜੇ ਹਾਲਾਤ ਵਿਚ ਵੀ ਉਹ ਤੁਰੀ ਰਹਿੰਦੀ ਹੈ ਅਤੇ ਪੱਕੀ ਹੁੰਦੀ ਜਾਂਦੀ ਹੈ। 1857 ਦੇ ਵਿਦਰੋਹ ਵਿਚ ਸਿੱਖ ਅੰਗਰੇਜ਼ਾਂ ਦੇ ਵਫ਼ਾਦਾਰ ਸਨ, ਇਹ ਵੀ ਇਕ ਇਹੋ ਜਿਹੀ ਮਨਘੜਤ ਮਿੱਥ ਹੀ ਹੈ।
ਅਸਲੀਅਤ ਇਹ ਹੈ ਕਿ ਸਿੱਖ ਅੰਗਰੇਜ਼ਾਂ ਦੇ ਵਫ਼ਾਦਾਰ ਨਹੀਂ ਸਨ। ਅੰਗਰੇਜ਼ਾਂ ਨੇ 1849 ਵਿਚ ਉਨ੍ਹਾਂ ਦੇ ਰਾਜ ਉੱਤੇ ਕਬਜ਼ਾ ਕਰ ਲਿਆ ਸੀ। ਗਵਰਨਰ ਜਨਰਲ ਲਾਰਡ ਡਲਹੌਜ਼ੀ ਇਸ ਗੱਲ ਉੱਤੇ ਖੁਸ਼ ਸੀ ਪਰ ਅੰਦਰੋਂ ਫਿਕਰਮੰਦ ਵੀ ਸੀ। ਉਸ ਨੇ ਆਪਣੇ ਕਮਾਂਡਰ-ਇਨ-ਚੀਫ਼ ਜਨਰਲ ਚਾਰਲਸ ਨੇਪੀਅਰ ਨੂੰ ਹਦਾਇਤ ਕੀਤੀ ਕਿ ‘ਰਾਵੀ ਅਤੇ ਬਿਆਸ ਜਾਂ ਸਤਲੁਜ ਵਿਚਾਲੇ ਜੋ ਮਾਝੇ ਦਾ ਇਲਾਕਾ ਹੈ, ਇਸ ਉੱਤੇ ਕਰੜੀ ਨਜ਼ਰ ਰੱਖੀ ਜਾਵੇ। ਇਹ ਤਕਰੀਬਨ ਸਾਰਾ ਇਲਾਕਾ ਸਿੱਖਾਂ ਦਾ ਹੈ। ਜੇਕਰ ਪੰਜਾਬ ਵਿਚ ਕਿਤੇ ਬਗਾਵਤ ਹੋਈ ਤਾਂ ਇਹ ਅੰਮ੍ਰਿਤਸਰ ਦੇ ਉੱਤਰੀ ਇਲਾਕੇ ਮਾਝੇ ਵਿਚ ਹੀ ਹੋਵੇਗੀ।’ ਜਨਰਲ ਨੇਪੀਅਰ ਨੇ ਗਵਰਨਰ ਜਨਰਲ ਦੇ ਹੁਕਮਾਂ ਦੀ ਪਾਲਣਾ ਕੀਤੀ ਪਰ ਉਹ ਸਿੱਖਾਂ ਨੂੰ ਬਗਾਵਤ ਤੋਂ ਰੋਕ ਨਹੀਂ ਸਕਿਆ।
10 ਮਈ, 1857 ਨੂੰ ਮੇਰਠ ਵਿਚ ਗਦਰ ਸ਼ੁਰੂ ਹੋਣ ਤੋਂ ਨੌਂ ਘੰਟੇ ਪਹਿਲਾਂ ਅੰਬਾਲੇ ਵਿਚ ਤਾਇਨਾਤ ਫੌਜੀਆਂ ਨੇ ਬਗਾਵਤ ਦਾ ਬਿਗਲ ਵਜਾ ਦਿੱਤਾ ਪਰ ਅੰਗਰੇਜ਼ ਸਰਕਾਰ ਵੱਲੋਂ ਤੁਰੰਤ ਕੀਤੀ ਕਾਰਵਾਈ ਅਤੇ ਫੌਜ ਭੇਜਣ ਨਾਲ ਹਾਲਾਤ ਉੱਤੇ ਕਾਬੂ ਪਾ ਲਿਆ ਗਿਆ ਅਤੇ ਬਾਗੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ। ਪਰ ਉਹ ਇਸ ਇਲਾਕੇ ਦੇ ਆਮ ਲੋਕਾਂ ਨੂੰ ਨਹੀਂ ਰੋਕ ਸਕੇ। ਰੋਪੜ ਦੇ ਇਲਾਕੇ ਦੇ ਇਕ ਸਿੱਖ ਕਾਰਦਾਰ ਸ: ਮੋਹਰ ਸਿੰਘ ਨੇ ਜਦੋਂ ਗਦਰ ਦੀ ਗੂੰਜ ਸੁਣੀ ਤਾਂ ਉਸ ਨੇ ਆਪਣੇ ਇਲਾਕੇ ਵਿਚੋਂ ਅੰਗਰੇਜ਼ਾਂ ਦਾ ਖੁਰਾ-ਖੋਜ ਮੁਕਾਉਣ ਦਾ ਫੈਸਲਾ ਕਰ ਲਿਆ। ਉਸ ਨੇ ਕੁਝ ਪਹਾੜੀ ਰਾਜਿਆਂ ਤੇ ਕੁਝ ਹੋਰ ਮੁਹਤਬਰ ਬੰਦਿਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਫ਼ਰੰਗੀ ਵਿਰੁੱਧ ਝੰਡਾ ਬੁਲੰਦ ਕਰਨ ਲਈ ਆਖਿਆ।
ਦੁਸ਼ਮਣ ਨੇ ਮੋਹਰ ਸਿੰਘ ਉੱਤੇ ਜ਼ੋਰਦਾਰ ਹੱਲਾ ਬੋਲਿਆ। ਉਸ ਨੇ ਵੀ ਅੱਗੋਂ ਡਟ ਕੇ ਮੁਕਾਬਲਾ ਕੀਤਾ ਪਰ ਮੈਦਾਨ ਫ਼ਰੰਗੀਆਂ ਦੇ ਹੱਥ ਰਿਹਾ। ਸ: ਮੋਹਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅੰਬਾਲੇ ਲਿਆਂਦਾ ਗਿਆ ਅਤੇ ਫਾਂਸੀ ਚਾੜ੍ਹ ਦਿੱਤਾ ਗਿਆ। ਉਸ ਵੇਲੇ ਅੰਬਾਲੇ ਦਾ ਡਿਪਟੀ ਕਮਿਸ਼ਨਰ ਡਗਲਸ ਫੋਰਸਾਈਥ ਸੀ। ਉਸ ਵੱਲੋਂ ਸ: ਮੋਹਰ ਸਿੰਘ ਬਾਰੇ ਕਹੇ ਗੲੇ ਇਹ ਸ਼ਬਦ ਇਕ ਤਰ੍ਹਾਂ ਨਾਲ ਉਸ ਨੂੰ ਦਿੱਤੀ ਗਈ ਸ਼ਰਧਾਂਜਲੀ ਹਨ : ‘ਇਹ ਬੜਾ ਵਿਲੱਖਣ ਤੱਥ ਹੈ ਕਿ ਪੰਜਾਬ ਵਿਚ, ਨਹੀਂ ਸਾਰੇ ਉੱਤਰੀ ਭਾਰਤ ਵਿਚ ਜਿਸ ਬੰਦੇ ਨੂੰ ਬਗਾਵਤ ਦੇ ਦੋਸ਼ ਵਿਚ ਸਭ ਤੋਂ ਪਹਿਲਾਂ ਫਾਂਸੀ ’ਤੇ ਲਟਕਾਇਆ ਗਿਆ, ਉਹ ਇਕ ਸਿੱਖ ਸੀ (ਭਾਵੇਂ ਉਹ ਫੌਜੀ ਨਹੀਂ ਸੀ)।’
ਰਿਆਸਤ ਨਾਭਾ ਦੇ ਕਸਬੇ ਜੈਤੋ ਵਿਚ ਸ਼ਾਮ ਦਾਸ ਨਾਂਅ ਦੇ ਇਕ ਫਕੀਰ ਨੇ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ। ਰਿਆਸਤ ਨਾਭਾ ਅਤੇ ਫਰੀਦਕੋਟ ਦੇ ਬਹੁਤ ਸਾਰੇ ਸਿੱਖ ਇਸ ਫਕੀਰ ਨਾਲ ਰਲ ਗੲੇ। ਉਨ੍ਹਾਂ ਨੇ ਰਿਆਸਤ ਨਾਭਾ, ਜੀਂਦ ਅਤੇ ਅੰਗਰੇਜ਼ਾਂ ਦੀ ਸਾਂਝੀ ਫੌਜ ਦਾ ਸਿੱਖਾਂ ਦੇ ਇਕ ਪਿੰਡ ਦਾਬੜੀ ਵਿਚ ਡਟ ਕੇ ਮੁਕਾਬਲਾ ਕੀਤਾ। ਆਖਰ ਫਕੀਰ ਦੀ ਫੌਜ ਹਾਰ ਗਈ। ਫਕੀਰ ਨੂੰ ਅੰਬਾਲੇ ਲਿਆ ਕੇ ਫਾਂਸੀ ਦੇ ਦਿੱਤੀ ਗਈ। ਸਿੱਖਾਂ ਦੇ ਬਾਗੀ ਪਿੰਡ ਦਾਬੜੀ ਦਾ ਧਰਤੀ ਤੋਂ ਬਿਲਕੁਲ ਸਫਾਇਆ ਕਰ ਦਿੱਤਾ ਗਿਆ।
ਸਿੱਖ ਰਾਜੇ ਬਿਨਾਂ-ਸ਼ੱਕ ਅੰਗਰੇਜ਼ਾਂ ਦੇ ਵਫ਼ਾਦਾਰ ਸਨ ਪਰ ਉਨ੍ਹਾਂ ਦੀਆਂ ਰਿਆਸਤਾਂ ਦੀ ਸਿੱਖ ਪਰਜਾ ਅੰਗਰੇਜ਼-ਭਗਤ ਨਹੀਂ ਸੀ। ਸਰ ਐਵਲਿਨ ਵੁੱਡ (ਜੋ ਮਗਰੋਂ ਫੀਲਡ ਮਾਰਸ਼ਲ ਬਣ ਗਿਆ ਸੀ) ਲਿਖਦਾ ਹੈ, ‘ਮਹਾਰਾਜਾ ਨਾਭਾ ਦੀ ਪਰਜਾ ਅੰਗਰੇਜ਼ਾਂ ਦੇ ਵਿਰੁੱਧ ਸੀ ਅਤੇ ਉਸ ਦੇ ਸਲਾਹਕਾਰ ਵੀ ਦਿਲੋਂ ਅੰਗਰੇਜ਼ਾਂ ਦੇ ਵਫ਼ਾਦਾਰ ਨਹੀਂ ਸਨ।’ ਜਦੋਂ ਵੀ ਮੌਕਾ ਮਿਲਦਾ ਸੀ, ਉਹ ਅੰਗਰੇਜ਼ਾਂ ਦਾ ਵਿਰੋਧ ਹੀ ਕਰਦੇ ਸਨ। ਪਟਿਆਲੇ ਦੀ ਹਾਲਤ ਇਸ ਤੋਂ ਵੀ ਮਾੜੀ ਸੀ। ਅੰਬਾਲੇ ਦਾ ਡਿਪਟੀ ਕਮਿਸ਼ਨਰ ਫੋਰਸਾਈਥ ਦੱਸਦਾ ਹੈ ਕਿ ‘ਅੰਗਰੇਜ਼ਾਂ ਨੂੰ ਮਦਦ ਦੇਣ ਬਾਰੇ ਪਟਿਆਲੇ ਦੇ ਸ਼ਾਹੀ ਖਾਨਦਾਨ ਵਿਚ ਫੁੱਟ ਪਈ ਹੋਈ ਸੀ। ਮਹਾਰਾਜੇ ਦਾ ਆਪਣਾ ਭਰਾ ਹੀ ਅੰਗਰੇਜ਼ਾਂ ਨੂੰ ਮਦਦ ਦੇਣ ਦੇ ਵਿਰੁੱਧ ਸੀ। ਮਹਾਰਾਜੇ ਨੇ ਉਸ ਨੂੰ ਕਾਬੂ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਤਾਂ ਜੋ ਉਹ ਕੋਈ ਸ਼ਰਾਰਤ ਨਾ ਕਰ ਸਕੇ।’ ਇਸ ਦੇ ਬਾਵਜੂਦ ਮਹਾਰਾਜੇ ਦੀ ਪਰਜਾ, ਖਾਸ ਤੌਰ ’ਤੇ ਸਿੱਖ-ਵਸੋਂ ਅੰਗਰੇਜ਼ਾਂ ਦੇ ਵਿਰੁੱਧ ਹੀ ਰਹੀ। ਲੁਧਿਆਣੇ ਵਿਚ ਵੀ ਬਗਾਵਤ ਦੀ ਚੰਗਿਆੜੀ ਭਖ ਰਹੀ ਸੀ।
ਡਿਪਟੀ ਕਮਿਸ਼ਨਰ ਰਿਕਟਸ ਦੇ ਕਹਿਣ ਅਨੁਸਾਰ ਝਾਂਸੀ, ਨਿਮੱਚ ਅਤੇ ਬਰੇਲੀ ਵਿਚ ਸਥਿਤ ਬਾਗੀ ਸਿੱਖ ਸਿਪਾਹੀਆਂ ਨੇ ਵਿਦਰੋਹ ਵਿਚ ਚੰਗਾ ਯੋਗਦਾਨ ਪਾਇਆ। ਜਦੋਂ ਜਲੰਧਰ ਦੇ ਬਾਗੀ ਲੁਧਿਆਣੇ ਪਹੁੰਚੇ ਤਾਂ ਸਿੱਖਾਂ ਸਮੇਤ ਹਰ ਵਰਗ ਦੇ ਲੋਕ ਉਨ੍ਹਾਂ ਦੇ ਨਾਲ ਹੋ ਗੲੇ। ਜਦੋਂ ਇਹ ਭੀੜ ਲੁਧਿਆਣੇ ਤੋਂ ਰਵਾਨਾ ਹੋਈ ਤਾਂ ਅੰਗਰੇਜ਼ਾਂ ਨੇ ਕੁਝ ਸਥਾਨਕ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹਰ ਵਰਗ ਦੇ ਨੁਮਾਇੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ।
ਇਸ ਵਿਦਰੋਹ ਵਿਚ ਸਿੱਖਾਂ ਦੇ ਯੋਗਦਾਨ ਬਾਰੇ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠਾ ਪ੍ਰਚਾਰ ਕੀਤਾ ਗਿਆ। ਐਫ. ਬੀ. ਗੁਬਨਜ਼ ਨੇ ਇਸ ਝੂਠੇ ਪ੍ਰਚਾਰ ਦਾ ਕਾਫ਼ੀ ਹੱਦ ਤੱਕ ਖੰਡਨ ਕੀਤਾ ਹੈ। ਉਹ ਕਹਿੰਦੇ ਹਨ, ‘ਗਦਰ ਦੇ ਸੰਕਟ ਸਮੇਂ ਸਿੱਖਾਂ ਨੇ ਜੋ ਭੂਮਿਕਾ ਨਿਭਾਈ, ਉਸ ਨੂੰ ਵੱਡੇ ਪੱਧਰ ’ਤੇ ਗਲਤ ਸਮਝਿਆ ਗਿਆ ਹੈ। ਉਨ੍ਹਾਂ ਨੂੰ ਅੰਗਰੇਜ਼ਾਂ ਦੇ ਵਫ਼ਾਦਾਰ ਕਿਹਾ ਜਾਂਦਾ ਹੈ ਜੋ ਕਿ ਉਹ ਅਸਲ ਵਿਚ ਨਹੀਂ ਸਨ। ਆਮ ਤੌਰ ’ਤੇ ਸਾਰੇ ਪੰਜਾਬੀਆਂ ਨੂੰ ਸਿੱਖ ਸਮਝ ਲਿਆ ਜਾਂਦਾ ਹੈ, ਜਿਸ ਕਾਰਨ ਕਈ ਭੁਲੇਖੇ ਪੈਦਾ ਹੋ ਜਾਂਦੇ ਹਨ।’ ਅਸਲ ਵਿਚ ਵਰਦੀਧਾਰੀ ਸਿੱਖ ਫੌਜੀ ਹੈ ਹੀ ਕਿਥੇ ਸਨ, ਜੋ ਅੰਗਰੇਜ਼ਾਂ ਦੀ ਮਦਦ ਕਰਦੇ!
ਨਾ ਹੀ ਆਮ ਸਾਦੇ ਕੱਪੜੇ ਪਹਿਨਣ ਵਾਲੇ ਉਨ੍ਹਾਂ ਦੇ ਹੋਰ ਭਰਾਵਾਂ ਨੇ ਅੰਗਰੇਜ਼ਾਂ ਦੀ ਮਦਦ ਕਰਨ ਵਾਲੀ ਕੋਈ ਗੱਲ ਕੀਤੀ। ਇਹ ਧਾਰਨਾ ਬਿਲਕੁਲ ਨਿਰਮੂਲ ਹੈ ਕਿ ਪਿੰਡਾਂ ਦੇ ਸਿੱਖ ਫਿਰੰਗੀ ਦੇ ਵਫ਼ਾਦਾਰ ਸਨ। ਪੰਜਾਬ ਤੋਂ ਬਾਹਰ ਜਿਥੇ ਅੰਗਰੇਜ਼ਾਂ ਦਾ ਸ਼ਿਕੰਜਾ ਕੁਝ ਢਿੱਲਾ ਸੀ, ਸਿੱਖਾਂ ਨੇ ਵਿਦਰੋਹ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। 3 ਜੂਨ, 1857 ਨੂੰ ਗਦਰ ਕਾਰਨ ਝਾਂਸੀ ਵਿਚ ਬੜੀ ਗੰਭੀਰ ਸਥਿਤੀ ਪੈਦਾ ਹੋ ਗਈ। 12 ਐਨ. ਆਈ. ਫੌਜੀ ਟੁਕੜੀ ਦੇ ਜਵਾਨਾਂ ਨੇ ਬਗਾਵਤ ਵਿਚ ਮਹੱਤਵਪੂਰਨ ਹਿੱਸਾ ਲਿਆ। ਲੈਫਟੀਨੈਂਟ ਸਕਾਟ ਇਸ ਸਾਕੇ ਦੇ ਚਸ਼ਮਦੀਦ ਗਵਾਹ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਝਾਂਸੀ ਦੇ ਇਸ ਗਦਰ ਦੀ ਕਈ ਸਿੱਖ ਸਿਪਾਹੀਆਂ ਨੇ ਅਗਵਾਈ ਕੀਤੀ।
ਨੌਗੌਂਗ (ਯੂ. ਪੀ.) ਵਿਚ 10 ਜੂਨ, 1857 ਨੂੰ ਬਗਾਵਤ ਹੋਈ। ਉਥੇ ਵੀ 12 ਐਨ. ਆਈ. ਦੀ ਇਕ ਟੁਕੜੀ ਸਥਿਤ ਸੀ। ਇਸ ਟੁਕੜੀ ਵਿਚ ਸ਼ਾਮਿਲ ਸਿੱਖ ਸਿਪਾਹੀਆਂ ਨੇ ਵੀ ਉਥੇ ਵਿਦਰੋਹ ਦੀ ਅਗਵਾਈ ਕੀਤੀ। ਮਹੂ ਵਿਚ ਤਾਇਨਾਤ ਫੌਜ ਨੇ ਇਕ ਜੁਲਾਈ 1857 ਨੂੰ ਬਗਾਵਤ ਕੀਤੀ। ਇਸ ਬਗਾਵਤ ਵਿਚ 23 ਐਨ. ਆਈ. ਦੇ ਜਵਾਨਾਂ ਨੇ ਮੁੱਖ ਭੂਮਿਕਾ ਨਿਭਾਈ। ਰਜਮੈਂਟ ਦੇ ‘ਮਸਟਰ ਰੋਲ’ ਮੁਤਾਬਿਕ ਇਸ ਰਜਮੈਂਟ ਵਿਚ ਕੁੱਲ 124 ਪੰਜਾਬੀ ਜਵਾਨ ਸ਼ਾਮਿਲ ਸਨ, ਜਿਨ੍ਹਾਂ ਵਿਚੋਂ 68 ਸਿੱਖ ਸਨ। ਇਹ ਸਾਰੇ ਮਾਝੇ ਨਾਲ ਸੰਬੰਧਿਤ ਸਨ। ਸਿੱਖ ਸਿਪਾਹੀਆਂ ਨੇ ਇਥੇ ਬਹਾਦਰੀ ਦੇ ਕਈ ਕਾਰਨਾਮੇ ਕੀਤੇ। (ਚਲਦਾ)
-‘ਦੀ ਟ੍ਰਿਬਿਊਨ’ ਤੋਂ
ਅਨੁਵਾਦ : ਨਰਿੰਜਨ ਸਿੰਘ ਸਾਥੀ

30 May 2007
ਤੰਬਾਕੂਨੋਸ਼ੀ ਰਹਿਤ ਦਿਵਸ - ਮੌਤ ਜਾਂ ਜ਼ਿੰਦਗੀ - ਚੋਣ ਤੁਸੀਂ ਆਪ ਕਰਨੀ ਹੈ?
ਭਾਰਤ ਸਮੇਤ ਵਿਸ਼ਵ ਭਰ ਵਿਚ 31 ਮਈ ਦਾ ਦਿਨ, ‘ਤੰਬਾਕੂ ਦੀ ਵਰਤੋਂ ਨਾ ਕਰਨ ਦੇ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਬੇਸ਼ੱਕ ਪੰਜਾਬ ਵਿਚ ਦੇਸ਼ ਤੇ ਦੂਸਰੇ ਭਾਗਾਂ ਦੇ ਮੁਕਾਬਲੇ ਤੰਬਾਕੂ ਦੀ ਖਪਤ ਕਾਫੀ ਘੱਟ ਹੈ ਪਰ ਜ਼ਰਦੇ ਦੀ ਖਪਤ ਵਿਚ ਹੋ ਰਿਹਾ ਲਗਾਤਾਰ ਵਾਧਾ ਸਾਨੂੰ ਸ਼ਰਮਸਾਰ ਕਰਦਾ ਹੈ ਅਤੇ ਬਹਾਦਰ ਪੰਜਾਬੀਆਂ ਦੀਆਂ ਆਉਣ ਵਾਲੀਆਂ ਨਸਲਾਂ ’ਤੇ ਪ੍ਰਸ਼ਨ-ਚਿੰਨ੍ਹ ਵੀ ਲਗਾਉਂਦਾ ਹੈ।
ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ ਸਾਲ 25 ਲੱਖ ਵਿਅਕਤੀ, ਤੰਬਾਕੂਨੋਸ਼ੀ ਕਾਰਨ ਪੈਦਾ ਹੋਣ ਵਾਲੀਆਂ ਉਲਝਣਾਂ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਧੱਕੇ ਜਾਂਦੇ ਹਨ। ਇਨ੍ਹਾਂ ਵਿਚੋਂ 70 ਫੀਸਦੀ ਫੇਫੜਿਆਂ ਦੀ ਕੈਂਸਰ ਨਾਲ ਮਰਦੇ ਹਨ ਅਤੇ 20 ਤੋਂ 25 ਫੀਸਦੀ ਦਿਲ ਦੇ ਰੋਗਾਂ ਦੇ ਮਰੀਜ਼ਾਂ ਦਾ ਪਿਛੋਕੜ ਤੰਬਾਕੂਨੋਸ਼ੀ ਹੁੰਦਾ ਹੈ।
ਭਾਰਤ ਵਿਚ ਮੂੰਹ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿਸ਼ਵ ਭਰ ਵਿਚ ਸਭ ਤੋਂ ਜ਼ਿਆਦਾ ਹੈ ਕਿਉਂਕਿ ਸਾਡੇ ਮੁਲਕ ਦੇ ਲੋਕ ‘ਜ਼ਰਦਾ’ ਅਤੇ ‘ਖਿਆਨੀ’ ਦੇ ਰੂਪ ਵਿਚ ਤੰਬਾਕੂ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਤੰਬਾਕੂ ਦੀ ਵਰਤੋਂ ਨਾ ਕਰਨ ਵਾਲਿਆਂ ਵਿਚ ਮੂੰਹ ਦਾ ਕੈਂਸਰ ਹੋਣ ਦਾ ਖ਼ਤਰਾ 0.38 ਫੀਸਦੀ 1000 ਹੈ, ਜਦੋਂ ਕਿ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਵਿਚ ਇਹ ਦਰ 8 ਪ੍ਰਤੀ 1000 ਹੈ।
ਪ੍ਰਸਿੱਧ ਬ੍ਰਿਟਿਸ਼ ਨਸ-ਵਿਗਿਆਨੀ ਡਾ: ਫਰਿਡ ਪਲੱਮ ਦਾ ਕਹਿਣਾ ਹੈ ਕਿ ਤੰਬਾਕੂਨੋਸ਼ੀ ਦਿਮਾਗ ਦੇ ਦੌਰੇ (ਬ੍ਰੇਨ ਸਟ੍ਰੋਕ) ਦੀ ਬਿਮਾਰੀ ਦਾ ਮੁੱਖ ਕਾਰਨ ਹੈ। ਤੰਬਾਕੂਨੋਸ਼ੀ ਨਾਲ ਜੁੜੀਆਂ ਬਿਮਾਰੀਆਂ ਦੇ ਇਕ ਭਾਰਤੀ ਮਾਹਿਰ ਪ੍ਰੋ: ਸੀ. ਆਰ. ਸੋਮਨ ਦੀ ਖੋਜ ਦੇ ਅੰਕੜੇ ਦੱਸਦੇ ਹਨ ਕਿ ਹਰ ਪੀਤੀ ਸਿਗਰਟ ਸੰਬੰਧਿਤ ਵਿਅਕਤੀ ਦੀ ਉਮਰ ’ਤੇ 5.5 ਮਿੰਟਾਂ ਦਾ ਕੱਟ ਮਾਰਦੀ ਹੈ।
ਤੰਬਾਕੂ ਦੇ ਧੂੰੲੇਂ ਵਿਚ ਮੌਜੂਦ ਜ਼ਹਿਰੀਲੀਆਂ ਗੈਸਾਂ ਸਭ ਤੋਂ ਪਹਿਲਾਂ ਫੇਫੜਿਆਂ ਦੇ ਸੈੱਲਜ਼ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਤੰਬਾਕੂ ਦੇ ਧੂੰੲੇਂ ਵਿਚ ਲਗਭਗ 4000 ਕੈਮੀਕਲਜ਼ ਮੌਜੂਦ ਹੁੰਦੇ ਹਨ, ਜਿਨ੍ਹਾਂ ਵਿਚੋਂ ਬਹੁਤੇ ਇਕ ਤਰ੍ਹਾਂ ਨਾਲ ਜ਼ਹਿਰ ਹੀ ਹੁੰਦੇ ਹਨ। ਇਹੋ ਕਾਰਨ ਹੈ ਕਿ ਜ਼ਿਆਦਾ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਚ ਤੰਬਾਕੂ ਨਾ ਪੀਣ ਵਾਲਿਆਂ ਦੇ ਮੁਕਾਬਲੇ ਫੇਫੜਿਆਂ ਦੀ ਕੈਂਸਰ 15 ਤੋਂ 30 ਗੁਣਾ ਵਧ ਪਾਈ ਜਾਂਦੀ ਹੈ।
ਆਮ ਜਨਤਾ ਨੂੰ ਹਾਲੇ ਇਸ ਗੱਲ ਦਾ ਗਿਆਨ ਨਹੀਂ ਕਿ ਸਿਗਰਟ\ਬੀੜੀ ਦੇ ਧੁਖਦੇ ਸਿਰੇ ਤੋਂ ਨਿਕਲਦਾ ਧੂੰਆਂ (ਸੈਕਿੰਡ-ਹੈਂਡ ਧੂੰਆਂ), ਨਾਲ ਕੰਮ ਕਰਨ ਵਾਲਿਆਂ ਜਾਂ ਘਰ ਦੇ ਜੀਆਂ ਨੂੰ ਵੀ ਤੰਬਾਕੂਨੋਸ਼ੀ ਕਾਰਨ ਪੈਦਾ ਹੋਣ ਵਾਲੇ ਖ਼ਤਰਿਆਂ ਦੇ ਰੂ-ਬ-ਰੂ ਕਰ ਸਕਦਾ ਹੈ। ਡਾਕਟਰੀ ਵਿਗਿਆਨ ਦੇ ਖੇਤਰ ਵਿਚ ਅੱਜ ਇਹ ਇਕ ਖੂਬ ਜਾਣੀ-ਪਛਾਣੀ ਸੱਚਾਈ ਹੈ ਕਿ ਜ਼ਿਆਦਾ ਤੰਬਾਕੂ ਪੀਣ ਜਾਂ ਇਸ ਦੀ ਕਿਸੇ ਹੋਰ ਰੂਪ ਵਿਚ ਵਰਤੋਂ ਕਰਨ ਨਾਲ ਸੰਬੰਧਿਤ ਮਰਦ ਦੇ ਵੀਰਜ਼ ਵਿਚਲੇ ਸ਼ੁਕਰਾਣੂਆਂ ਵਿਚ ਵਿਗਾੜ ਆ ਸਕਦਾ ਹੈ, ਜੋ ਅੱਗੇ ਉਸ ਦੇ ਬੱਚਿਆਂ ਵਿਚ ਜਮਾਂਦਰੂ ਨੁਕਸਾਂ ਦਾ ਕਾਰਨ ਬਣ ਸਕਦਾ ਹੈ।
ਔਰਤਾਂ ਨੂੰ ਤਾਂ ਇਹ ਸ਼ੁਗਲ ਹੋਰ ਵੀ ਮਹਿੰਗਾ ਪੈਂਦਾ ਹੈ। ਕਿੰਗਜ਼ ਕਾਲਜ ਹਸਪਤਾਲ, ਲੰਦਨ ਵਿਖੇ ਨਿਯੁਕਤ ਔਰਤਾਂ ਦੀਆਂ ਬਿਮਾਰੀਆਂ ਦੇ ਇਕ ਮਾਹਿਰ ਡਾ: ਜੋਨ ਸਟੱਡ ਦਾ ਕਹਿਣਾ ਹੈ ਕਿ ਤੰਬਾਕੂਨੋਸ਼ੀ ਕਰਨ ਵਾਲੀਆਂ ਔਰਤਾਂ ਵਿਚ ਸੈਕਸ ਲਈ ਤੀਬਰ ਤਾਂਘ ਪੈਦਾ ਕਰਨ ਵਾਲੇ ਹਾਰਮੋਨ-ਐਸਟ੍ਰੋਜਨ ਦਾ ਉਤਪਾਦਨ ਘਟ ਜਾਂਦਾ ਹੈ। ਫਲਸਰੂਪ ਤੰਬਾਕੂਨੋਸ਼ੀ ਕਰਨ ਵਾਲੀਆਂ ਵਿਚ ਤੰਬਾਕੂ ਨਾ ਪੀਣ ਵਾਲੀਆਂ ਔਰਤਾਂ ਦੇ ਮੁਕਾਬਲੇ ਮਾਸਿਕ ਧਰਮ-ਚੱਕਰ ਲਗਭਗ ਪੰਜ ਸਾਲ ਪਹਿਲਾਂ ਬੰਦ ਹੋ ਜਾਂਦਾ ਹੈ। ਸੋ, ਤੰਬਾਕੂ ਪੀਣ ਵਾਲੀਆਂ ਔਰਤਾਂ, ਆਪਣੇ ਹਾਣ ਦੀਆਂ ਤੰਬਾਕੂ ਨਾ ਪੀਣ ਵਾਲੀਆਂ ਔਰਤਾਂ ਦੇ ਮੁਕਾਬਲੇ ਬਹੁਤ ਪਹਿਲਾਂ ਹੀ ਬੁੱਢੀਆਂ ਦੀ ਸੂਚੀ ਵਿਚ ਸ਼ਾਮਿਲ ਹੋ ਜਾਂਦੀਆਂ ਹਨ।
ਤੰਬਾਕੂਨੋਸ਼ੀ ਕਰਨ ਵਾਲੀ ਔਰਤ ਦਾ ਬੱਚਾ ਅਕਸਰ ਕਮਜ਼ੋਰ, ਰੋਗੀ ਅਤੇ ਸਮੇਂ ਤੋਂ ਪਹਿਲਾਂ ਜਨਮ ਲੈ ਲੈਂਦਾ ਹੈ। ਤੰਬਾਕੂ ਪੀਣ ਵਾਲੀਆਂ ਮਾਵਾਂ ਦੀ ਕੁੱਖੋਂ ਵਿਸ਼ਵ ਭਰ ਵਿਚ ਹਰ ਸਾਲ 30 ਲੱਖ ਹੈਂਡੀਕੈਪਡ ਬੱਚੇ ਜਨਮ ਲੈਂਦੇ ਹਨ।
ਉਪਰੋਕਤ ਤੱਥਾਂ ਦੀ ਰੌਸ਼ਨੀ ਵਿਚ ਵੇਖਿਆਂ, ਇਹ ਗੱਲ ਸਪੱਸ਼ਟ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲਾ ਵਿਅਕਤੀ ਹੌਲੀ-ਹੌਲੀ ਸਰੀਰਕ ਪੱਖੋਂ ਦੀਵਾਲੀਆ ਹੋ ਜਾਂਦਾ ਹੈ। ਗੱਲ ਕੀ, ਤੰਬਾਕੂਨੋਸ਼ੀ ਸੰਬੰਧਿਤ ਵਿਅਕਤੀ ਦੀ ਸ਼ਖ਼ਸੀਅਤ ’ਤੇ ਮਾਰੂ ਸੱਟ ਮਾਰਦੀ ਹੈ।
ਮਾਹਿਰ ਮਹਿਸੂਸ ਕਰਦੇ ਹਨ ਕਿ ਜੇਕਰ ਤੰਬਾਕੂਨੋਸ਼ੀ ਦੇ ਵਧ ਰਹੇ ਰੁਝਾਨ ਨੂੰ ਤਤਕਾਲ ਹੀ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਦੋ ਦਹਾਕਿਆਂ ਵਿਚ ਤੰਬਾਕੂਨੋਸ਼ੀ ਨਾਲ ਜੁੜੀਆਂ ਬਿਮਾਰੀਆਂ ਤੇ ਮੌਤਾਂ ਦੀ ਦਰ ਦੁੱਗਣੀ ਹੋ ਜਾਣ ਦੀ ਸੰਭਾਵਨਾ ਹੈ। ਇਸ ਲਈ ‘ਤੰਬਾਕੂ ਜਾਂ ਸਿਹਤ’ ਦੋਵਾਂ ਵਿਚੋਂ ਚੋਣ ਤੁਸੀਂ ਆਪ ਕਰਨੀ ਹੈ।
ਕਹਾਵਤ ਹੈ, ‘ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ।’ ਯਾਦ ਰੱਖੋ! ਜੇ ਤੁਸੀਂ ਤੰਬਾਕੂ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਬੱਚੇ ਵੀ ਤੁਹਾਨੂੰ ਵੇਖ ਕੇ ਜ਼ਰੂਰ ‘ਰੰਗ ਫੜਨਗੇ।’ ਅਜਿਹਾ ਸ਼ਾਇਦ ਤੁਸੀਂ ਨਹੀਂ ਚਾਹੁੰਦੇ। ਜ਼ਰਾ ਧਿਆਨ ਦੇਣਾ! ਤੰਬਾਕੂਨੋਸ਼ੀ ਸਬੰਧੀ ਕੀਤੇ ਖੋਜ ਦੇ ਕੰਮ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਜੇਕਰ ਇਕ ਵਿਅਕਤੀ 20 ਸਾਲਾਂ ਦੀ ਉਮਰ ਤੱਕ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਦਾ ਹੈ ਤਾਂ ਬਾਅਦ ਦੀ ਜ਼ਿੰਦਗੀ ਵਿਚ ਵੀ ਉਸ ਦੇ ਇਸ ਨਸ਼ੇ ਤੋਂ ਬਚੇ ਰਹਿਣ ਦੀਆਂ ਸੰਭਾਵਨਾਵਾਂ ਪੁਰ-ਉਮੀਦ ਹੁੰਦੀਆਂ ਹਨ। ਸੋ, ਇਸ ਤੱਥ ਤੋਂ ਸੇਧ ਲੈਂਦਿਆਂ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜਵਾਨ ਹੋ ਰਹੇ ਬੱਚਿਆਂ ’ਤੇ ਨਿਗਰਾਨੀ ਰੱਖਣ।
ਤੰਬਾਕੂਨੋਸ਼ੀ ਦੀ ਆਦਤ ਸਬੰਧੀ ਕੀਤੇ ਗੲੇ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਇਕ ਸਿਗਰਟਨੋਸ਼ ਕਿਸੇ ਇਕ ਮਿਥੀ ਹੋਈ ਤਾਰੀਖ਼ ਨੂੰ ਪੂਰਾ ਦਿਨ ਸਿਗਰਟ ਨਹੀਂ ਪੀਂਦਾ ਤਾਂ ਇਹ ਸੰਭਵ ਹੈ ਕਿ ਉਹ ਆਪਣੀ ਇਸ ਆਦਤ ਤੋਂ, ਜੇ ਚਾਹੇ, ਛੁਟਕਾਰਾ ਪਾ ਸਕਦਾ ਹੈ। ਭਾਰਤ ਸਮੇਤ ਵਿਸ਼ਵ ਭਰ ਵਿਚ 31 ਮਈ ਦਾ ਦਿਨ ‘ਤੰਬਾਕੂ ਰਹਿਤ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ, ਯਾਨੀ ਤੰਬਾਕੂ ਦੀ ਵਰਤੋਂ ਤੋਂ ਪੂਰਾ ਦਿਨ ਪ੍ਰਹੇਜ਼ ਕਰਨ ਲਈ 31 ਮਈ ਦਾ ਦਿਨ ਨਿਸ਼ਚਿਤ ਕੀਤਾ ਜਾ ਚੁੱਕਾ ਹੈ। ਕੀ ਤੰਬਾਕੂ ਦੀ ਵਰਤੋਂ ਕਰਨ ਵਾਲੇ ਅਮਲੀ ਇਸ ਲੱਤ ਤੋ ਛੁਟਕਾਰਾ ਪਾਉਣ ਲਈ ਆਪਣੇ ਮੁਢਲੇ ਕਦਮ ਵਜੋਂ 31 ਮਈ ਨੂੰ ਪੂਰਾ ਦਿਨ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਗੇ? ਇਸ ਸਵਾਲ ਦੇ ਜਵਾਬ ਵਿਚ ਦ੍ਰਿੜ੍ਹਤਾ ਨਾਲ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ...ਹਾਂ! ਆਸ ਜ਼ਰੂਰ ਕੀਤੀ ਜਾ ਸਕਦੀ ਹੈ।
ਡਾ: ਹਰਚੰਦ ਸਿੰਘ ਸਰਹਿੰਦੀ

28 May 2007
ਇਹ ਕਿਹੋ ਜਿਹੇ ਸੱਭਿਆਚਾਰਕ ਸਮਾਗਮ!
ਮੈਨੂੰ ਸਮੇਂ-ਸਮੇਂ ’ਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ’ਚ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ। ਅੱਜਕਲ੍ਹ ਬਹੁਤੀਆਂ ਸਿੱਖਿਆ ਸੰਸਥਾਵਾਂ ’ਚ ਸੱਭਿਆਚਾਰ ਦੇ ਨਾਂਅ ’ਤੇ ਤਮਾਸ਼ਾ ਹੀ ਹੋ ਰਿਹਾ ਹੈ। ਸੱਭਿਆਚਾਰਕ ਸਮਾਰੋਹ ਨੂੰ ਦੇਖਦਿਆਂ ਮੈਂ ਅਕਸਰ ਸੋਚਦਾ ਹਾਂ ਕਿ ਗਜ਼ਬ ਦੇ ਠਰੰਮ੍ਹੇ ਵਾਲੀ ‘ਭੀਲਣੀ’ ਦੇ ਦੇਸ਼ ਦੇ ਬੱਚੇ ੲੇਨੇ ਬੇਲਗਾਮ ਕਿਉਂ ਹੋ ਗੲੇ ਹਨ? ‘ਸੁਦਾਮੇ’ ਵਰਗੀ ਸਹਿਣਸ਼ੀਲਤਾ ਕਿੱਥੇ ਗੁੰਮ ਹੈ? ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੇ ਦੇਸ਼ ਦੇ ਮੰਚ ਤੋਂ ਸਾਦਗੀ ਗਾਇਬ ਹੈ। ਡੀ. ਜੇ. ਦਾ ਖੱਪ ਰੌਲਾ ਜ਼ਰੂਰ ਹੈ। ਲਾਈਟਾਂ ਤੇ ਧੂੰਆਂ ਵੀ ਬਥੇਰਾ ਹੈ। ਅੱਜਕਲ੍ਹ ਸੱਭਿਆਚਾਰਕ ਪ੍ਰੋਗਰਾਮ ਦਾ ਅਰਥ ਮੰਚ ’ਤੇ ਫ਼ਿਲਮੀ ਕੈਸਿਟ ਲਾ ਕੇ ਨੱਚਣਾ-ਟੱਪਣਾ ਹੀ ਰਹਿ ਗਿਆ ਹੈ। ਇਸ ’ਚ ਵੀ ਕੋਈ ਬੁਰਾਈ ਨਹੀਂ ਪਰ ਗੀਤ-ਸੰਗੀਤ ਦੀ ਸੇਧ ਦੇਣ ਵਾਲਾ ਹੋਵੇ। ਕਾਂਟਾ ਲਗਾ, ਆਤੀ ਕਯਾ ਖੰਡਾਲਾ, ਲੜਕੀ ਕਮਾਲ ਦੇਖੀ, ਅੱਖੀਓਂ ਸੇ ਗੋਲੀ ਮਾਰੇ, ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ, ਅੱਖਰਾਂ ’ਚੋਂ ਤੂੰ ਦਿੱਸਦੀ ਰਾਤੀਂ ਮਿਲਣ ਨਾ ਆੲੀਂ ਵੇ ਆਦਿ ਹਿੰਦੀ-ਪੰਜਾਬੀ ਗੀਤਾਂ ਨੇ ਸਕੂਲਾਂ ਕਾਲਜਾਂ ਦੇ ਸੱਭਿਆਚਾਰਕ ਸਮਾਗਮਾਂ ਨੂੰ ਅਗਵਾ ਕਰ ਲਿਆ ਲਗਦਾ ਹੈ। ਜਦੋਂ ਕਦੇ ਅਧਿਆਪਕ ਸਾਹਿਬਾਨ ਨਾਲ ਗੱਲ ਤੋਰੀਦੀ ਹੈ ਤਾਂ ਉਨ੍ਹਾਂ ਦੀ ਸਥਿਤੀ ਉਸ ਬੇਵੱਸ ਬਾਪੂ ਵਰਗੀ ਲੱਗਦੀ ਹੈ ਜਿਸ ਦਾ ਪੁੱਤ ਬਾਗੀ ਹੋ ਗਿਆ ਹੋਵੇ। ਲਟਕਿਆਂ, ਝਟਕਿਆਂ ਤੇ ਮਟਕਿਆਂ ਦੇ ਦੌਰ ’ਚ ਸੁਥਰੀ ਪੰਜਾਬੀ ਗਾਇਕੀ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਕੋਇਲਾਂ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਗੀਤ ਤਾਂ ਗੁਆਚ ਹੀ ਗੲੇ ਹਨ। ਪ੍ਰੋ: ਮੋਹਨ ਸਿੰਘ, ਭਾਈ ਵੀਰ ਸਿੰਘ, ਸਾਹਿਰ ਲੁਧਿਆਣਵੀ, ਸ਼ਿਵ ਕੁਮਾਰ ਬਟਾਲਵੀ ਦਾ ਕਲਾਮ ਵੀ ਹੁਣ ਕਦੇ-ਕਦੇ ਹੀ ਕੰਨੀਂ ਪੈਂਦਾ ਹੈ। ਕੁਝ ਵਿਦਿਅਕ ਅਦਾਰਿਆਂ ’ਚ ਤਾਂ ਮੈਨੂੰ ਮਾਡਰਨ ਭੰਗੜਾ’ ਵੀ ਦੇਖਣ ਨੂੰ ਮਿਲਿਆ। ਭੰਗੜਾ ਪਾਉਣ ਵਾਲਿਆਂ ਨੇ ਕੁੜਤੇ ਨਾਲ ਬਹੁਤੀਆਂ ਤੰਗ ਜੀਨ ਦੀਆਂ ਪੈਂਟਾਂ ਪਾਈਆਂ ਹੋਈਆਂ ਸਨ। ਸੱਭਿਆਚਾਰਕ ਸਮਾਗਮਾਂ ’ਚ ਵਿਦਿਆਰਥੀ ਘਸੇ-ਪਿਟੇ ਲਤੀਫ਼ੇ ਸੁਣਾਈ ਜਾਂਦੇ ਹਨ ਜਾਂ ਫਿਰ ਜਾਨਵਰਾਂ ਦੀਆਂ ਆਵਾਜ਼ਾਂ ਕੱਢੀ ਜਾਂਦੇ ਹਨ। ਸਰੋਤੇ ਵੀ ਕੁਰਕੁਰੇ ਖਾ ਕੇ ਹਿੜ-ਹਿੜ ਕਰੀ ਜਾਂਦੇ ਹਨ। ਪੱਛਮੀ ਸੱਭਿਆਚਾਰ ਬਹੁਤ ਚੰਗਾ ਹੈ। ਪੱਛਮ ਦੇ ਲੋਕ ਸਾਡੇ ਤੋਂ ਇਕ ਸੌ ਗੁਣਾ ਜ਼ਿਆਦਾ ਇਮਾਨਦਾਰ ਹਨ। ਉਨ੍ਹਾਂ ਕੋਲ ਰਾਸ਼ਟਰੀ ਚਰਿੱਤਰ ਹੈ। ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਨਾ ਤਾਂ ਇਮਾਨਦਾਰੀ ਸਿੱਖ ਸਕੇ ਅਤੇ ਨਾ ਹੀ ਸਾਡੇ ਪੱਲੇ ਰਾਸ਼ਟਰੀ ਚਰਿੱਤਰ ਹੈ। ਸਾਡੇ ਕੋਲ ਅੰਗਰੇਜ਼ਾਂ ਵਾਲੇ ਕੱਪੜੇ ਜ਼ਰੂਰ ਹਨ। ਹੁਣ ਤਾਂ ਵਿਦਿਅਕ ਅਦਾਰਿਆਂ ’ਚ 365 ਦਿਨ ਹੀ ਫੈਸ਼ਨ ਮੇਲੇ ਵਰਗਾ ਮਾਹੌਲ ਰਹਿੰਦਾ ਹੈ। ਇਹੀ ਫੈਸ਼ਨ ਸੱਭਿਆਚਾਰਕ ਸਮਾਗਮਾਂ ’ਤੇ ਵੀ ਹਾਵੀ ਹੈ। ਵੱਖ-ਵੱਖ ਯੂਨੀਵਰਸਿਟੀਆਂ, ਸਕੂਲ ਬੋਰਡਾਂ, ਤਕਨੀਕੀ ਸਿੱਖਿਆ ਵਿਭਾਗ ਆਦਿ ਨੂੰ ਸੱਭਿਆਚਾਰਕ ਸਮਾਗਮਾਂ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਘੜਣੇ ਚਾਹੀਦੇ ਹਨ।
ਗੁਰਪ੍ਰੀਤ ਗਰੇਵਾਲ
-ਭਾਖੜਾ ਰੋਡ, ਨੰਗਲ-140124
(ਰੋਜ਼ਾਨਾ ਅਜੀਤ ਜਲੰਧਰ)
ਗੁਰਪ੍ਰੀਤ ਗਰੇਵਾਲ
-ਭਾਖੜਾ ਰੋਡ, ਨੰਗਲ-140124
(ਰੋਜ਼ਾਨਾ ਅਜੀਤ ਜਲੰਧਰ)
...ਦੁੱਧ ’ਚ ਮਧਾਣੀ ਨੱਚਦੀ
ਮਧਾਣੀ ਚੁੱਲ੍ਹੇ-ਚੌਕੇ ਦਾ ਅਹਿਮ ਅੰਗ ਰਹੀ ਹੈ। ਇਸ ਦਾ ਦੁੱਧ ਨਾਲ ਗੂੜ੍ਹਾ ਸਬੰਧ ਤੇ ਘਰ ਦੀ ਸੁਆਣੀ ਨਾਲ ਅਹਿਮ-ਖਾਸ ਰਿਸ਼ਤਾ ਵੀ ਰਿਹਾ ਹੈ। ਘਰ ਦੀ ਸੁਆਣੀ ਇਸ ਨਾਲ ਹੀ ਦੁੱਧ ਤੋਂ ਬਣੇ ਦਹੀਂ ਚਾਟੀ ਵਿਚ ਪਾ ਕੇ ਰਿੜਕਦਿਆਂ ਮੱਖਣ ਤਿਆਰ ਕਰਦੀ ਰਹੀ ਹੈ।
ਇਸ ਸਭ ਕਾਸੇ ਲਈ ਸਵੇਰ ਤੋਂ ਹੀ ਦੁੱਧ ਨੂੰ ਕਾੜ੍ਹਨੇ (ਮਿੱਟੀ ਦਾ ਘੜਾਨੁਮਾ ਬਰਤਨ) ਵਿਚ ਪਾ ਕੇ ਗੋਹਿਆਂ ਦੀ ਮੱਠੀ-ਮੱਠੀ ਅੱਗ ਉੱਪਰ ਕੜ੍ਹਨ ਲਈ ਰੱਖ ਦਿੱਤਾ ਜਾਂਦਾ। ਦੋ-ਚਾਰ ਘੰਟਿਆਂ ਬਾਅਦ ਗੋਹਿਆਂ ਦੀ ਅੱਗ ਬੁਝ ਜਾਂਦੀ ਤੇ ਦੁੱਧ ਉੱਪਰ ਮਲਾਈ ਦੀ ਮੋਟੀ ਤਹਿ ਬਣ ਜਾਂਦੀ। ਰਾਤ ਵੇਲੇ ਇਸ ਦੁੱਧ ਨੂੰ ਲੋੜੀਂਦੇ ਤਾਪਮਾਨ ਵਿਚ ਰੱਖ ਕੇ ਥੋੜ੍ਹੀ ਜਿਹੀ ਮਾਤਰਾ ਵਿਚ ਖਟਿਆਈ (ਜਿਵੇਂ ਪਹਿਲਾਂ ਬਣੇ ਦਹੀਂ/ਆਚਾਰ/ਨਿੰਬੂ) ਦੀ ਜਾਗ ਲਾ ਦਿੱਤੀ ਜਾਂਦੀ, ਜਿਸ ਦੀ ਰਸਾਇਣਕ ਕਿਰਿਆ ਨਾਲ ਦੁੱਧ ਤੋਂ ਦਹੀਂ ਬਣ ਜਾਂਦਾ। ਦਹੀਂ ਦਾ ਸੁਆਦ ਇਸ ਜਾਗ ’ਤੇ ਨਿਰਭਰ ਕਰਦਾ ਜੋ ਸੁਆਣੀ ਦੀ ਸੂਝ-ਸਿਆਣਪ ਦੀ ਪਰਖ ਹੋ ਨਿੱਬੜਦੀ। ਘਰ ਦਾ ਸੁਖਾਵਾਂ ਮਾਹੌਲ ਜਿਥੇ ਪਰਿਵਾਰਕ ਮਮਤਾ ਤੇ ਆਪਸੀ ਥਪਾਕ ਨੂੰ ਬਣਾਈ ਰੱਖਦਾ ਹੈ, ਉਥੇ ਸੂਝ-ਸਿਆਣਪ ਨੂੰ ਵੀ ਹੋਰ ਬੱਲ ਮਿਲਦਾ ਰਹਿੰਦਾ ਹੈ। ਇਸ ਦੇ ਉਲਟ ਤਣਾਅ ਭਰਿਆ ਮਾਹੌਲ ਤਾਂ ਕਈ ਵਾਰ ਬਣੇ-ਬਣਾੲੇ ਕੰਮ ਵਿਗਾੜ ਕੇ ਰੱਖ ਦਿੰਦਾ ਹੈ।
ਸੁਖਾਵੇਂ ਮਾਹੌਲ ’ਚ ਕੀਤੇ ਕੰਮ ਸੋਹਜ-ਸੁਆਦ ਨਾਲ ਨੱਕੋ-ਨੱਕ ਭਰੇ ਹੁੰਦੇ ਹਨ, ਕਿਉਂਕਿ ਇਸ ਮਾਹੌਲ ਵਿਚ ਕੀਤੇ ਗੲੇ ਕਾਜ-ਵਿਹਾਰਾਂ ’ਤੇ ਤਨ, ਮਨ ਤੇ ਸੂਝ ਦੀ ਵਰਤੋਂ ਹੋਈ ਹੁੰਦੀ ਹੈ। ਸੁਖਾਵੇਂ ਮਾਹੌਲ ਵਿਚ ਦੁੱਧ ਨੂੰ ਲੱਗੀ ਜਾਗ ਨਾਲ ਜਾਇਕੇਦਾਰ ਦਹੀਂ ਬਣਦਾ ਹੈ। ਇਸ ਦਹੀਂ ਨੂੰ ਜਦ ਸੁਆਣੀ ਚਾਟੀ ਵਿਚ ਪਾ ਕੇ ਮਧਾਣੀ ਨੂੰ ਗੇੜਾ ਦਿੰਦੀ ਹੈ ਤਾਂ ਮਾਨੋ ਮਧਾਣੀ ਨੱਚ ਉਠਦੀ ਹੈ :
‘ਮੇਰੀਆਂ ਬਾਹਾਂ ’ਤੇ ਨੱਚਦੀਆਂ ਚੂੜੀਆਂ ਤੇ ਦੁੱਧ ’ਚ ਮਧਾਣੀ ਨੱਚਦੀ।’
ਕਦੇ ਸਮਾਂ ਸੀ ਜਦ ਇੰਜ ਚਲਦੀਆਂ ਮਧਾਣੀਆਂ ਦੀ ਮਧੁਰ ਆਵਾਜ਼ ਕੰਨਾਂ ’ਚ ਮਿਸ਼ਰੀ ਘੋਲੀ ਰੱਖਦੀਆਂ ਤੇ ਚਾਟੀ ’ਚੋਂ ਉਠਦੀ ਮਹਿਕ ਆਲੇ-ਦੁਆਲੇ ਨੂੰ ਸੁਗੰਧਿਤ ਕਰੀ ਰੱਖਦੀ। ਘਰ-ਪਰਿਵਾਰ ਦਾ ਗੱਭਰੂ ਵੀ ਛੰਨਾ\ਕੌਲ\ਗਲਾਸ ਲੈ ਕੇ ਆਣ ਪੀੜ੍ਹੀ ’ਤੇ ਬਹਿੰਦਾ ਤੇ ‘ਅੱਧ-ਰਿੜਕੇ’ ਨੂੰ ਪੀ ਕੇ ਸਰਸ਼ਾਰ ਹੋ ਉਠਦਾ ਤੇ ਫਿਰ ਕੰਮਕਾਜ ਲਈ ਨਿਕਲ ਤੁਰਦਾ। ਸਮਾਂ ਬਦਲਣ ਨਾਲ ਸਾਡੇ ਕਾਰ-ਵਿਹਾਰ ਤੇ ਖਾਣ-ਪੀਣ ਵਿਚ ਵੀ ਕਾਫੀ ਤਬਦੀਲੀ ਆ ਚੁੱਕੀ ਹੈ। ਹੁਣ ਕੋਈ ਵਿਰਲਾ ਘਰ ਹੀ ਹੋਵੇਗਾ ਕਿ ਜਿਥੇ ਸੁਆਣੀ ਹੱਥੀਂ ਦੁੱਧ ਰਿੜਕਦੀ ਹੋਵੇਗੀ ਤੇ ਕੋਈ ਗੱਭਰੂ ‘ਅੱਧ-ਰਿੜਕਾ’ ਪੀਣ ਲਈ ਤਿਆਰ ਹੁੰਦਾ ਹੋਵੇਗਾ। ਹੁਣ ਤਾਂ ਮਧਾਣੀਆਂ ਵੀ ਬਿਜਲੀ ’ਤੇ ਚੱਲਣ ਲੱਗ ਪਈਆਂ ਹਨ ਤੇ ਸਾਡੀ ਜਾਗ ਵੀ ਚਾਹ ਖਾਸ ਕਰਕੇ ‘ਬਿਸਤਰ ਚਾਹ’ (ਬੈੱਡ ਟੀ) ਨਾਲ ਹੀ ਖੁੱਲ੍ਹਦੀ ਹੈ।

ਨਾ ਉਹ ਰਹੀਆਂ ਖੁਰਾਕਾਂ ਨਾ ਉਹ ਜ਼ੋਰ ਜਵਾਨੀ ਦੇ...
ਕੁਝ ਚਿਰ ਪਹਿਲਾਂ ਡਾ: ਪ੍ਰਤਾਪ ਸਿੰਘ ਦੀ ਕਵਿਤਾ ‘ਪੁਰਾਣੇ ਪੰਜਾਬ ਨੂੰ ਆਵਾਜ਼ਾਂ’ ਪਤਾ ਨਹੀਂ ਮੈਂ ਕਿਸ ਮੈਗਜ਼ੀਨ ਵਿਚ ਪੜ੍ਹੀ ਸੀ। ਕਵਿਤਾ ਪੜ੍ਹ ਕੇ ਇੰਜ ਲੱਗਿਆ ਜਿਵੇਂ ਮੈਂ ਕਈ ਦਹਾਕੇ ਪੁਰਾਣੇ ਆਪਣੇ ਪਿੰਡ ਪਹੁੰਚ ਗਿਆ ਹੋਵਾਂ। ਮੈਨੂੰ ਲੱਗਾ ਜਿਵੇਂ ਮੈਂ ਘਰ ਤੋਂ ਥੋੜ੍ਹਾ ਦੂਰ ਖੇਤਾਂ ਵਿਚ ਦੋ ਵੱਡੇ-ਵੱਡੇ ਵੀਲਾਂ ਵਾਲੇ ਅੱਠ ਹਾਰਸ ਪਾਵਰ ਦੇ ਇੰਜਣ ਦੀ ਠੁੱਕ-ਠੁੱਕ ਤੇ ਪੁਲੀ ’ਤੇ ਚੜ੍ਹੇ ਪਟੇ ਦੇ ਜੋੜ ਦੀ ਚਪੇੜ ਵਰਗੀ ਆਵਾਜ਼ ਦੇ ਨਾਲ-ਨਾਲ ਆਲੂ (ਪਾਣੀ ਡਿਗ ਡਿਗ ਧਰਤੀ ਵਿਚ ਬਣਿਆ ਟੋਆ) ਵਿਚ ਡਿਗਦੇ ਪਾਣੀ ਦੀ ਛਹਿਬਰ ਤੇ ਖਾਲ ਵਿਚ ਵਗਦੇ ਪਾਣੀ ਦੀ ਕਲਕਲ ਵਿਚ ਮੈਂ ਕਿਧਰੇ ਗੁਆਚ ਗਿਆ ਹੋਵਾਂ। ਮੈਨੂੰ ਲੱਗਾ ਜਿਵੇਂ ਨੇੜੇ ਉੱਗੇ ਵੱਡੇ ਬੋਹੜ ਦੀ ਸੰਘਣੀ ਛਾਂ ਨੇ ਮੈਨੂੰ ਆਪਣੀ ਆਗੋਸ਼ ਵਿਚ ਲੈ ਲਿਆ ਹੋਵੇ। ਦੂਜੇ ਹੀ ਪਲ ਇਉਂ ਲੱਗਿਆ ਜਿਵੇਂ ਵਿਹੜੇ ਵਿਚ ਨਿੰਮ, ਧਰੇਕ ਤੇ ਸ਼ਰੀਂਹ ਦੀ ਰਲਵੀਂ ਛਾਵੇਂ ਮੰਜੀ ਦੀ ਦੌਣ (ਪਿਆਂਦਾ) ਕੱਸਦਾ ਬਾਪੂ ਮੈਨੂੰ ਆਵਾਜ਼ਾਂ ਪਿਆ ਮਾਰਦਾ ਹੋਵੇ ਪਰ ਮੈਂ ਘਰ ਦੇ ਪਿਛਵਾੜੇ ਕੰਧ ਦੇ ਨਾਲ ਰਹਿੰਦੀ ਛਾਂ ਕਾਰਨ ਸਿੱਲ ਵਿਚ ਉੱਗੀਆਂ ਪੀਲਕਾਂ ਨਾਲੋਂ ਕਾਲੀਆਂ ਪੱਕ ਚੁੱਕੀਆਂ ਰਸੀਆਂ ਪੀਲਕਾਂ ਪਿਆ ਖਾਂਦਾ ਹੋਵਾਂ। ਦਿਨ ਦਾ ਪਹਿਲਾ ਪਹਿਰ ਢਲਦੇ ਈ ਦੁਪਹਿਰ ਵੇਲੇ ਜਿਵੇਂ ਮਾਂ ਮੈਨੂੰ ਤੰਦੂਰੇ ਲਾਈਆਂ ਰੋਟੀਆਂ, ਪਿਆਜ਼, ਪੂਤਨੇ ਤੇ ਗੁੜ ਨਾਲ ਬਣਾਈ ਚਟਨੀ ਨਾਲ ਖਾਣ ਨੂੰ ਆਖ ਰਹੀ ਹੋਵੇ ਤੇ ਮੈਂ ਕਿਸੇ ਸੰਘਣੇ ਤੂਤ ਦੀ ਦੋਸਾਂਗ ’ਤੇ ਬੈਠਾ ਲਾਲ ਉਨਾਭੀ ਗੋਹਲਾਂ ਖਾ-ਖਾ ਰੱਜ ਗਿਆ ਹੋਵਾਂ। ਬਾਪੂ ਕੱਚੀ ਲੱਸੀ ਦੇ ਘੁੱਟ ਨਾਲ ਤੰਦੂਰ ਦੀ ਮੋਟੀ ਪਰ ਲਜ਼ੀਜ਼ ਰੋਟੀ ਦੀ ਬੁਰਕੀ ਅੰਦਰ ਲੰਘਾਉਂਦਾ ਮੈਨੂੰ ਗਾਲ੍ਹਾਂ ਪਿਆ ਕੱਢਦਾ ਹੋਵੇ ਤੇ ਮੈਂ ਜਾਣੋ ਆਪਣੀ ਹੀ ਮਸਤੀ ਵਿਚ ਮਸਤ ਪਿੰਡ ਦੀ ਵੱਡੀ ਢਾਬ ਵਿਚ ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਪਿਆ ਲਾਉਂਦਾ ਹੋਵਾਂ।
ਸੱਚਮੁੱਚ ਹੀ ਤੁਹਾਨੂੰ ਭਾਵੇਂ ਯਕੀਨ ਨਾ ਆਉਂਦਾ ਹੋਵੇ ਪਰ ਇਹ ਕਿਸੇ ਸੁਪਨੇ ਪਿੱਛੇ ਲੁਕੀ ਹਕੀਕਤ ਵਾਂਗ ਸੱਚ ਹੈ ਪਰ ਹੁਣ ਮਹਿਜ਼ ਇਕ ਸੁਪਨਾ ਲਗਦਾ ੲੇ, ਸਿਰਫ ਇਕ ਸੁਪਨਾ। ਅੱਜ ਭਾਵੇਂ ਬਾਜ਼ਾਰ ਵਿਚ ਮਾਡਰਨ ਜ਼ਮਾਨੇ ਦੀਆਂ 36 ਸੌ ਚੀਜ਼ਾਂ ਦੀ ਲੱਜਤ ਅਸੀਂ ਚੱਖੀ ਹੋਵੇਗੀ, ਜਿਹੜੀ ਬਾਅਦ ਵਿਚ ਪਾਣੀ ਪੀਂਦੇ ਸਾਰ ਹੀ ਮੂੰਹ ਵਿਚੋਂ ਗਾਇਬ ਹੋ ਜਾਂਦੀ ੲੇ ਪਰ ਪੁਰਾਣੇ ਸਮੇਂ ਵਿਚ ਜੋ ਘਰੇਲੂ, ਕੁਦਰਤੀ ਅਤੇ ਰਵਾਇਤੀ ਵਸਤਾਂ ਦਾ ਸਵਾਦ ਸੀ, ਉਹ ਅੱਜ ਵੀ ਸਿਰਫ ਉਨ੍ਹਾਂ ਚੀਜ਼ਾਂ ਦਾ ਨਾਂਅ ਸੁਣ ਕੇ ਹੀ ਮੂੰਹ ਵਿਚ ਆਪਮੁਹਾਰੇ ਹੀ ਆ ਜਾਂਦਾ ੲੇ ਤੇ ਕਈ ਵਾਰੀ ਤਾਂ ਮੂੰਹ ’ਚ ਪਾਣੀ ਆ ਜਾਂਦਾ ਹੈ। ਖੇਤਾਂ ’ਚੋਂ ਪੁੱਟ ਕੇ ਲਿਆਂਦੇ ਹਰੇ ਛੋਲਿਆਂ ਦੀਆਂ ਭੁੱਜੀਆਂ ਹੋਲਾਂ ਤੇ ਨਰਮ-ਨਰਮ, ਕੂਲੀਆਂ-ਕੂਲੀਆਂ ਭੁੱਜੀਆਂ ਛੱਲੀਆਂ ਦੀ ਮਹਿਕ ਹੀ ਜਾਣੋ ਸਾਰੇ ਵਜੂਦ ਵਿਚ ਫੈਲ ਜਾਂਦੀ ੲੇ ਤੇ ਸਵਾਦ ਦਾ ਅੰਦਾਜ਼ਾ ਤੁਸੀਂ ਆਪੇ ਈ ਲਾ ਸਕਦੇ ਹੋ।
ਸਕੂਲ ਤੋਂ ਬਾਅਦ ਗਰਮੀਆਂ ਦੀ ਕਿਸੇ ਸ਼ਾਮ ਜਦੋਂ ਡੰਗਰ ਚਾਰ ਕੇ ਘਰ ਪਰਤਦਾ ਤਾਂ ਮਾਂ ਨੇ ਵੀ ਤਵੇ ’ਤੇ ਵੇਸਣ ਦੀ ਕੜ੍ਹੀ ਵਿਚ ਪਾਉਣ ਲਈ ਵੇਸਣ ਦੀਆਂ ਟਿੱਕੀਆਂ ਬਣਾਉਂਦੀ ਹੋਣਾ। ਚੰਗੇਰ ਵਿਚੋਂ ਚੋਰੀ-ਚੋਰੀ ਟਿੱਕੀ ਚੁੱਕ ਲੈਣੀ ਤੇ ਮਾਂ ਦੀਆਂ ਮਿੱਠੀਆਂ ਮੋਹ ਭਰੀਆਂ ਗਾਲ੍ਹਾਂ ਨਾਲ ਸਵਾਦ ਲਾ-ਲਾ ਖਾਣੀ। ਸਾਉਣ ਮਹੀਨੇ ਬਰਸਾਤਾਂ ਵਿਚ ਗੁੜ, ਭੁੱਜੇ ਦਾਣੇ, ਦਾਣੇਦਾਰ ਸਿਰਕਾ ਅਤੇ ਮਿੱਠੀਆਂ ਚੀਜ਼ਾਂ ਖਾ-ਖਾ ਕੇ ਤੇ ਗੰਦੇ ਪਾਣੀ ਵਿਚ ਫਿਰ-ਫਿਰ ਕੇ ਜਦ ਫੋੜੇ-ਫਿਨਸੀਆਂ ਨਿਕਲ ਆਉਣੇ ਤਾਂ ਮਾਂ ਨੇ ਕੌੜਾ ਨਿੰਮ ਵਰਗਾ ਚਾਸਕੂ ਖੁਆ-ਖੁਆ ਕੇ ਹੀ ਠੀਕ ਕਰ ਦੇਣੇ। ਸਾਵੇਂ ਵਾਲੇ ਦਿਨ ਦੁੱਧ ਦੀ ਫਿੱਕੀ ਖੀਰ ਤੇ ਮਿੱਠੇ ਪੂੜੇ ਜਦ ਮੂਹਰੇ ਆਉਣੇ ਤਾਂ ਹਨੇਰੀਆਂ ਲਿਆ ਦੇਣੀਆਂ ਖਾਣ ਵਾਲੀਆਂ। ਉਨ੍ਹਾਂ ਵੱਡੇ-ਵੱਡੇ ਪੂੜਿਆਂ ਦੀ ਲੱਜ਼ਤ ਅੱਜ ਤਾਈਂ ਵੀ ਮੂੰਹ ਵਿਚ ਘੁਲੀ ਫਿਰਦੀ ੲੇ। ਰਾਤ ਵੇਲੇ ਘਰ ਦੇ ਬਣਾੲੇ ਦਹੀਂ ਵਿਚ ਮਾਹਾਂ ਦੀ ਦਾਲ ਦੇ ਬਣਾੲੇ ਭੱਲੇ ਪਾ ਕੇ ਪੂਤਨੇ ਦੇ ਪੱਤਿਆਂ ਦੇ ਨਾਲ ਸਜਾ ਕੇ ਖਾਣ ਦਾ ਆਨੰਦ ਅੱਜ ਕਿਥੇ ਲੱਭਦੈ?
ਸਿਆਲ ਸ਼ੁਰੂ ਹੁੰਦੇ ਹੀ ਅਲਸੀ ਅਤੇ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣ ਜਾਣੀਆਂ ਤੇ ਪੂਰਾ ਸਿਆਲ ਮਜ਼ਾਲ ੲੇ ਕਿਤੇ ਠੰਢ ਲੱਗ ਜਾਣੀ। ਗੁਲਗਲੇ, ਘੁੰਗਣੀਆਂ, ਮਿਸੇ-ਮਿੱਠੇ ਮੰਡੇ, ਜੌਂਆਂ ਦੇ ਸੱਤੂ, ਤਲੀ ਛਿਟ, ਸੱਜਰ ਸੂਈ ਮੱਝ ਦੇ ਦੁੱਧ ਦੀ ਬੌਲਵੀ, ਚੂੰਡੀ, ਲੱਸੀ ਦਾ ਪਨੀਰ ਜਿਹਨੂੰ ਛਿੱਡੀ ਕਹਿੰਦੇ ਸੀ ਆਦਿ ਚੀਜ਼ਾਂ ਬਾਰੇ ਤਾਂ ਅੱਜ ਦੀ ਪੀੜ੍ਹੀ ਸ਼ਾਇਦ ਹੀ ਜਾਣਦੀ ਹੋਵੇ ਤੇ ਇਨ੍ਹਾਂ ਦੇ ਸਵਾਦ ਤੋਂ ਤਾਂ ਕੋਹਾਂ ਦੂਰ ੲੇ।
ਮੈਨੂੰ ਅਜੇ ਵੀ ਯਾਦ ੲੇ ਜਦ ਰੋਹੀ ਵਿਚ ਡੰਗਰ ਚਾਰਨ ਜਾਣਾ ਤਾਂ ਡੰਗਰਾਂ ਨੂੰ ਸੱਕੀ (ਨਹਿਰ) ਵਿਚ ਵਾੜ ਕੇ ਆਪ ਧੁੱਸੀ (ਬੰਨ੍ਹ) ਦੇ ਉੱਪਰ ਉੱਗੇ ਮਲ੍ਹਿਆਂ ਦੇ ਬੇਰ ਤੋੜ-ਤੋੜ ਖਾਂਦੇ ਰਹਿਣਾ ਤੇ ਜਾਂ ਫਿਰ ਉਥੋਂ ਉੱਗੀ ਛਿਤਰ ਥੋਰ੍ਹ ਨਾਲ ਲੱਗੀਆਂ ਲਾਲ-ਗੁਲਾਬੀ ਕੁੱਪੀਆਂ ਖਾਂਦੇ ਰਹਿਣਾ, ਜਿਨ੍ਹਾਂ ਦੀ ਕੰਡ ਫਿਰ ਸਾਰੀ ਰਾਤ ਲੜਦੀ ਰਹਿੰਦੀ। ਸਾਉਣ ਮਹੀਨੇ ਜਦ ਭਾਰੀ ਬਰਸਾਤਾਂ ਹੋਣੀਆਂ ਤਾਂ ਛੱਪੜਾਂ, ਟੋਭਿਆਂ ਇਥੋਂ ਤੱਕ ਕਿ ਨੀਵੀਆਂ ਰੋਹੀਆਂ ਵਿਚ ਕਈ-ਕਈ ਮਹੀਨੇ ਪਾਣੀ ਖੜ੍ਹ ਜਾਣਾ ਤੇ ਉਸ ਵਿਚ ਚਿੱਟੇ-ਚਿੱਟੇ ਕਮਲ ਦੇ ਫੁੱਲ ਖਿੜ ਆਉਣੇ, ਜਿਹੜੇ ਕਿ ਸਾਡੇ ਬਾਲ-ਮਨਾਂ ਵਾਂਗ ਪਵਿੱਤਰ ਪਾਕ ਹੋਣੇ। ਇਨ੍ਹਾਂ ਕਮਲ ਦੇ ਫੁੱਲਾਂ ਦੀਆਂ ਜੜ੍ਹਾਂ ਜੋ ਕਿ ਥੱਲੇ ਪਾਣੀ ਵਿਚ ਹੁੰਦੀਆਂ, ਵਿਚ ਗੋਲ-ਗੋਲ ਡੋਡੇ ਲੱਗੇ ਹੁੰਦੇ, ਜਿਨ੍ਹਾਂ ਨੂੰ ਨਾਪੇ ਕਹਿੰਦੇ ਸੀ। ਉਨ੍ਹਾਂ ਵਿਚ ਖਸ਼ਖਸ਼ ਵਰਗੇ ਬਰੀਕ ਦਾਣੇ ਨਿਕਲਣੇ। ਉਹ ਭਾਵੇਂ ਉਂਜ ਖਾ ਲਓ ਜਾਂ ਭੁੰਨ ਕੇ ਡਾਢੇ ਸਵਾਦ ਹੁੰਦੇ। ਇਵੇਂ ਹੀ ਤੂੜੀ ਵਾਲੇ ਮੂਸਲਾਂ (ਕੁੱਪਾਂ) ਦੇ ਚਾਰ-ਚੁਫੇਰੇ, ਮਲ੍ਹਿਆਂ ਦੇ ਥੱਲੇ ਜਾਂ ਫਿਰ ਸਿੱਲ੍ਹ ਵਾਲੀ ਜਗ੍ਹਾ ਚਿੱਟੀਆਂ ਖੁੰਬਾਂ ਨਿਕਲ ਆਉਣੀਆਂ, ਪੁੱਟ ਕੇ ਮਾਂ ਨੂੰ ਲਿਆ ਦੇਣੀਆਂ ਤੇ ਉਸ ਨੇ ਤਵੇ ਉੱਤੇ ਈ ਤੜਕ ਦੇਣੀਆਂ, ਕਿਆ ਆਨੰਦ ਸੀ। ਲੇਖ ਲਿਖਦਿਆਂ ਹੀ ਮੂੰਹ ਵਿਚ ਪਾਣੀ ਆ ਰਿਹਾ ੲੇ। ਇਸ ਤਰ੍ਹਾਂ ਦੀਆਂ ਕਈ ਹੋਰ ਚੀਜ਼ਾਂ ਜਿਵੇਂ ਚਲਾਈ ਦਾ ਸਾਗ, ਮੈਣੇ ਦੀ ਭੁਰਜੀ, ਸੌਂਚਲ, ਸਵਾਂਕੀ ਦੀ ਖੀਰ ਆਦਿ ਬਾਰੇ ਅੱਜ ਕੋਈ ਵਿਰਲਾ ਈ ਜਾਣਦਾ ੲੇ।
-ਰੋਜ਼ੀ ਸਿੰਘ,
ਸੋਫਾਈਨ ਕੰਪਿਊਟਰ ਇੰਸਟੀਚਿਊਟ, ਫਤਹਿਗੜ੍ਹ ਚੂੜੀਆਂ (ਅੰਮ੍ਰਿਤਸਰ)।

18 May 2007
ਕੀ 1857 ਦੇ ਗ਼ਦਰ ਨੂੰ ਆਜ਼ਾਦੀ ਦੀ ਪਹਿਲੀ ਲੜਾੲੀ ਕਹਿਣਾ ਸਹੀ ਹੈ?
ਪੰਜਾਬੀਆਂ ਨੂੰ ਹਮੇਸ਼ਾ ‘ਜੰਮਦਿਆਂ ਹੀ ਨਿੱਤ ਮੁਹਿੰਮਾਂ’ ਦੀ ਲੋਕ-ਉਕਤੀ ਵਿਚਲੇ ਸੰਘਰਸ਼ੀ ਅਤੇ ਦੁਖਾਂਤਕ ਹਾਲਾਤ ਨਾਲ ਦੋ-ਚਾਰ ਹੋਣਾ ਪਿਆ ਹੈ। ਅਸਲ ਵਿਚ ਪੰਜਾਬੀ ਨਾਇਕਤਵ ਦੀ ਉਸਾਰੀ ‘ਨਿੱਤ ਮੁਹਿੰਮਾਂ’ ਦੀ ਸਮਾਜਿਕ, ਰਾਜਨੀਤਕ, ਆਰਥਿਕ ਸਥਿਤੀ ਵਿਚ ਸੰਗਰਾਮ ਕਰਦਿਆਂ ਹੀ ਹੋੲੀ ਹੈ। ਚਾਹੇ ਇਹ ਯੁੱਧ ਵਿਦੇਸ਼ੀ ਮੁਗਲਾਂ-ਦੁਰਾਨੀਆਂ ਦੇ ਹਮਲਿਆਂ ਨੂੰ ਰੋਕਣ ਅਤੇ ਠੱਲ੍ਹ ਪਾਉਣ ਲੲੀ ਹੋਵੇ ਜਾਂ ਅੰਗਰੇਜ਼ਾਂ, ਰਜਵਾੜਿਆਂ ਦੇ ਅੱਤਿਆਚਾਰਾਂ ਦੇ ਵਿਰੁੱਧ ਹੋਵੇ ਜਾਂ ਫੇਰ ਆਜ਼ਾਦੀ ਤੋਂ ਬਾਅਦ ਦਿੱਲੀ ਉਤੇ ਕਾਬਜ਼ ਸਵਦੇਸ਼ੀ ਲੁਟੇਰੇ ਹਾਕਮਾਂ ਨਾਲ ਹੋਵੇ। ਇਥੋਂ ਦੇ ਬਹਾਦਰ ਯੋਧਿਆਂ, ਸੂਰਬੀਰ ਸੰਘਰਸ਼ੀ ਘੁਲਾਟੀਆਂ ਨੂੰ ਬੜੀਆਂ ਹੀ ਸੰਘਰਸ਼ਮੲੀ ਜਦੋਂ-ਜਹਿਦਾਂ ਕਰਦਿਆਂ ਗੁਰੀਲਿਆਂ, ਜੰਗਜੂਆਂ ਵਾਲਾ ਜੀਵਨ ਲੰਘਾਉਣਾ ਪਿਆ ਹੈ। ਘਰ-ਬਾਰ ਉਜੜ ਗੲੇ, ਜਾਇਦਾਦਾਂ ਜ਼ਬਤ ਹੋੲੀਆਂ, ਪਰਿਵਾਰਾਂ, ਰਿਸ਼ਤੇਦਾਰਾਂ ਨੂੰ ਰਾਜ ਜਬਰ ਦਾ ਸਾਹਮਣਾ ਕਰਨਾ ਪਿਆ। ਅਸਲ ਵਿਚ ਪੰਜਾਬ ਦਾ ਇਤਿਹਾਸ ਅਨਿਆਂ, ਜ਼ੁਲਮ ਅਤੇ ਗੁਲਾਮੀ ਵਿਰੁੱਧ ਨਿਤ ਜਦੋ-ਜਹਿਦ ਕਰਦੀਆਂ ਲਹਿਰਾਂ ਦਾ ਇਤਿਹਾਸ ਹੈ। ਕੂਕਾ ਲਹਿਰ, ਲਾਇਲਪੁਰ ਦੀ ਕਿਸਾਨ ਲਹਿਰ, ਗ਼ਦਰੀ ਬਾਬਿਆਂ ਦੀ ਲਹਿਰ, ਕਿਰਤੀ ਕਿਸਾਨ ਲਹਿਰ, ਦੇਸ ਭਗਤ ਲਹਿਰ, ਭਾਰਤ ਨੌਜਵਾਨ ਸਭਾ ਦੀ ਲਹਿਰ, ਰਿਆਸਤੀ ਅਤੇ ਅੰਗਰੇਜ਼ ਰਾਜ ਦੇ ਖਾਤਮੇ ਲੲੀ ਲਹਿਰ, ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਲਹਿਰ, ਲਾਲ ਪਾਰਟੀ ਲਹਿਰ, ਪਰਜਾ ਮੰਡਲ ਲਹਿਰ, ਖੁਸ਼ ਹੈਸੀਅਤੀ ਅਤੇ ਚੁੱਲ੍ਹਾ ਟੈਕਸ ਵਿਰੁੱਧ ਅੰਦੋਲਨ, ਪੰਜਾਬੀ ਸੂਬਾ ਮੋਰਚਾ, 1975 ੲੀ: ਦੀ ਐਮਰਜੈਂਸੀ ਵਿਰੁੱਧ ਮੋਰਚਾ, ਸੂਬਿਆਂ ਨੂੰ ਵੱਧ ਅਧਿਕਾਰਾਂ ਦਾ ਅੰਦੋਲਨ, ਨਕਸਲਵਾੜੀ ਲਹਿਰ ਜਾਂ ਖਾੜਕੂ ਲਹਿਰ ਆਦਿ ਅਜਿਹੇ ਲੋਕ-ਅੰਦੋਲਨ ਹਨ, ਜਿਨ੍ਹਾਂ ਵਿਚ ਲੱਖਾਂ ਦੀ ਗਿਣਤੀ ਵਿਚ ਪੰਜਾਬੀ ਸ਼ਹੀਦ ਹੋੲੇ, ਜੇਲ੍ਹਾਂ ਭਰੀਆਂ, ਪੁਲਿਸ ਅਤੇ ਫ਼ੌਜ ਦਾ ਤਸ਼ੱਦਦ ਝੱਲਿਆ। ਇਨ੍ਹਾਂ ਅੰਦੋਲਨਾਂ ਬਾਰੇ ਕਾਫ਼ੀ ਇਕਪਾਸੜ, ਪੱਖਪਾਤੀ, ਘੜੇ-ਘੜਾੲੇ ਫਾਰਮੂਲੇ ਅਧੀਨ ਲਿਖੀਆਂ ਬਹੁਤ ਸਾਰੀਆਂ ਲਿਖਤਾਂ ਸਾਡੇ ਪਾਸ ਹਨ। ਪਰ ਇਹ ਲਿਖਤਾਂ ਭਾਰਤ ਵਿਚਲੀਆਂ ਕੌਮੀ ਜਦੋ-ਜਹਿਦਾਂ ਨੂੰ ਛੋਟਾ ਅਤੇ ਅਣਗੌਲਿਆਂ ਕਰਨ ਲੲੀ ਹਨ ਅਤੇ ਇਤਿਹਾਸਕ ਸਚਾੲੀ ਦੇ ਸੱਚ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚਦੀਆਂ। ਸਾਫ਼ ਹੈ ਕਿ ਇਹ ਲਿਖਤਾਂ ਪੱਖਪਾਤੀ ਦ੍ਰਿਸ਼ਟੀਕੋਣ ਤੋਂ ਲਿਖੀਆਂ ਗੲੀਆਂ ਹਨ।
ਭਾਰਤੀ ਸੁਤੰਤਰਤਾ ਸੰਗਰਾਮ ਵਿਚ ਪੰਜਾਬ ਦੁਆਰਾ ਪਾੲੇ ਗੲੇ ਯੋਗਦਾਨ ਨੂੰ ਹੁਣ ਤੱਕ ਹਨੇਰੇ ਵਿਚ ਹੀ ਰੱਖਿਆ ਗਿਆ ਹੈ। ਇਥੋਂ ਦੀਆਂ ਲੋਕ-ਲਹਿਰਾਂ ਨੂੰ ਕੇਵਲ ਧਾਰਮਿਕ, ਨਿੱਜੀ, ਆਤੰਕੀ, ਵੱਖਵਾਦੀ ਅੰਦੋਲਨ ਕਹਿਕੇ ਭੰਡਿਆ ਗਿਆ। ਇਥੋਂ ਤੱਕ ਦੋਸ਼ ਲਾਇਆ ਗਿਆ ਕਿ ਪੰਜਾਬ ਨੇ 1857 ਦੇ ਭਾਰਤੀ ਸੁਤੰਤਰਤਾ ਅੰਦੋਲਨ ਵਿਚ ਕੋੲੀ ਹਿੱਸਾ ਨਹੀਂ ਲਿਆ। ਭਾਰਤੀ ਕੌਮੀਅਤਾਂ ਵੱਲੋਂ ਕੀਤੇ ਅੰਦੋਲਨਾਂ ਦਾ ਇਹ ਵੱਡਾ ਦੁਖਾਂਤ ਹੈ ਕਿ ਇਨ੍ਹਾਂ ਨੂੰ ਭਾਰਤ ਵਿਚ ਰਾਜ ਸੱਤਾ ਪ੍ਰਾਪਤ ਕਾਂਗਰਸ ਪਾਰਟੀ ਨੇ ਕਦੇ ਮਾਨਤਾ ਹੀ ਨਹੀਂ ਦਿੱਤੀ। ਉਨ੍ਹਾਂ ਲੲੀ ਸਿਰਫ਼ 1857 ਦਾ ਗ਼ਦਰ ਜਾਂ ਇੰਡੀਅਨ ਨੈਸ਼ਨਲ ਕਾਂਗਰਸ ਭਾਰਤ ਦੀ ਆਜ਼ਾਦੀ ਲੲੀ ਗਾਂਧੀਵਾਦੀ ਲਹਿਰ ਹੀ ਭਾਰਤੀ ਸੁਤੰਤਰਤਾ ਅੰਦੋਲਨ ਦਾ ਇਤਿਹਾਸ ਹੈ। ਸਾਡੇ ਵਿਦਿਅਕ ਪਾਠਕ੍ਰਮ ਵਿਚ ਵੀ ਇਹੀ ਤੱਥ ਪੜ੍ਹਾਉਣ ਲੲੀ ਮਾਨਤਾ ਪ੍ਰਾਪਤ ਹੈ। ਸੁਭਾਸ਼ ਚੰਦਰ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ, ਸ: ਭਗਤ ਸਿੰਘ ਹੁਰਾਂ ਦੀ ਭਾਰਤ ਨੌਜਵਾਨ ਸਭਾ, ਕੂਕਾ ਅੰਦੋਲਨ, ਗ਼ਦਰ ਪਾਰਟੀ ਦਾ 1913 ੲੀ: ਦਾ ਅੰਦੋਲਨ, ਬਿਹਾਰ-ਬੰਗਾਲ-ਉੜੀਸਾ ਦੇ ਸੰਘਰਸ਼ੀ ਯੋਧੇ, ਪੰਜਾਬ ਦੇ ਭਾੲੀ ਮਹਾਰਾਜ ਸਿੰਘ, ਬੰਗਾਲੀ ਸੰਨਿਆਸੀ ਸਾਧੂ, ਚੌਰਾ ਚੌਰੀ ਘਟਨਾ ਦੇ ਯੋਧੇ, ਬਜਬਜ ਘਾਟ ਦੇ ਸ਼ਹੀਦ ਆਦਿ ਜਦੋਜਹਿਦਾਂ ਨੂੰ ਨਿਗੂਣਾ ਸਮਝ ਕੇ ਨਜ਼ਰਅੰਦਾਜ਼ ਕਰਦੇ ਰਹੇ ਹਨ। ਮੇਰਾ ਮਤ ਹੈ ਕਿ ਭਾਰਤੀ ਸੁਤੰਤਰਤਾ ਅੰਦੋਲਨ ਦੇ ਇਤਿਹਾਸਕ ਤੱਥਾਂ ਨੂੰ ਮੁੜ ਤੋਂ ਵਿਚਾਰਿਆ ਅਤੇ ਘੋਖਿਆ ਜਾਣਾ ਚਾਹੀਦਾ ਹੈ। ਭਾਰਤੀ ਸੁਤੰਤਰਤਾ ਅੰਦੋਲਨ ਦੇ ਦੋ ਪੜਾਅ 1850 ਤੋਂ 1900 ਅਤੇ 1901 ਤੋਂ 1947 ਤੱਕ ਬੜੇ ਹੀ ਮਹੱਤਵਪੂਰਨ ਹਨ। ਇਨ੍ਹਾਂ ਵਿਚ ਪੰਜਾਬ ਦੀ ਭੂਮਿਕਾ ਬੜੀ ਹੀ ਅਹਿਮ ਅਤੇ ਅਗਰਗਾਮੀ ਰਹੀ ਹੈ।
1857 ੲੀ: ਦੇ ਗ਼ਦਰ ਦੀ ਭਾਰਤੀ ਸੁਤੰਤਰਤਾ ਅੰਦੋਲਨ ਵਜੋਂ ਪਹਿਚਾਣ ਕਰਨ ਲੲੀ ਜ਼ਰੂਰੀ ਹੈ ਕਿ 1850 ੲੀ: ਦੇ ਭਾੲੀ ਮਹਾਰਾਜ ਸਿੰਘ ਅਤੇ 1862 ਦੇ ਕੂਕਾ ਅੰਦੋਲਨ ਦਾ ਪੁਨਰ-ਮੁਲਾਂਕਣ ਕੀਤਾ ਜਾੲੇ। 1763 ਤੋਂ 1857 ੲੀ: ਦੇ ਦਰਮਿਆਨ ਅਤੇ 1857 ਤੋਂ 1900 ਦੇ ਵਿਚਕਾਰ ਭਾਰਤ ਨੂੰ ਆਜ਼ਾਦ ਕਰਾਉਣ ਲੲੀ ਬਹੁਤ ਸਾਰੇ ਹਥਿਆਰਬੰਦ ਵਿਦਰੋਹ ਹੋੲੇ ਹਨ। ਇਹ ਅੰਦੋਲਨ ਸਹੀ ਅਰਥਾਂ ਵਿਚ ਲੋਕ ਅੰਦੋਲਨ ਸਨ ਜਿਨ੍ਹਾਂ ਨੂੰ ਅੰਗਰੇਜ਼ ਹਕੂਮਤਾਂ ਨੇ ਕੁਚਲ ਦਿੱਤਾ। ਦੁਖਾਂਤ ਇਹ ਕਿ ਇਨ੍ਹਾਂ ਅੰਦੋਲਨਾਂ ਨੂੰ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਸਾਰੇ ਹੁਕਮਰਾਨਾਂ ਨੇ ਇਕ ਸਾਜ਼ਿਸ਼ ਅਧੀਨ ਅਣਗੌਲਿਆਂ ਕਰਕੇ ਲੋਕ-ਚੇਤਿਆਂ ਵਿਚੋਂ ਖਾਰਜ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ। ਇਸ ਸਮੇਂ ਦੌਰਾਨ ਸਿਰਫ਼ ਰਜਵਾੜਿਆਂ ਵੱਲੋਂ ਬਹਾਦਰ ਸ਼ਾਹ ਦੀ ਅਗਵਾੲੀ ਵਿਚ ਆਪਣਾ ਰਾਜ ਮੁੜ ਕਾਇਮ ਕਰਨ ਲੲੀ ਕੀਤੀ ਬਗ਼ਾਵਤ ਨੂੰ 1857 ਦੇ ਗ਼ਦਰ ਦੇ ਰੂਪ ਵਿਚ ਪਹਿਲੇ ਸੁਤੰਤਰਤਾ ਅੰਦੋਲਨ ਵਜੋਂ ਪ੍ਰਚਾਰਨ ਅਤੇ ਸਥਾਪਿਤ ਕਰਨ ਵਿਚ ਪੂਰਾ ਜ਼ੋਰ ਲਾ ਦਿੱਤਾ। ਨਾਲ ਹੀ ਉਸ ਸਮੇਂ ਚੱਲੇ ਹੋਰ ਅੰਦੋਲਨਾਂ ਜੋ ਸਹੀ ਅਰਥਾਂ ਵਿਚ ਲੋਕ ਅੰਦੋਲਨ ਸਨ ਦੇ ਦਸਤਾਵੇਜ਼ਾਂ ਅਤੇ ਘਟਨਾਵੀ ਯਾਦਾਂ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗਿਣੀ-ਮਿੱਥੀ ਸਾਜ਼ਿਸ਼ ਅਧੀਨ ਉਹ ਦਸਤਾਵੇਜ਼ ਖਤਮ ਕਰ ਦਿੱਤੇ ਗੲੇ।
ਭਾਰਤੀ ਰਜਵਾੜਾਸ਼ਾਹੀ ਵੱਲੋਂ 1857 ੲੀ: ਦੀ ਬਗ਼ਾਵਤ ਜਿਸ ਨੂੰ ਭਾਰਤੀ ਸੁਤੰਤਰਤਾ ਦੀ ਪਹਿਲੀ ਜਦੋਜਹਿਦ ਕਿਹਾ ਜਾਂਦਾ ਹੈ, ਕਿਸੇ ਤਰ੍ਹਾਂ ਵੀ ਭਾਰਤੀ ਸੁਤੰਤਰਤਾ ਲੲੀ ਕੌਮੀ ਅੰਦੋਲਨ ਜਾਂ ਲੋਕ-ਵਿਦਰੋਹ ਨਹੀਂ ਸੀ। ਇਹ ਸਿਰਫ਼ ਬਰਤਾਨਵੀ ਹਾਕਮਾਂ ਦੀ ਮੂਰਖਤਾ ਤੋਂ ਫਾਇਦਾ ਉਠਾ ਕੇ ਬਹਾਦਰ ਸ਼ਾਹ ਦੀ ਅਗਵਾੲੀ ਵਿਚ ਮੁੜ ਮੁਗਲ ਹਕੂਮਤ ਸਥਾਪਤ ਕਰਨ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਦੂ ਰਜਵਾੜਿਆਂ ਦੁਆਰਾ ਆਪਣੇ-ਆਪਣੇ ਰਾਜ ਮੁੜ ਹਥਿਆਉਣ ਦੀ ਇਕ ਅਸਫ਼ਲ ਕੋਸ਼ਿਸ਼ ਸੀ। 1857 ੲੀ: ਦੀ ਇਸ ਬਗ਼ਾਵਤ ਬਾਰੇ ਸਮਕਾਲੀ ਚਿੰਤਕ ਮਾਰਕਸ ਨੇ ਉਸ ਸਮੇਂ ਦੇ ਸਮਕਾਲੀ ਅਖ਼ਬਾਰ ‘ਨਿਊਯਾਰਕ ਡੇਲੀ ਟ੍ਰਿਬਿਊਨ’ ਵਿਚ ‘ਭਾਰਤ ਦੀ ਬਗ਼ਾਵਤ’ ਨਾਂਅ ਹੇਠ ਕੲੀ ਲੇਖ ਛਪਵਾੲੇ ਸਨ। ਇਨ੍ਹਾਂ ਲੇਖਾਂ ਵਿਚ ਕਾਰਲ ਮਾਰਕਸ ਅਤੇ ੲੇਂਗਲਜ਼ ਨੇ ਇਸ ਬਗ਼ਾਵਤ ਨੂੰ ਕੌਮੀ ਯੁੱਧ ਜਾਂ ਲੋਕ-ਯੁੱਧ ਨਹੀਂ ਮੰਨਿਆ। ਮਾਰਕਸ ਨੇ ਸਪੱਸ਼ਟ ਨਿਰਣਾ ਦਿੱਤਾ ਹੈ ਕਿ ਭਾਰਤ ਵਿਚ ਗੜਬੜ ਰਜਵਾੜਿਆਂ ਵੱਲੋਂ ਉਕਸਾੲੀ ਹੋੲੀ ਫੌਜੀ ਬਗ਼ਾਵਤ ਸੀ ਨਾ ਕਿ ਕੌਮੀ ਬਗ਼ਾਵਤ। ਇਸ ਦਾ ਸਭ ਤੋਂ ਵੱਡਾ ਕਾਰਨ ਅੰਗਰੇਜ਼ਾਂ ਦੀ ਮੂਰਖਤਾ ਸੀ। ਇਸ ਬਗ਼ਾਵਤ ਦਾ ਕਾਰਨ ਲੋਕ-ਚੇਤਨਾ ਨਹੀਂ ਸੀ, ਸਗੋਂ ੲੀਸਟ ਇੰਡੀਆ ਕੰਪਨੀ ਦਾ ਆਰਥਿਕ ਸੰਕਟ ਅਤੇ ਫੌਜੀਆਂ ਦੀ ਤਨਖਾਹ ਕਟੌਤੀ, ਭਾਰਤੀ ਸਾਮੰਤਾਂ ਦੀਆਂ ਲਾਵਾਰਿਸ ਸਟੇਟਾਂ ਉਤੇ ਕਬਜ਼ੇ ਅਤੇ ਗੋਦ ਲੈਣ ਦੇ ਕਾਨੂੰਨ ਉਤੇ ਪਾਬੰਦੀ ਆਦਿ ਸਨ।
ਮੈਂ ਹੈਰਾਨ ਹਾਂ ਜਦੋਂ ਕੁਝ ਬੁੱਧੀਜੀਵੀ ਭਾਰਤੀ ਸਾਮੰਤਾਂ ਵੱਲੋਂ ਆਪਣੇ ਰਾਜ ਦੀ ਮੁੜ ਬਹਾਲੀ ਲੲੀ ਕੀਤੀ ਇਸ ਜਦੋ-ਜਹਿਦ ਨੂੰ ਭਾਰਤੀ ਸੁਤੰਤਰਤਾ ਅੰਦੋਲਨ ਦੇ ਨਾਂਅ ਉਤੇ ਪ੍ਰਚਾਰਦੇ ਹਨ। ਅਜਿਹਾ ਕਰਨ ਵਿਚ ਹਿੰਦੂ-ਸ਼ਾਵਨਵਾਦ ਦਾ ਥਿੰਕ ਟੈਂਕ ਵੀਰ ਸਾਵਰਕਰ ਹੈ। ਇਸ ਨੂੰ ਪ੍ਰਚਾਰ ਅਤੇ ਪ੍ਰਸਾਰਨ ਲੲੀ ਉਸ ਨੇ ਸਭ ਤੋਂ ਪਹਿਲਾਂ 1857 ਦੇ ਗ਼ਦਰ ਬਾਰੇ ‘ਭਾਰਤ ਦਾ ਪਹਿਲਾ ਸੁਤੰਤਰਤਾ ਸੰਗਰਾਮ’ ਪੁਸਤਕ ਲਿਖੀ। ਹਿੰਦੂ ਰਾਸ਼ਟਰਵਾਦ ਦੇ ਸਿਧਾਂਤ ਦਾ ਘੜਨਹਾਰਾ ਵੀਰ ਸਾਵਰਕਰ ਇਕ ਹਥਿਆਰਬੰਦ ਅੰਦੋਲਨ ਨੂੰ ਆਧਾਰ ਬਣਾ ਕੇ ਅਨੰਤ ਕਨਹਾੜ ਦੁਆਰਾ ਅੰਗਰੇਜ਼ ਕੁਲੈਕਟਰ ਜੈਕਸ਼ਨ ਦੇ ਕਤਲ, ਮਦਨ ਲਾਲ ਢੀਂਗਰਾ ਦੁਆਰਾ ਕਰਜ਼ਨ ਵਾਇਲੀ ਦੇ ਕਤਲ, ਨੱਥੂ ਰਾਮ ਗੌਡਸੇ ਦੁਆਰਾ ਮਹਾਤਮਾ ਗਾਂਧੀ ਦੇ ਕਤਲ ਆਦਿ ਐਕਸ਼ਨਾਂ ਨੂੰ ‘ਭਗਤ ਸਿੰਘ ਅਤੇ ਗ਼ਦਰੀ ਬਾਬਿਆਂ ਦੇ ਹਥਿਆਰਬੰਦ ਘੋਲਾਂ ਨਾਲ ਲੋਕ ਸੰਘਰਸ਼ਾਂ ਦੇ ਇਕ ਹਿੱਸੇ ਵਜੋਂ ਸਮਾਨਤਾ ਪ੍ਰਦਾਨ ਕਰਦਾ ਹੈ। ਸਿੱਟਾ ਇਹ ਕਿ ਭਗਤ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਨੂੰ ਵੀਰ ਸਾਵਰਕਰ ਦੇ ਅਨੁਆੲੀ ਅੱਜ ਹਿੰਦੂ-ਰਾਸ਼ਟਰਵਾਦ ਦੇ ਮਹਾਨ ਆਗੂਆਂ ਵਜੋਂ ਪ੍ਰਚਾਰਦੇ, ਪ੍ਰਸਾਰਦੇ ਹਨ। ਮੇਰਾ ਸਪੱਸ਼ਟ ਮਤ ਹੈ ਕਿ 1857 ਦਾ ਗ਼ਦਰ ਕਿਵੇਂ ਵੀ ਭਾਰਤੀ ਲੋਕਾਂ ਦੇ ਸਰੋਕਾਰਾਂ ਨੂੰ ਸਮਰਪਿਤ ਸੁਤੰਤਰਤਾ ਸੰਗਰਾਮ ਨਹੀਂ ਸੀ, ਸਿਵਾੲੇ ਮੁਗਲ ਰਾਜ ਅਤੇ ਹਿੰਦੂ ਰਜਵਾੜਾਸ਼ਾਹੀ ਦੀ ਪੁਨਰ-ਸਥਾਪਤੀ ਦੇ ਯਤਨਾਂ ਦੇ। ਇਸ ਯੁੱਧ ਵਿਚ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲੲੀ ਅੰਗਰੇਜ਼ਾਂ ਨੇ ਆਧਾਰ ਮੁਹੱੲੀਆ ਕੀਤਾ।
ਮਾਰਕਸ ੲੇਂਗਲਜ ਸਮਕਾਲੀ ਚਿੰਤਕ ਕੀ ਕਹਿੰਦੇ ਹਨ?
A motley crew of Mutineeing Soldiers who have murdered their own officers, torn as under the ties of discipline and not succeeded in discovering a leader upon whom to bestow the supreme command and there was no serious and protracted resistence. It was wholly unpatriotic and selfish sepoy mutiny with no native leadership and popular support. Although these soldiers had rural back Ground but led by the feudal nobility. On frequent occasions they began to pursue their own personal ends. Finally the Insurgents did not come forward with clear goal. They had called for a peturn to the past for a return to the independent India of the Moghul Empire which was quite unreal.
-Karl Marx
ਪੰਜਾਬ ਦੇ ਇਸ ਬਗ਼ਾਵਤ ਵਿਚ ਹਿੱਸਾ ਨਾ ਲੈਣ ਦੇ ਸਾਫ਼ ਕਾਰਨ ਸਨ। ਪੰਜਾਬ ਮੁੱਢ ਤੋਂ ਅੰਗਰੇਜ਼ਾਂ ਦਾ ਸਭ ਤੋਂ ਵੱਧ ਤਕੜੇ ਰੂਪ ਵਿਚ ਵਿਰੋਧੀ ਰਿਹਾ ਸੀ। ਭਾਰਤ ਵਿਚ ਪੰਜਾਬ ਇਕ ਸਿੱਖ ਸਲਤਨਤ ਸੀ ਜੋ ਉਨ੍ਹਾਂ ਨੇ ਬੰਦਾ ਬਹਾਦਰ ਦੁਆਰਾ ਕੀਤੀ ਕਿਸਾਨੀ ਬਗ਼ਾਵਤ ਦੁਆਰਾ ਦੁਰਾਨੀਆ, ਮੁਗਲਾਂ ਨਾਲ ਯੁੱਧ ਕਰਕੇ ਪ੍ਰਾਪਤ ਕੀਤੀ ਸੀ। ਵੱਖ-ਵੱਖ ਗਣਰਾਜਾਂ ਦਾ ਸਮੂਹ ਰਣਜੀਤ ਸਿੰਘ ਦੇ ਸ਼ਕਤੀਸ਼ਾਲੀ ਰਾਜ ਵਜੋਂ ਸਥਾਪਿਤ ਹੋਇਆ। ਇਹ ਰਾਜ 1849 ੲੀ: ਤੱਕ ਅੰਗਰੇਜ਼ਾਂ ਦੁਆਰਾ ਕਬਜ਼ਾ ਕਰ ਲੈਣ ਤੱਕ ਜਾਰੀ ਰਿਹਾ। ਪੰਜਾਬੀਆਂ ਦੀ ਮਾਨਸਿਕਤਾ ਵਿਚ ਅਲਹਿਦਗੀ ਦਾ ਬੀਜ ੲੇਸ ਲੲੀ ਪਨਪਦਾ ਰਿਹਾ ਕਿ ਭਾਰਤ ਦੇ ਬਾਕੀ ਹਿੱਸੇ ਨੇ ਨਾ ਤਾਂ ਬੰਦਾ ਬਹਾਦਰ ਦੇ ਮੁਗਲਾਂ ਨਾਲ ਯੁੱਧ ਸਮੇਂ ਜਾਂ ਬਾਹਰੀ ਹਮਲਾਵਰਾਂ ਨਾਲ ਯੁੱਧ ਸਮੇਂ ਕਿਸੇ ਕਿਸਮ ਦੀ ਕੋੲੀ ਸਹਾਇਤਾ ਕੀਤੀ ਅਤੇ ਨਾ ਹੀ ਸਿੱਖਾਂ ਅਤੇ ਅੰਗਰੇਜ਼ਾਂ ਦੇ 1846 ਤੋਂ 1849 ੲੀ: ਦੇ ਯੁੱਧ ਸਮੇਂ ਸਿੱਖਾਂ ਭਾਵ ਪੰਜਾਬੀਆਂ ਦੀ ਕੋੲੀ ਮਦਦ ਕੀਤੀ। ਇਸ ਦੇ ਉਲਟ ਸਿੱਖਾਂ ਨੂੰ ਕੁਚਲ ਦੇਣ ਲੲੀ ਅੰਗਰੇਜ਼ਾਂ ਦਾ ਸਾਥ ਦਿੱਤਾ। ਦੂਜਾ ਸਿੱਖਾਂ ਦੀ ਮਾਨਸਿਕਤਾ ਵਿਚ ਮੁਗਲ ਜ਼ੁਲਮਾਂ ਦਾ ਬਦਲਾ ਲੈਣ ਲੲੀ ਸਿੱਖ ਰਾਜ ਨੂੰ ਬਰਤਾਨਵੀ ਰਾਜ ਦੇ ਬਦਲਾਓ ਵਜੋਂ ਦਿੱਲੀ ਉਤੇ ਕਾਇਮ ਕਰਨ ਦਾ ਭਰਮਿਕ ਸੁਪਨਾ ਵੀ ਪਲ ਰਿਹਾ ਸੀ। ਇਸ ਲੲੀ ਉਹ ਕਿਵੇਂ ਵੀ ਬਹਾਦਰ ਸ਼ਾਹ ਮੁਗਲ ਬਾਦਸ਼ਾਹ ਦੀ ਅਗਵਾੲੀ ਵਿਚ ਅੰਗਰੇਜ਼ ਵਿਰੋਧੀ ਬਗ਼ਾਵਤ ਵਿਚ ਹਿੱਸਾ ਲੈਣ ਦੀ ਸਥਿਤੀ ਵਿਚ ਨਹੀਂ ਸਨ। ਤੀਜੇ ਉਹ ਹਾਲਾਂ ਪੰਜਾਬ ਵਿਚਲੇ ਸਿੱਖ ਰਾਜ ਦੇ ਖੁਸ ਜਾਣ ਦੇ ਦੁੱਖ ਵਿਚੋਂ ਬਾਹਰ ਨਹੀਂ ਸਨ ਆੲੇ। ਪੰਜਵੇਂ ਸਿੱਖ-ਸ਼ਕਤੀ ਆਪਸ ਵਿਚ ਵੀ ਦੋਫਾੜ ਹੋੲੀ ਹੋੲੀ ਸੀ। ਸਤਲੁਜ ਉਪਰ ਭਾਵ ਫੁਲਕੀਆ ਸਿੱਖ ਰਿਆਸਤਾਂ ਅੰਗਰੇਜ਼ ਪੱਖੀ ਹੋ ਗੲੀਆਂ ਸਨ।
ਪਰ ਇਸ ਦਾ ਭਾਵ ਇਹ ਨਹੀਂ ਕਿ ਇਸ ਸਮੇਂ ਪੰਜਾਬ ਵਿਚ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਕਰਨ ਲੲੀ ਕੋੲੀ ਅੰਦੋਲਨ ਹੀ ਨਹੀਂ ਚਲਿਆ। ਸਗੋਂ ਮੇਰਾ ਇਹ ਮਤ ਹੈ ਕਿ 1857 ਵਿਚ ਹੀ ਪੰਜਾਬ ਦੀ ਧਰਤੀ ਤੋਂ ਕੂਕਾ ਲਹਿਰ, ਬਾਬਾ ਬਾਲਕ ਸਿੰਘ ਦੇ ਅਨੁਆੲੀ ਬਾਬਾ ਰਾਮ ਸਿੰਘ ਦੀ ਅਗਵਾੲੀ ਹੇਠ ਚੱਲੀ। ਜੇਕਰ ਭਾਰਤ ਦੇ ਇਤਿਹਾਸ ਵਿਚ ਚਿੰਤਕ ਨਿਰਪੱਖ ਹੋ ਕੇ ਮੁਲਾਂਕਣ ਕਰਨ ਤਾਂ ‘ਕੂਕਾ ਲਹਿਰ’ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਸੁਤੰਤਰਤਾ ਲੲੀ ਕੀਤਾ ਗਿਆ ਜਨ-ਅੰਦੋਲਨ ਹੈ ਪਰ ਅਫ਼ਸੋਸ ਭਾਰਤ ਵਿਚ ਹਿੰਦੁ-ਰਾਸ਼ਟਰਵਾਦ ਦੀ ਸਾਵਰਕਰਵਾਦੀ ਸੋਚ ਨੇ ਇਸ ਨੂੰ ਇਕ ਸਿੱਖ ਅੰਦੋਲਨ ਕਹਿਕੇ ਮਾਨਤਾ ਨਾ ਦੇਣ ਦਾ ਕੁਰਾਹਾ ਅਖਤਿਆਰ ਕੀਤਾ। ਇਥੋਂ ਤੱਕ ਕਿ ਹਿੰਦੁਸਤਾਨ ਉਤੇ ਅੱਜ ਰਾਜ ਕਰ ਰਹੀਆਂ ਸ਼ਕਤੀਆਂ ਇਸ ਲਹਿਰ ਨੂੰ ਸੁਤੰਤਰਤਾ ਅੰਦੋਲਨ ਲੲੀ ਕੀਤੀ ਗੲੀ ਇਕ ਜਦੋ-ਜਹਿਦ ਵੀ ਮੰਨਣ ਤੋਂ ਇਨਕਾਰੀ ਹਨ। ਇਸ ਲਹਿਰ ਵਿਚ ਹੋੲੇ ਸ਼ਹੀਦਾਂ ਨੂੰ ਸੁਤੰਤਰਤਾ-ਸੈਨਾਨੀ ਮੰਨਣ ਤੋਂ ਮੁਕਰ ਗੲੇ ਹਨ ਹਾਲਾਂਕਿ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਬਗ਼ਾਵਤ ਕਰਦਿਆਂ ਕੂਕਾ ਲਹਿਰ ਨੇ ਸਰਕਾਰੀ ਡਾਕ ਪ੍ਰਬੰਧ ਦਾ ਬਾੲੀਕਾਟ, ਸਰਕਾਰੀ ਅਦਾਲਤਾਂ ਦਾ ਬਾੲੀਕਾਟ, ਵਿਦੇਸ਼ੀ ਵਸਤਾਂ ਦਾ ਬਾੲੀਕਾਟ, ਰੇਲਾਂ, ਸੜਕਾਂ, ਨਹਿਰਾਂ, ਸਕੂਲਾਂ, ਟੈਕਸਾਂ ਦਾ ਬਾੲੀਕਾਟ ਕਰਕੇ ਮਹਾਤਮਾ ਗਾਂਧੀ ਦੀ ਲਹਿਰ ਤੋਂ ਕਿੰਨੇ ਸਾਲ ਪਹਿਲਾਂ ਨਾਮਿਲਵਰਤਣ ਲਹਿਰ ਚਲਾੲੀ। ਸਰਕਾਰੀ ਦਮਨ ਝੱਲਿਆ, ਤੋਪਾਂ ਅੱਗੇ ਖੜ੍ਹ ਕੇ ਸ਼ਹੀਦੀਆਂ ਪਾੲੀਆਂ, ਜੇਲ੍ਹਾਂ ਵਿਚ ਤਸੀਹੇ ਝੱਲੇ। ਬਾਬਾ ਰਾਮ ਸਿੰਘ ਜੀ ਨੂੰ ਕਾਲੇਪਾਣੀ ਦੀ ਸਜ਼ਾ ਦਿੱਤੀ ਗੲੀ।
ਪੰਜਾਬ ਨੇ 1857 ੲੀ: ਤੋਂ 1949 ੲੀ: ਤੱਕ ਚੱਲੇ ਸੁਤੰਤਰਤਾ ਸੰਗਰਾਮ ਵਿਚ ਲੋਕ-ਨਾਇਕ ਬਾਬਾ ਰਾਮ ਸਿੰਘ ਜੀ ਕੂਕਾ, ਮਹਾਰਾਜ ਸਿੰਘ, ਖੁਦਾ ਸਿੰਘ, ਬਾਬਾ ਖੜਕ ਸਿੰਘ, ਸੋਹਣ ਸਿੰਘ ਭਕਨਾ, ਜੈਤੋ ਨਨਕਾਣਾ ਸਾਹਿਬ ਤੇ ਗੁਰੂ ਕੇ ਬਾਗ ਦੇ ਮੋਰਚੇ, ਸ਼ਹੀਦ ਭਗਤ ਸਿੰਘ, ਸੇਵਾ ਸਿੰਘ ਠੀਕਰੀਵਾਲਾ, ਮਾਸਟਰ ਮੋਤਾ ਸਿੰਘ, ਪਰਜਾ ਮੰਡਲੀ ਲਹਿਰ ਦੇ ਯੋਧਿਆਂ ਦਾ ਸਾਥ ਡਟ ਕੇ ਦਿੱਤਾ ਪਰ ਸਾਮੰਤੀ-ਨਾਇਕ ਬਹਾਦਰ ਸ਼ਾਹ, ਨਾਨਾ ਸਾਹਿਬ, ਤਾਂਤੀਆ ਤੋਪੇ, ਅਮਰ ਸਿੰਘ, ਕੁੰਵਰ ਸਿੰਘ, ਫਿਰੋਜ਼ਸ਼ਾਹ, ਮੁਹੰਮਦ ਅਲੀ ਸ਼ਾਹ, ਅਹਿਮਦ ਸ਼ਾਹ, ਲਕਸ਼ਮੀ ਬਾੲੀ ਆਦਿ ਰਜਵਾੜਿਆਂ ਨੂੰ ਲੋਕ-ਨਾਇਕ ਨਾ ਮੰਨਦੇ ਹੋੲੇ ਇਨ੍ਹਾਂ ਦਾ ਸਾਥ ਨਹੀਂ ਦਿੱਤਾ। ਮੇਰੀ ਸਮਝ ਵਿਚ ਇਸ ਵਿਗਿਆਨਕ ਰਾਜਨੀਤਕ ਸੂਝ ਤੋਂ ਇਹ ਪੰਜਾਬੀਆਂ ਦਾ ਸਹੀ ਨਿਰਣਾ ਸੀ। ਖ਼ਤਮ ਹੋ ਚੁੱਕੀ ਰਜਵਾੜਾਸ਼ਾਹੀ ਨੂੰ ਮੁੜ ਸਥਾਪਿਤ ਕਰਨ ਵਿਚ ਕਿਸੇ ਕਿਸਮ ਦੀ ਵੀ ਮਦਦ ਕਰਨਾ ਮੂਰਖਤਾ ਤੋਂ ਵੱਧ ਕੁਝ ਵੀ ਨਹੀਂ ਸੀ ਹੋਣਾ।
ਲਿਖਤੁਮ - ਡਾ. ਤੇਜਵੰਤ ਮਾਨ

13 May 2007
ਗਲੀਆਂ ਦੀ ਰੌਣਕ - ਵਣਜਾਰਾ
ਰਾਹਾਂ-ਗਲੀਆਂ ਵਿਚ ਤੁਰ-ਫਿਰ ਕੇ ਵਸਤਾਂ ਵੇਚਣ ਵਾਲਿਆਂ ਨੂੰ ਵਣਜਾਰੇ ਆਖਿਆ ਜਾਂਦਾ ਹੈ। ਇਨ੍ਹਾਂ ਵਣਜਾਰਿਆਂ ’ਚੋਂ ਚੂੜੀਆਂ, ਛਾਪਾਂ-ਛੱਲੇ ਵੇਚਣ ਵਾਲੇ ਵਣਜਾਰੇ ਘਰੇਲੂ ਔਰਤਾਂ ਲੲੀ ਖਾਸ ਮਹੱਤਤਾ ਰੱਖਦੇ ਆ ਰਹੇ ਹਨ। ਵੰਗਾਂ-ਚੂੜੀਆਂ ਨੂੰ ਸੋਹਜ, ਨਿਮਰਤਾ ਤੇ ਸਹਿਣਸ਼ੀਲਤਾ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ ਜੋ ਹਰ ਕੁੜੀ-ਚਿੜੀ, ਮੁਟਿਆਰ ਦੀ ਮਨਭਾਉਂਦੀ ਰੀਝ ਹੁੰਦੀ ਹੈ ਕਿ ਉਸ ਦੀ ਕਲਾੲੀ ’ਤੇ ਰੰਗ-ਬਰੰਗੀਆਂ ਚੂੜੀਆਂ ਹੋਣ।
ਇਹ ਵਣਜਾਰੇ ਜਿਥੇ ਵੰਗਾਂ ਚੜ੍ਹਾ ਕੇ ਮੁਟਿਆਰਾਂ ਦੀਆਂ ਰੀਝਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ, ਉਥੇ ਕੰਨ, ਨੱਕ ਵਿੰਨ੍ਹਣ ਦਾ ਕੰਮ ਕਰਦੇ ਤੇ ਆਪਣੀ ਰੋਜ਼ੀ-ਰੋਟੀ ਚਲਾੲੀ ਰੱਖਦੇ। ਮੁਦਰਾ ਦਾ ਪਸਾਰਾ ਨਾ ਹੋਣ ਕਰਕੇ ਘਰਾਂ ਵਿਚ ਪੈਸਾ-ਟਕਾ ਵੀ ਘੱਟ ਹੀ ਹੁੰਦਾ ਸੀ, ਜਿਸ ਕਰਕੇ ਵਣਜਾਰਿਆਂ ਦੀਆਂ ਸੇਵਾਵਾਂ ਬਦਲੇ ਦਾਣਾ-ਫੱਕਾ ਹੀ ਦਿੱਤਾ ਜਾਂਦਾ, ਜਿਸ ਦਾ ਵਰਨਣ ਇੰਜ ਮਿਲਦਾ ਹੈ-
‘ਨੀ ਮੈਂ ਛੱਜ ਭਰ ਛੋਲਿਆਂ ਦਾ ਦਿੱਤਾ ੲੀ ਪਾ,
ਭਲਾ ਜੀ ਮੈਨੂੰ ਤੇਰੀ ਸਹੁੰ, ਛੱਜ ਭਰ ਛੋਲਿਆਂ ਦਾ ਦਿੱਤਾ ੲੀ ਪਾ।’
ਇਸ ਤਰ੍ਹਾਂ ਪੇਂਡੂ ਲੋਕਾਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ-ਵਰਤਾਰੇ ਦੀ ਝਲਕ ਵੀ ਰੂਪਮਾਨ ਹੁੰਦੀ ਕਿ ਉਹ ਪ੍ਰਾਪਤ ਕੀਤੀਆਂ ਸੇਵਾਵਾਂ ਬਦਲੇ ਕਿਸੇ ਦਾ ਹੱਕ ਨਹੀਂ ਮਾਰਦੇ ਸਨ, ਸਗੋਂ ਖਿੜੇ ਮੱਥੇ ਇਕ ਤੋਂ ਸਵਾ ਹੀ ਮੋੜਨ ਦੀ ਕੋਸ਼ਿਸ਼ ਕਰਦੇ।
ਬਾਜ਼ਾਰੀਕਰਨ ਦੇ ਇਸ ਯੁੱਗ ਵਿਚ ਪਿੰਡਾਂ ਦਾ ਵੀ ਕਾਫੀ ਹੱਦ ਤੱਕ ਬਾਜ਼ਾਰੀਕਰਨ ਹੁੰਦਾ ਜਾ ਰਿਹਾ ਹੈ ਤੇ ਲਗਭਗ ਹਰ ਵਸਤ ਪਿੰਡਾਂ ਵਿਚ ਉਪਲਬਧ ਹੋਣ ਲੱਗ ਪੲੀ ਹੈ, ਜਿਸ ਕਰਕੇ ਵਣਜਾਰਿਆਂ ਦਾ ਗਲੀਆਂ ਵਿਚ ਤੁਰ-ਫਿਰ ਕੇ ਵਸਤਾਂ ਵੇਚਣ ਦਾ ਧੰਦਾ ਖਤਮ ਹੋ ਗਿਆ ਹੈ, ਜਿਸ ਕਰਕੇ ‘ਲੈ ਲੌ ਬੲੀ ਰੰਗ-ਬਿਰੰਗੀਆਂ ਚੂੜੀਆਂ...’ ਦੀ ਮਿਠਾਸ ਭਰੀ ਆਵਾਜ਼ ਵੀ ਬੰਦ ਹੋ ਗੲੀ ਹੈ। ਕੁੜੀਆਂ-ਚਿੜੀਆਂ ਵੱਲੋਂ ਵਣਜਾਰੇ ਦੇ ਦੁਆਲੇ ਘੇਰਾ ਘੱਤ ਕੇ ਬਹਿਣਾ ਤੇ ਮਨਪਸੰਦੀ ਚੂੜੀਆਂ ਨੂੰ ਚੁਣਨਾ ਇਕ ਸੁਪਨਾ ਬਣ ਕੇ ਹੀ ਰਹਿ ਗਿਆ ਹੈ।
ਲਖਵਿੰਦਰ ਸਿੰਘ ਰੲੀਆ ਹਵੇਲੀਆਣਾ
ਸ. ਸ. ਮਾਸਟਰ, ਸ. ਹਾ. ਸਕੂਲ, ਚੀਮਾ ਬਾਠ (ਅੰਮ੍ਰਿਤਸਰ)-143112
(ਰੋਜ਼ਾਨਾ ਅਜੀਤ ਵਿੱਚੋਂ ਧੰਨਵਾਦ ਸਹਿ)

‘ਕਿੱਥੇ ਗੲੀਆਂ ਖੇਡਾਂ ਕਿੱਕਲੀ ਕਰੀਰ ਦੀਆਂ...’
ਪੰਜਾਬੀ ਲੋਕ-ਖੇਡਾਂ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਅਣਮੋਲ ਦੇਣ ਹਨ। ਇਹ ਅੱਜਕਲ੍ਹ ਅਲੋਪ ਹੋ ਰਹੀਆਂ ਹਨ ਪਰ ਬੱਚਿਆਂ ਲੲੀ ਇਨ੍ਹਾਂ ਦੀ ਬਹੁਤ ਮਹੱਤਤਾ ਹੈ। ਇਹ ਕਿਸੇ ਵੀ ਸਮੇਂ, ਕਿਸੇ ਵੀ ਉਮਰ ਦੇ ਬੱਚਿਆਂ ਵਿਚਕਾਰ, ਕਿਸੇ ਵੀ ਸਥਾਨ ’ਤੇ ਬਿਨਾਂ ਕਿਸੇ ਸੰਦ-ਸਾਧਨ ਜਾਂ ਕੀਮਤ ਦੇ ਖੇਡੀਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਕਿਸੇ ਰੈਫਰੀ, ਕੋਚ ਆਦਿ ਦੀ ਜ਼ਰੂਰਤ ਨਹੀਂ ਹੁੰਦੀ। ਇਨ੍ਹਾਂ ਵਿਚ ਲਿੰਗ ਦਾ ਕੋੲੀ ਬੰਧਨ ਨਹੀਂ ਹੁੰਦਾ। ਇਨ੍ਹਾਂ ਨੂੰ ਕੁੜੀਆਂ-ਮੁੰਡੇ ਰਲ ਕੇ ਖੇਡਦੇ ਹਨ। ਇਨ੍ਹਾਂ ਦੇ ਗੀਤ ੲੇਨੇ ਸਾਦੇ ਤੇ ਹਰਮਨ-ਪਿਆਰੇ ਹਨ ਕਿ ਬੱਚਿਆਂ ਨੂੰ ਆਪਮੁਹਾਰੇ ਹੀ ਮੂੰਹ ਚੜ੍ਹ ਜਾਂਦੇ ਹਨ। ਇਨ੍ਹਾਂ ਵਿਚ ਬੱਚਿਆਂ ਦੀਆਂ ਭਾਵਨਾਵਾਂ ਹੁੰਦੀਆਂ ਹਨ। ਇਨ੍ਹਾਂ ਵਿਚ ਛੰਦਾਬੰਦੀ ਦਾ ਕੋੲੀ ਖਾਸ ਸਿਧਾਂਤ ਨਹੀਂ ਹੁੰਦਾ ਪਰ ਇਕ ਤੁਕਾਂਤ ਜੁੜਦਾ ਚਲਿਆ ਜਾਂਦਾ ਹੈ। ਜੇ ਨਾ ਵੀ ਜੁੜੇ ਤਾਂ ਪ੍ਰਵਾਹਮੲੀ ਹੁੰਦਾ ਹੈ। ਗੀਤ ਦੇ ਨਾਲ-ਨਾਲ ਕਿਰਿਆ ਕਰਨ ਦਾ ਵੇਗ ਵੀ ਵਧਦਾ ਚਲਾ ਜਾਂਦਾ ਹੈ। ਇਨ੍ਹਾਂ ਨਾਲ ਜਿਥੇ ਬੱਚੇ ਦੀ ਸਰੀਰਕ ਕਸਰਤ ਹੁੰਦੀ ਹੈ, ਉਥੇ ਮਾਨਸਿਕ, ਬੌਧਿਕ ਤੇ ਭਾਵਨਾਤਮਿਕ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਦਾ ਆਪਸ ਵਿਚ ਮੇਲ-ਮਿਲਾਪ, ਤਾਲਮੇਲ ਤੇ ਪਿਆਰ ਵੀ ਵਧਦਾ ਹੈ, ਜੋ ਸਥਾੲੀ ਤੌਰ ’ਤੇ ਕਾਇਮ ਰਹਿੰਦਾ ਹੈ।
ਇਹੀ ਪੁਰਾਣੇ ਪੇਂਡੂ ਭਾੲੀਚਾਰੇ ਦਾ ਆਧਾਰ ਬਣਦਾ ਸੀ। ਭਾਵੇਂ ਇਨ੍ਹਾਂ ਪਿੱਛੇ ਕੋੲੀ ਇਨਾਮ/ਸਰਟੀਫਿਕੇਟ ਨਹੀਂ ਹੁੰਦਾ ਪਰ ਫਿਰ ਵੀ ਬੱਚੇ ਇਨ੍ਹਾਂ ਵਿਚੋਂ ੲੇਨੀ ਖੁਸ਼ੀ ਅਨੁਭਵ ਕਰਦੇ ਹਨ ਜੋ ਉਨ੍ਹਾਂ ਨੂੰ ਹੋਰ ਕਿਸੇ ਪਾਸਿਓਂ ਨਹੀਂ ਮਿਲ ਸਕਦੀ। ਇਨ੍ਹਾਂ ਦੇ ਤੋਤਲੇ-ਮੋਤਲੇ ਵਿਚਾਰਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਸਿਰਜਣਾ ਬੱਚਿਆਂ ਦੁਆਰਾ ਹੀ ਹੋੲੀ ਹੋਵੇਗੀ। ਇਨ੍ਹਾਂ ਦੁਆਰਾ ਬੱਚਿਆਂ ਦੀਆਂ ਕੲੀ ਸਰੀਰਕ ਕਮੀਆਂ ਵੀ ਦੂਰ ਹੋ ਰਹੀਆਂ ਹਨ, ਖਾਸ ਤੌਰ ’ਤੇ ਗਿਆਨ ਇੰਦਰੀਆਂ ਨਾਲ ਸੰਬੰਧਿਤ ਜਿਵੇਂ ਝਾਕਾ ਖੁੱਲ੍ਹਣਾ, ਬੋਲ ਸੁਣਨ ਬਾਰੇ ਚੇਤੰਨ ਰਹਿਣਾ, ਛੇਤੀ ਨਿਗ੍ਹਾ ਘੁੰਮਾਉਣਾ, ਛੋਹ ਦਾ ਅਹਿਸਾਸ ਕਰਨਾ ਆਦਿ। ਇਨ੍ਹਾਂ ਨਾਲ ਬੱਚਿਆਂ ਵਿਚ ਚੁਸਤੀ, ਚੇਤੰਨਤਾ, ਸਫੁਰਤੀ, ਤੇਜ਼ੀ, ਸਰੀਰਕ ਲੱਚਕਤਾ ਵਧਦੀ ਹੈ। ਬੱਚੇ ਦੀ ਫੈਸਲਾ ਲੈਣ ਦੀ ਸੂਝ ਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਇਨ੍ਹਾਂ ਵਿਚੋਂ ਕੁਝ ਇਕ ਲੋਕ-ਖੇਡਾਂ ਸਬੰਧੀ ਗੀਤਾਂ ਦੇ ਨਮੂਨੇ ਇਹ ਹਨ :
ਹਰਾ ਸਮੁੰਦਰ
ਗੋਪੀ ਚੰਦਰ
ਬੋਲ ਮੇਰੀ ਮਛਲੀ
ਕਿੰਨਾ ਕਿੰਨਾ ਪਾਣੀ
-----
ਗੋਡੇ-ਗੋਡੇ ਪਾਣੀ
-----
ਲੱਕ-ਲੱਕ ਪਾਣੀ...
-----
ਕੋਟਲਾ ਛਪਾਕੀ
ਜੁਮੇਰਾਤ ਆੲੀ ਜੇ
ਜਿਹੜਾ ਅੱਗੇ-ਪਿੱਛੇ ਦੇਖੇ
ਉਹਦੀ ਸ਼ਾਮਤ ਆੲੀ ਜੇ।
-----
ਉੱਕੜ-ਦੁੱਕੜ ਭੰਬਾ ਭੌ
ਅੱਸੀ-ਨੱਬੇ ਪੂਰਾ ਸੌ।
ਸੌ ਗਲੋਟਾ ਤਿੱਤਰ ਮੋਟਾ
ਚੱਲ ਮਦਾਰੀ ਪੈਸਾ ਖੋਟਾ।
-----
ਭੰਡਾ ਭੰਡਾਰੀਆ
ਕਿੰਨਾ ਕੁ ਭਾਰ
ਇਕ ਮੁੱਠੀ ’ਤਾਰ ਲੈ
ਦੂਜੀ ਨੂੰ ਸਵਾਰ ਲੈ।
-----
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ।
ਦੁਪੱਟਾ ਮੇਰੀ ਭੈਣ ਦਾ,
ਘੱਗਰਾ ਨਰਾਇਣ ਦਾ।
ਮੈਂ ਕਿਹੜੀ ਕਿੱਲੀ ਟੰਗਾਂ
ਨੀ ਮੈਂ ੲੇਸ ਕਿੱਲੀ ਟੰਗਾਂ
ਨੀ ਮੈਂ ਓਸ ਕਿੱਲੀ ਟੰਗਾਂ।
-ਡਾ: ਨਵਪ੍ਰੀਤ ਕੌਰ,
ਮਕਾਨ ਨੰ: 1157, ਸੈਕਟਰ-68, ਮੁਹਾਲੀ।
(ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)

ਸੱਭਿਆਚਾਰ - ਆਪਣੀ ਬੋਲੀ ਆਪਣਾ ਮਾਣ
ਇਹ ਲੇਖਾਂ ਦੀ ਲੜੀ ਦਾ ਮੱਥਾ ਪੰਜਾਬੀ ਸੱਭਿਆਚਾਰ ਨੂੰ ਟੇਕਿਆ ਗਿਆ ਹੈ।
ਬਹੁਤ ਸਾਰੇ ਸੱਭਿਆਚਾਰਕ ਤੱਤ ਟੁੱਟ ਰਹੇ ਹਨ, ਵਿਛੜ ਰਹੇ ਹਨ,
ਜੋ ਕਿ ਕੁਦਰਤ ਦਾ ਨਿਯਮ ਹੈ, ਪਰ ਇਹ ਤੁੱਛ ਜੇਹਾ ਜਤਨ ਹੈ, ਉਹਨਾਂ
ਬਾਰੇ ਯਾਦਾਂ ਕਾਇਮ ਰੱਖਣ ਦਾ ਤਾਂ ਕਿ ਪੰਜਾਬੀ ਉੱਤੇ ਇਹ ਇਲਜ਼ਾਮ
ਨਾ ਲੱਗੇ ਕਿ "ਪੰਜਾਬੀ ਇਤਹਾਸ ਬਣਾਉਣਾ ਤਾਂ ਜਾਣਦੇ ਹਨ, ਪਰ
ਲਿਖਣਾ/ਸੰਭਾਲਣਾ ਨਹੀਂ"
ਇਹ ਪੇਂਡੂ ਸੱਭਿਆਚਾਰ ਕਹਿ ਲਈਏ ਤਾਂ ਵੱਧ ਬੇਹਤਰ ਹੋਵੇਗਾ, ਕਿਉਂਕਿ
ਸ਼ੈਹਰੀ ਪੀੜ੍ਹੀ ਤਾਂ ਹੁਣ ਪੱਛਮ ਸੱਭਿਆਚਾਰ ਨੂੰ ਛੂਹ ਗਈ ਹੈ ਅਤੇ ਪਿੰਡਾਂ
ਵਿੱਚ ਵੀ ਬੱਸ ਹੁਣ ਕੁਝ ਪਲਾਂ ਲਈ ਹੀ ਸਹਿਕਦਾ ਸੱਭਿਆਚਾਰ ਹੈ।
ਅੰਗਰੇਜ਼ੀ ਕਵੀ 'ਗਰੇ' ਨੇ ਇੱਕ ਜਗ੍ਹਾਂ ਲਿਖਿਆ ਹੈ
"ਪਿੰਡ ਵਿੱਚ ਅਨਪੜ੍ਹੇ ਮਰ ਜਾਣ ਵਾਲਿਆਂ ਵਿੱਚੋਂ ਕਈ ਇਹੋ ਜੇਹੇ
ਹੀ ਹੋਣਗੇ, ਜਿਹੜੇ ਪੜ੍ਹਨ ਲਿਖਣ ਦਾ ਮੌਕਾ ਮਿਲਣ ਉੱਤੇ ਬਹੁਤ
ਵੱਡੇ ਕਵੀ ਬਣਦੇ"।
ਪੰਜਾਬੀ ਵਿੱਚ ਲੋਕ-ਗੀਤਾਂ ਨੂੰ ਪਹਿਲਾਂ-ਪਹਿਲ ਲਾਹੌਰ ਦੇ ਇੱਕ
ਐਡੋਵਕੇਟ ਪੰਡਤ ਰਾਮ ਸਰਨ ਨੇ ਸ਼ੁਰੂ ਕੀਤਾ ਹੈ। ਉਨ੍ਹਾਂ ਇਹ ਪਹਿਲੀਂ
ਵਾਰ 1931 ਵਿੱਚ ਇੱਕ ਭਾਗ ਉਰਦੂ ਵਿੱਚ ਛਪਾਇਆ।
ਫੇਰ ਦਵਿੰਦਰ ਸਤਿਆਰਥੀ ਨੇ ਲੋਕ ਗੀਤਾਂ ਦੇ ਪਿਆਰ ਕਰਕੇ 1927
ਵਿੱਚ ਕਾਲਜ ਛੱਡ ਦਿੱਤਾ ਅਤੇ ਹਿੰਦੀ, ਅੰਗਰੇਜ਼ੀ, ਉਰਦੂ ਵਿੱਚ ਛਪਣ
ਉਪਰੰਤ 1934 ਵਿੱਚ ਪੰਜਾਬੀ ਵਿੱਚ ਕਲਕੱਤੇ ਦੇ ਅਖ਼ਬਾਰ "ਦੇਸ਼ ਦਰਪਨ"
ਰਾਹੀਂ ਛਪਵਾਇਆ। ਛੇਤੀ ਹੀ 1936 ਵਿੱਚ ਉਨ੍ਹਾਂ ਆਪਣੀ ਕਿਤਾਬ
'ਗਿੱਧਾ' ਛਾਪੀ।
ਇਹ ਲੋਕ ਗੀਤਾਂ ਦੇ ਰੂਪ ਵਿੱਚ ਪਹਿਲ ਦੇ ਕੁਝ ਰੂਪ ਸਨ, ਬਾਕੀ ਹੁਣ
ਬਹੁਤ ਲੋਕਾਂ ਨੇ ਬਹੁਤ ਜਤਨ ਕੀਤਾ ਹਨ।

Subscribe to:
Posts (Atom)